• Latest
  • Trending
ਸੁਖਬੀਰ ਬਾਦਲ ਵੱਲੋਂ ਬਿਜਲੀ ਦਰਾਂ ਵਿਚ ਕੀਤੇ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ

ਸੁਖਬੀਰ ਬਾਦਲ ਵੱਲੋਂ ਬਿਜਲੀ ਦਰਾਂ ਵਿਚ ਕੀਤੇ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ

9 years ago
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੀਵਾਲੀ ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੀਵਾਲੀ ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

18 minutes ago
ਪੰਜਾਬ ਪੁਲਿਸ ਦੇ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ :-ਪੜ੍ਹੋ ਸੂਚੀ

ਪੰਜਾਬ ਪੁਲਿਸ ਦੇ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ :-ਪੜ੍ਹੋ ਸੂਚੀ

1 hour ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

2 hours ago
ਪਰਵਿੰਦਰ ਝੋਟੇ ਦਾ ਹੋਇਆ ਪੋਸਟਮਾਰਟਮ, ਕੱਲ੍ਹ ਨੂੰ ਮਾਨਸਾ ‘ਚ ਹੋਵੇਗਾ ਅੰਤਿਮ ਸਸਕਾਰ

ਪਰਵਿੰਦਰ ਝੋਟੇ ਦਾ ਹੋਇਆ ਪੋਸਟਮਾਰਟਮ, ਕੱਲ੍ਹ ਨੂੰ ਮਾਨਸਾ ‘ਚ ਹੋਵੇਗਾ ਅੰਤਿਮ ਸਸਕਾਰ

4 hours ago
ਫਿਲਮ ‘Mr Bhaarath’ ਹੁਣ 11 ਦਸੰਬਰ ਨੂੰ ਹੋਵੇਗੀ ਰਿਲੀਜ਼

ਫਿਲਮ ‘Mr Bhaarath’ ਹੁਣ 11 ਦਸੰਬਰ ਨੂੰ ਹੋਵੇਗੀ ਰਿਲੀਜ਼

4 hours ago
ਭਾਰਤ ਨੇ ‘ਫੁੱਟ-ਐਂਡ-ਮਾਊਥ ਡਿਜ਼ੀਜ਼’ ਦੇ ‘SAT-1’ ਸਟ੍ਰੇਨ ਵਿਰੁੱਧ ਤਿਆਰੀਆਂ ਨੂੰ ਮਜ਼ਬੂਤ ​​ਕਰਨ ਲਈ National Tabletop Exercise ਦਾ ਕੀਤਾ ਆਯੋਜਨ

ਭਾਰਤ ਨੇ ‘ਫੁੱਟ-ਐਂਡ-ਮਾਊਥ ਡਿਜ਼ੀਜ਼’ ਦੇ ‘SAT-1’ ਸਟ੍ਰੇਨ ਵਿਰੁੱਧ ਤਿਆਰੀਆਂ ਨੂੰ ਮਜ਼ਬੂਤ ​​ਕਰਨ ਲਈ National Tabletop Exercise ਦਾ ਕੀਤਾ ਆਯੋਜਨ

4 hours ago
2nd ODI:2nd ODI : ਭਾਰਤ ਨੇ ਨਿਊਜ਼ੀਲੈਂਡ ਨੂੰ 4 ਦੌੜਾਂ ਨਾਲ ਹਰਾਇਆ ; ਗੁਰਨੂਰ ਬਰਾੜ ਨੇ ਲਈਆਂ 4 ਵਿਕਟਾਂ ; ਭਾਰਤ ਲੜੀ ਵਿੱਚ 2-0 ਨਾਲ ਅੱਗੇ

2nd ODI:2nd ODI : ਭਾਰਤ ਨੇ ਨਿਊਜ਼ੀਲੈਂਡ ਨੂੰ 4 ਦੌੜਾਂ ਨਾਲ ਹਰਾਇਆ ; ਗੁਰਨੂਰ ਬਰਾੜ ਨੇ ਲਈਆਂ 4 ਵਿਕਟਾਂ ; ਭਾਰਤ ਲੜੀ ਵਿੱਚ 2-0 ਨਾਲ ਅੱਗੇ

