– ਇਕ ਕਾਂਗਰਸੀ ਦੀ ਲਹੀ ਪੱਗ, ਅਨੇਕਾਂ ਵਾਰ ਹੋਏ ਮਹਿਣੋ—ਮਹਿਣੀ
ਮਾਨਸਾ / ਬੁਢਲਾਡਾ, 7 ਜੁਲਾਈ (ਵਿਸ਼ਵ ਵਾਰਤਾ)- ਸੱਤਾ ਸੰਭਾਲਣ ਤੋਂ ਬਾਅਦ ਉਬਲੇ ਪਏ ਕਾਂਗਰਸੀਆਂ ਦੇ ਗਿਲੇ—ਸ਼ਿਕਵੇ ਸੁਣਨ ਲਈ ਰੱਖੀ ਗਈ ਮੀਟਿੰਗ ਵਿਚ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪਾਰਟੀ ਦੀ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਆਸ਼ਾ ਕੁਮਾਰੀ ਅਤੇ ਹੋਰ ਸੀਨੀਅਰ ਆਗੂਆਂ ਦੀ ਹਾਜਰੀ ਵਿਚ ਇੱਕ ਕਾਂਗਰਸੀ ਨੇਤਾ ਦੀ ਮਹਿਲਾ ਆਗੂ ਨਾਲ ਝੜਪ ਹੋ ਗਈ ਤੇ ਉਸ ਦੀ ਪੱਗ ਲਾ ਦਿੱਤੀ ਗਈ। ਸੀਨੀਅਰ ਨੇਤਾਵਾਂ ਦੀ ਹਾਜਰੀ ਵਿਚ ਕਈ ਵਾਰ ਹੰਗਾਮੇ ਹੋਏ ਤੇ ਪਾਰਟੀ ਆਗੂ ਮਹਿਣੋ—ਮਹਿਣੀ ਹੁੰਦੇ ਰਹੇ। ਪਾਰਟੀ ਆਗੂਆਂ ਨੇ ਮਾਨਸਾ ਤੋਂ ਇਲਾਵਾ ਬਰੇਟਾ, ਬੁਢਲਾਡਾ ਅਤੇ ਭੀਖੀ ਵਿਚ ਵੀ ਕਾਂਗਰਸੀਆਂ ਦੀਆਂ ਤਕਲੀਫਾਂ ਸੁਣੀਆਂ, ਜਿਥੇ ਸ਼ਰੇਆਮ ਪਾਰਟੀ ਨੇਤਾਵਾਂ ਸਮੇਤ ਵਰਕਰਾਂ ਵਿਚ ਤੂੰ—ਤੂੰ, ਮੈਂ—ਮੈਂ ਹੁੰਦੀ ਰਹੀ। ਸਕਿਊਰਟੀ ਲਈ ਪੁੱਜੀ ਪੁਲੀਸ ਮੂਕ ਦਰਸ਼ਕ ਬਣ ਸਭ ਕੁਝ ਦੇਖਦੀ ਰਹੀ।
ਮµਚ ਤੋਂ ਬੋਲਦਿਆਂ ਪਾਰਟੀ ਦੇ ਸੂਬਾ ਪ®ਧਾਨ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸੀਆਂ ਨੂੰ ਧੜੇਬµਦੀ ਛੱਡਕੇ ਸੂਬੇ ਵਿਚ ਕਾਂਗਰਸ ਸਰਕਾਰ ਦੇ ਚੰਗੇ ਕੰਮਾਂ ਦਾ ਪ®ਚਾਰ ਕਰਨ ਤੋਂ ਇਲਾਵਾ ਕੇਂਦਰ ਵਿਚ ਵੀ ਕਾਂਗਰਸ ਦੀ ਸਰਕਾਰ ਲਿਆਉਣ ਲਈ ਹµਭਲਾ ਮਾਰਨਾ ਚਾਹੀਦਾ ਹੈ। ਉਨ੍ਹਾਂ ਮੰਚ ਤੋਂ ਮੰਨਿਆ ਕਿ ਅੱਜ ਵੀ ਪੰਜਾਬ ਵਿਚ ਵੀ ਕਈ ਥਾਵਾਂ ’ਤੇ ਅਕਾਲੀ ਨੇਤਾਵਾਂ ਦੀ ਤੂਤੀ ਬੋਲਦੀ ਹੈ, ਪਰ ਇਸ ਵਾਸਤੇ ਕਾਂਗਰਸੀਆਂ ਨੂੰ ਤਕੜੇ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟ ਅਫਸਰਸ਼ਾਹੀ ਹੀ ਅਕਾਲੀਆਂ ਦਾ ਪਾਣੀ ਭਰਦੀ ਹੈ, ਜਿਸ ਨੂੰ ਕਾਂਗਰਸ ਪਾਰਟੀ ਬਰਦਾਸਤ ਨਹੀਂ ਕਰੇਗੀ।
ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਕਿਹਾ ਕਿ ਕਾਂਗਰਸ ਪ®ਧਾਨ ਰਾਹੁਲ ਗਾਂਧੀ ਨੂੰ ਪ®ਧਾਨ ਮੰਤਰੀ ਬਣਾਉਣ ਲਈ ਲੋਕ ਸਭਾ ਚੋਣਾਂ ਵਿਚ ਪµਜਾਬ ਦੀਆਂ 13 ਸੀਟਾਂ ਕਾਂਗਰਸ ਦੀ ਝੋਲੀ ਪਾਉਣ ਲਈ ਹੰਭਲਾ ਮਾਰਨ ਦੀ ਲੋੜ ਹੈ, ਨਾ ਕਿ ਅਜਿਹੀਆਂ ਲੜਾਈਆਂ ਲੜਕੇ ਮੱਤ—ਭੇਦ ਵਧਾਉਣੇ ਚਾਹੀਦੇ ਹਨ।
ਆਲ ਇੰਡੀਆ ਕਾਂਗਰਸ ਕਮੇਟੀ ਦੇ ਜਰਨਲ ਸਕ¤ਤਰ ਅਤੇ ਇੰਚਾਰਜ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਿਸਾਨਾਂ ਅਤੇ ਵਪਾਰੀਆਂ ਨੂੰ ਸ¤ਦਾ ਦਿ¤ਤਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਹ¤ਕ ਵਿ¤ਚ ਫਤਵਾ ਦੇਕੇ ਦੇਸ਼ ਨੂੰ ਤਰ¤ਕੀ ਦੇ ਰਾਹ ’ਤੇ ਤੋਰਨ ਵਿ¤ਚ ਸਹਿਯੋਗ ਦੇਣ।
ਇਸ ਤੋਂ ਪਹਿਲਾਂ ਬੁਢਲਾਡਾ ਵਿਖੇ ਕਾਂਗਰਸ ਭਵਨ ਅੰਦਰ ਸਥਾਨਕ ਕਾਂਗਰਸੀ ਆਗੂ ਵੱਲੋਂ ਇ¤ਕ ਦਲਿਤ ਕਾਂਗਰਸੀ ਆਗੂ ਫਤਿਹ ਸਿੰਘ ਮਾਨ ਦੀ ਕੁ¤ਟਮਾਰ ਕਰਕੇ ਉਸ ਦੀ ਪੱਗ ਲਾਹੁਣ ਦੇ ਮਾਮਲੇ ਦਾ ਵੀ ਨੋਟਿਸ ਲਿਆ। ਸਾਬਕਾ ਡਿਪਟੀ ਸਪੀਕਰ ਪੰਜਾਬ ਜਸਵੰਤ ਸਿੰਘ ਦੇ ਸਾਹਮਣੇ ਦਲਿਤ ਕਾਂਗਰਸੀ ਆਗੂ ਫਹਿਤ ਸਿੰਘ ਮਾਨ ਨੇ ਆਪ ਬੀਤੀ ਸੁਣਾਉਦਿਆਂ ਕਿਹਾ ਕਿ ਜੇਕਰ ਕਾਂਗਰਸ ਦੇ ਰਾਜ ਵਿ¤ਚ ਕਾਂਗਰਸੀ ਆਗੂ ਦੀ ਪ¤ਗ ਹੀ ਸੁਰਖਿਅਤ ਨਹੀਂ ਹੈ ਤਾਂ ਉਹ ਵਿਰੋਧੀ ਪਾਰਟੀਆਂ ਨਾਲ ਕਿਸ ਤਰ੍ਹਾਂ ਮੁਕਾਬਲਾ ਕਰਨਗੇ।
ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਆਸ਼ਾ ਕੁਮਾਰੀ ਅਤੇ ਓ ਐ¤ਸ ਡੀ ਕੈਪਟਨ ਸੰਦੀਪ ਸੰਧੂ ਨੇ ਵਰਕਰਾਂ ਨੂੰ ਭਰੋਸਾ ਦਿ¤ਤਾ ਕਿ ਉਨ੍ਹਾਂ ਦੀਆਂ ਭਾਵਨਾਵਾਂ ਧਿਆਨ ਵਿ¤ਚ ਰ¤ਖਦਿਆਂ ਇਸ ਸਬੰਧੀ ਸਾਰਾ ਮਾਮਲਾ ਮੁ¤ਖ ਮੰਤਰੀ ਦੇ ਧਿਆਨ ਵਿ¤ਚ ਲਿਆਂਦਾ ਜਾਵੇਗਾ।
ਇਸ ਤੋਂ ਪਹਿਲਾਂ ਵਰਕਰਾਂ ਨੇ ਆਪਣੀਆਂ ਭਾਵਨਾਵਾਂ ਜਾਹਿਰ ਕਰਦਿਆਂ ਕਿਹਾ ਕਿ ਮਾਨਸਾ ਵਿਧਾਨ ਸਭਾ ਹਲਕੇ ਅੰਦਰ ਪਾਰਟੀ ਦਾ ਕੋਈ ਨੁਮਾਇੰਦਾ ਨਾ ਹੋਣ ਕਾਰਨ ਅਫਸਰਸ਼ਾਹੀ ਉਨ੍ਹਾਂ ਦੀ ਗ¤ਲ ਨਹੀਂ ਸੁਣ ਰਹੀ, ਜਿਸ ਕਾਰਨ ਪਿੰਡਾਂ ਅੰਦਰ ਪੰਚਾਇਤੀ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪ®ੀਸ਼ਦ ਚੋਣਾਂ ਲਈ ਉਮੀਦਵਾਰ ਨਹੀਂ ਲ¤ਭ ਰਹੇ। ਉਨ੍ਹਾਂ ਕਿਹਾ ਕਿ ਜੇਕਰ ਵਿਧਾਨ ਸਭਾ ਹਲਕੇ ਅੰਦਰ ਪਾਰਟੀ ਦਾ ਇਹੀ ਹਾਲ ਰਿਹਾ ਤਾਂ ਪਾਰਟੀ ਆਪਣੀ ਹੋਂਦ ਗਵਾ ਬੈਠੇਗੀ ਅਤੇ ਲੋਕ ਸਭਾ ਚੋਣਾਂ ਜਿਤਣੀਆਂ ਔਖੀਆਂ ਹੋ ਜਾਣਗੀਆਂ।
ਜ਼ਿਲ੍ਹਾ ਕਾਂਗਰਸ ਪ®ਧਾਨ ਬਿਕਰਮਜੀਤ ਸਿੰਘ ਮੋਫਰ ਨੇ ਉਨ੍ਹਾਂ ਤੋਂ ਬਿਨਾਂ ਪੁੱਛਿਆ ਮੀਟਿੰਗ ਸਥਾਨ ਬਦਲਣ ਦਾ, ਜਦੋਂ ਗਿਲਾ ਕੀਤਾ ਤਾਂ ਮਾਨਸਾ ਵਿਧਾਨ ਸਭਾ ਹਲਕੇ ਦੇ ਵਰਕਰਾਂ ਨੇ ਇਸ ’ਤੇ ਰੋਸ ਪ®ਗਟ ਕਰਦਿਆਂ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਕੈਪਟਨ ਸੰਦੀਪ ਸੰਧੂ ਦੀ ਹਾਜ਼ਰੀ ਵਿ¤ਚ ਨਾਅਰੇਬਾਜ਼ੀ ਸ਼ੁਰੂ ਕਰ ਦਿ¤ਤੀ ਅਤੇ ਕਿਹਾ ਕਿ ਹਲਕੇ ਤੋਂ ਬਾਹਰਲੇ ਲੋਕ ਆਕੇ ਉਨ੍ਹਾਂ ਦੇ ਕੰਮਾਂ ਵਿ¤ਚ ਦਖਲ—ਅੰਦਾਜ਼ੀ ਕਰਦੇ ਹਨ।