5 hours ago
ਝੁੱਗੀ-ਬਸਤੀ ਵਿੱਚ ਲੱਗੀ ਭਿਆਨਕ ਅੱਗ ; 50 ਤੋਂ ਵੱਧ ਘਰ ਸੜ ਕੇ ਸੁਆਹ, ਕਈ ਪਰਿਵਾਰ ਬੇਘਰ

ਝੁੱਗੀ-ਬਸਤੀ ਵਿੱਚ ਲੱਗੀ ਭਿਆਨਕ ਅੱਗ ; 50 ਤੋਂ ਵੱਧ ਘਰ ਸੜ ਕੇ ਸੁਆਹ, ਕਈ ਪਰਿਵਾਰ ਬੇਘਰ

5 hours ago
ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ; ਤਿੰਨ ਲੋਕਾਂ ਦੀ ਮੌਤ

ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ; ਤਿੰਨ ਲੋਕਾਂ ਦੀ ਮੌਤ

6 hours ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

7 hours ago
Cricket: ਦੂਜਾ ਵਨਡੇ ਰੋਮਾਂਚਕ ਮੋੜ ’ਤੇ: ਮੀਹ ਨੇ ਰੋਕਿਆ ਮੈਚ

Cricket: ਦੂਜਾ ਵਨਡੇ ਰੋਮਾਂਚਕ ਮੋੜ ’ਤੇ: ਮੀਹ ਨੇ ਰੋਕਿਆ ਮੈਚ

7 hours ago
Punjab: ਦੀਵਾਲੀ ਦੇ ਤਿਉਹਾਰ ਮੌਕੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ…

Punjab: ਦੀਵਾਲੀ ਦੇ ਤਿਉਹਾਰ ਮੌਕੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ…

7 hours ago
Hindi News
English News
Saturday, November 7, 2026
No Result
View All Result
20 °c
Chandigarh
22 ° Sun
23 ° Mon
23 ° Tue
23 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸੁਖਬੀਰ ਬਾਦਲ ਵੱਲੋਂ ਬਿਜਲੀ ਦਰਾਂ ਵਿਚ ਕੀਤੇ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ

October 23, 2017
in ਪੰਜਾਬ
ਸੁਖਬੀਰ ਬਾਦਲ ਵੱਲੋਂ ਬਿਜਲੀ ਦਰਾਂ ਵਿਚ ਕੀਤੇ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ
ਸੁਖਬੀਰ ਬਾਦਲ ਵੱਲੋਂ ਬਿਜਲੀ ਦਰਾਂ ਵਿਚ ਕੀਤੇ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ
ਚੰਡੀਗੜ, 23 ਅਕਤੂਬਰ (ਵਿਸ਼ਵ ਵਾਰਤਾ) -ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਬਿਜਲੀ ਦਰਾਂ ਵਿਚ ਕੀਤੇ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਉਦਯੋਗਿਕ ਸੈਕਟਰ ਨੂੰ 5 ਰੁਪਏ ਪ੍ਰਤੀ ਯੂਨਿਟ ਦੇਣ ਸਮੇਤ ਸਾਰੇ ਹੀ ਵਰਗਾਂ ਨੂੰ ਸਸਤੀ ਬਿਜਲੀ ਦੇਣ ਦੇ ਵਾਅਦੇ ਕਰ ਰਹੀ ਸੀ, ਪਰ ਇਸ ਨੇ ਉਲਟਾ ਘਰੇਲੂ ਅਤੇ ਉਦਯੋਗਿਕ ਦੋਵੇਂ ਹੀ ਖਪਤਕਾਰਾਂ ਲਈ ਬਿਜਲੀ ਦੀਆਂ ਵਿਚ ਵਾਧਾ ਕਰਕੇ ਲੋਕਾਂ ਨਾਲ ਇੱਕ ਵਾਰ ਫਿਰ ਧੋਖਾ ਕੀਤਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਸੰਭਾਲਣ ਤੋਂ ਇੱਕ ਮਹੀਨਾ ਮਗਰੋਂ ਇਹ ਐਲਾਨ ਕੀਤਾ ਸੀ ਕਿ ਸਾਰੇ ਖਪਤਕਾਰਾਂ ਨੂੰ 5 ਰੁਪਏ ਪ੍ਰਤੀ ਯੂਨਿਟ ਰੇਟ ਉੱਤੇ ਬਿਜਲੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਪਰ ਸਰਕਾਰ ਨੇ ਆਪਣੇ ਇਸ ਫੈਸਲੇ ਬਾਰੇ ਪੰਜਾਬ ਸਟੇਟ ਇਲੈਕਟ੍ਰੀਸਿਟੀ ਕਮਿਸ਼ਨ (ਪੀਐਸਈਆਰਸੀ) ਨੂੰ ਜਾਣੂ ਨਹੀਂ ਕਰਵਾਇਆ। ਇਸ ਦੀ ਥਾਂ ਸੂਬੇ ਅੰਦਰ ਬਿਜਲੀ ਸਪਲਾਈ ਕਰਨ ਵਾਲੇ ਅਦਾਰੇ ਪੀਐਸਈਆਰਸੀ ਨੇ ਬਿਜਲੀ ਦਰਾਂ ਵਿਚ ਵਾਧਾ ਕਰਨ ਬਾਰੇ ਪੁੱਛਿਆ ਸੀ। ਅੱਜ ਇਸ ਵਾਧੇ ਨੂੰ ਪੀਐਸਈਆਰਸੀ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ।