ਮੈਨੂੰ ਗੈਂਗਸਟਰਾਂ ਤੋਂ ਬਚਾ ਲਓ—ਮੰਗਤ ਬਾਂਸਲ
ਜ਼ਿਲ੍ਹਾ ਕਾਂਗਰਸ ਪ®ਧਾਨ ਬਿਕਰਮਜੀਤ ਸਿੰਘ ਮੋਫਰ ਦੀ ਇਸ ਕਾਰਵਾਈ ਤੋਂ ਖਫਾ ਹੋਏ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਭਾਵੁਕ ਹੁੰਦਿਆਂ ਸੂਬਾ ਕਾਂਗਰਸ ਪ®ਧਾਨ ਸੁਨੀਲ ਜਾਖੜ ਅਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਤੋਂ ਆਪਣੇ—ਆਪ ਨੂੰ ਗੈਂਗਸਟਰਾਂ ਤੋਂ ਬਚਾਉਣ ਦੀ ਮੰਗ ਕੀਤੀ। ਉਨ੍ਹਾਂ ਅਜਿਹੇ ਗੈਂਗਸਟਰਾਂ ਨੂੰ ਪਾਰਟੀ ਵਿ¤ਚ ਨਾ ਰ¤ਖਣ ਦੀ ਅਪੀਲ ਕੀਤੀ।
ਮੈਨੂੰ ਗੈਂਗਸਟਰ ਕਹਿਣ ਸਬੰਧੀ ਬਾਂਸਲ ਦੀਆਂ ਨਿ¤ਜੀ ਭਾਵਨਾਵਾਂ—ਮੋਫਰ
ਉਨ੍ਹਾਂ ਨੂੰ ਗੈਂਗਸਟਰ ਕਹਿਣ ਬਾਰੇ ਜਦੋਂ ਜ਼ਿਲ੍ਹਾ ਕਾਂਗਰਸ ਪ®ਧਾਨ ਬਿਕਰਮਜੀਤ ਸਿੰਘ ਮੋਫਰ ਤੋਂ ਇਸ ਸਬੰਧੀ ਪੁ¤ਛਿਆ ਗਿਆ ਤਾਂ ਉਨ੍ਹਾਂ ਇਸ ਨੂੰ ਬਾਂਸਲ ਦੀਆਂ ਨਿ¤ਜੀ ਭਾਵਨਾਵਾਂ ਦ¤ਸਿਆ।
ਇਸ ਮੌਕੇ ਡਾ. ਮੰਜੂ ਬਾਲਾ, ਜਿਲ੍ਹਾ ਪ੍ਰਧਾਨ ਬਿਕਰਮ ਸਿੰਘ ਮੋਫਰ, ਗੁਰਪ੍ਰੀਤ ਕੌਰ ਗਾਗੋਵਾਲ, ਅਜੀਤਇੰਦਰ ਸਿੰਘ ਮੋਫਰ, ਰਣਜੀਤ ਕੋਰ ਭਂੱਟੀ, ਮਨਜੀਤ ਸਿੰਘ ਝਲਬੂਟੀ, ਰਣਜੀਤ ਸਿੰਘ ਦੋਦੜਾ, ਆਯੂਸੀ ਸਰਮਾ ਮਾਨਸਾ, ਚੁਸਪਿੰਦਰ ਸਿੰਘ ਭੁਪਾਲ, ਮਾਈਕਲ ਗਾਗੋਵਾਲ ਨੇ ਵੀ ਸੰਬੋਧਨ ਕੀਤਾ।
ਫੋਟੋ ਕੈਪਸ਼ਨ: ਮੀਟਿੰਗ ਦੌਰਾਨ ਹੰਗਾਮਾ ਕਰਦੇ ਹੋਏ ਕਾਂਗਰਸੀ ਵਰਕਰ।