ਕਾਂਗਰਸ ਸਰਕਾਰ ਵੱਲੋਂ ‘ਕਹਿਣੀ ਹੋਰ ਅਤੇ ਕਰਨੀ ਹੋਰ’ ਵਾਲੀ ਪਹੁੰਚ ਰਾਂਹੀ ਲੋਕਾਂ ਨਾਲ ਝੂਠ ਬੋਲ ਕੇ ਕੀਤੇ ਧੋਖੇ ਬਾਰੇ ਜੁਆਬਦੇਹੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇੱਕ ਹਫ਼ਤਾ ਪਹਿਲਾਂ ਕੈਬਨਿਟ ਨੇ ਉਦਯੋਗਿਕ ਸੈਕਟਰ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਨੂੰ ਹਰੀ ਝੰਡੀ ਦਿੱਤੀ ਸੀ ਅਤੇ ਹੁਣ ਬਿਜਲੀ ਦਰਾਂ ਵਿਚ 8.50 ਤੋਂ 11.88 ਫੀਸਦ ਤਕ ਵਾਧਾ ਕਰਕੇ  ਸਾਰੇ ਉਦਯੋਗਾਂ ਉੱਤੇ ਅਸਹਿਣਯੋਗ ਬੋਝ ਪਾ ਦਿੱਤਾ ਹੈ। ਉਹਨਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਛੋਟੀਆਂ ਉਦਯੋਗਿਕ ਇਕਾਈਆਂ ਲਈ ਬਿਜਲੀ ਦਰਾਂ ਵਿਚ ਸਭ ਤੋਂ ਵੱਧ ਵਾਧਾ (11.88 ਫੀਸਦ) ਕੀਤਾ ਗਿਆ ਹੈ।  ਪਹਿਲਾਂ ਹੀ ਚੁਣੌਤੀਪੂਰਨ ਪੜਾਅ ਵਿਚੋਂ ਲੰਘ ਰਹੇ ਛੋਟੇ ਉਦਯੋਗਿਕ ਸੈਕਟਰ ਨੂੰ ਇਹ ਬੋਝ ਖਤਮ ਕਰ ਦੇਵੇਗਾ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸੰਬਲੀ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਕਾਂਗਰਸ ਵੱਲੋ ਜਿਹਨਾਂ ਘਰੇਲੂ ਖਪਤਕਾਰਾਂ ਨੂੰ ਸਸਤੀ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਉਹ ਨਾਲ ਵੀ ਅੱਜ ਵਿਸ਼ਵਾਸਘਾਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਘਰੇਲੂ ਖਪਤਕਾਰਾਂ ਲਈ ਅੱਜ ਬਿਜਲੀ ਦਰਾਂ ਵਿਚ 12 ਫੀਸਦੀ ਵਾਧਾ ਕੀਤਾ ਗਿਆ ਹੈ।  ਇਸ ਤੋਂ ਇਲਾਵਾ ਸਰਕਾਰ ਨਗਰ ਨਿਗਮਾਂ ਅੰਦਰ ਪੈਂਦੇ ਇਲਾਕਿਆਂ ਵਿਚ ਬਿਜਲੀ ਬਿਲਾਂ ਦੀ ਦੋ ਫੀਸਦੀ ਰਾਸ਼ੀ ਦੇ ਰੂਪ ਵਿਚ ਪਹਿਲਾਂ ਹੀ ਇੱਕ ਮਿਉਂਸੀਪਲ ਟੈਕਸ ਲਗਾ ਚੁੱਕੀ ਹੈ। ਅਜਿਹਾ ਕਰਨ ਨਾਲ ਪਹਿਲਾਂ ਹੀ ਬਾਹਰੀ ਵਿਕਾਸ ਕਰਾਂ ਸਮੇਤ ਬਾਕੀ ਕਰਾਂ ਵਿਚ ਕੀਤੇ ਵਾਧੇ ਨਾਲ ਬੋਝ ਥੱਲੇ ਆਏ ਆਮ ਆਦਮੀ ਉੱਤੇ ਹੋਰ ਬੋਝ ਪੈ ਗਿਆ ਹੈ। ਸਰਦਾਰ ਬਾਦਲ ਨੇ ਕਿਹਾ ਕਿ ਜੇਕਰ 18 ਫੀਸਦੀ ਇਲੈਕਟ੍ਰੀਸਿਟੀ ਡਿਊਟੀ ਨੂੰ ਵਿਚ ਜੋੜ ਲਿਆ ਜਾਵੇ ਤਾਂ ਬਿਜਲੀ ਦਰਾਂ ਵਿਚ ਕੀਤੇ ਇਸ ਵਾਧੇ ਦਾ ਸਾਰੇ ਵਰਗਾਂ ਉੱਤੇ ਬੋਝ ਹੋਰ ਵੀ ਵਧ ਜਾਵੇਗਾ।
ਇਹ ਆਖਦਿਆਂ ਕਿ ਕਾਂਗਰਸ ਸਰਕਾਰ ਲਈ ਆਪਣੇ ਕੈਬਨਿਟ ਫੈਸਲਿਆਂ ਸਮੇਤ ਕੋਈ ਵੀ ਚੀਜ਼ ਪਵਿੱਤਰ ਨਹੀਂ ਹੈ, ਸਰਦਾਰ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਪੰਜਾਬੀਆਂ ਨੂੰ ਦੱਸੇ ਕਿ ਇਹ ਆਪਣੇ ਕੀਤੇ ਵਾਅਦੇ ਮੁਤਾਬਿਕ ਬਿਜਲੀ ਦੀਆਂ ਦਰਾਂ ਘਟਾ ਕੇ ਪੰਜ ਰੁਪਏ ਪ੍ਰਤੀ ਯੂਨਿਟ ਤਕ ਲਿਆਉਣ ਵਿਚ ਕਿਉਂ ਨਾਕਾਮ ਰਹੀ ਹੈ? ਉਹਨਾਂ ਕਿਹਾ ਕਿ ਚੰਗਾ ਹੋਵੇਗਾ ਕਿ ਤੁਸੀਂ ਖੁਦ ਹੀ ਲੋਕਾਂ ਨੂੰ ਦੱਸ ਦਿਓ ਕਿ ਬਿਜਲੀ ਦਰਾਂ ਵਿਚ ਇਹ ਵਾਧਾ ਤੁਸੀਂ ਗੁਰਦਾਸਪੁਰ ਚੋਣ ਮੁਕੰਮਲ ਹੋਣ ਤਕ ਟਾਲਿਆ ਹੋਇਆ ਸੀ, ਨਹੀਂ ਤਾਂ ਫਿਰ ਲੋਕੀਂ ਖੁਦ ਹੀ ਤੁਹਾਨੂੰ ਗਲੀਆਂ ਵਿਚ ਘੇਰ ਕੇ ਪੁੱਛਣਗੇ ਕਿ ਤੁਸੀਂ ਉਹਨਾਂ ਨੂੰ ਦੀਵਾਲੀ ਦਾ ਅਜਿਹਾ ਤੋਹਫਾ ਕਿਉਂ ਦਿੱਤਾ ਹੈ?
ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਬਿਲਕੁੱਲ ਉਲਟ ਅਕਾਲੀ-ਭਾਜਪਾ ਸਰਕਾਰ ਨੇ ਲਗਾਤਾਰ ਦੋ ਸਾਲਾਂ 2015-16 ਅਤੇ 2016-17 ਦੌਰਾਨ ਬਿਜਲੀ ਦਰਾਂ ਵਿਚ ਕੋਈ ਵਾਧਾ ਨਹੀਂ ਸੀ ਕੀਤਾ। ਉਹਨਾਂ ਕਿਹਾ ਕਿ ਸਾਡੀ ਸਰਕਾਰ ਨੇ 2016 ਵਿਚ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਦੇ ਰੇਟ ਘਟਾ ਦਿੱਤੇ ਸਨ। ਛੋਟੀਆਂ ਉਦਯੋਗਿਕ ਇਕਾਈਆਂ ਲਈ 38 ਪੈਸੇ ਪ੍ਰਤੀ ਯੂਨਿਟ, ਸੀਮਾਂਤ ਉਦਯੋਗਾਂ ਲਈ 36 ਪੈਸੇ ਪ੍ਰਤੀ ਯੂਨਿਟ ਅਤੇ ਵੱਡੇ ਉਦਯੋਗਾਂ ਲਈ 11 ਪੈਸੇ ਪ੍ਰਤੀ ਯੂਨਿਟ ਬਿਜਲੀ ਦਰਾਂ ਵਿਚ ਕਟੌਤੀ ਕੀਤੀ ਗਈ ਸੀ।  ਇਸ ਤੋਂ ਇਲਾਵਾ ਪੀਕ ਲੋਡ ਵਾਲੇ ਘੰਟੇ ਦੀਆਂ ਪਾਬੰਦੀਆਂ ਵੀ ਹਟਾ ਦਿੱਤੀਆਂ ਸਨ।
ਸਰਕਾਰ ਨੂੰ ਇਹ ਦੱਸਦਿਆਂ ਕਿ ਉਹ ਹਰ ਰੋਜ਼ ਨਵੀਂ ਬਿਆਨਬਾਜ਼ੀ ਕਰਕੇ ਪੰਜਾਬੀਆਂ ਨੂੰ ਧੋਖਾ ਨਹੀਂ ਦੇ ਸਕਦੀ, ਸਰਦਾਰ ਬਾਦਲ ਨੇ ਕਿਹਾ ਕਿ ਹੁਣ ਤੁਹਾਡਾ ਪਰਦਾਫਾਸ਼ ਹੋ ਚੁੱਕਿਆ ਹੈ। ਇਸ ਲਈ ਚੰਗਾ ਹੋਵੇਗਾ ਕਿ ਤੁਸੀਂ ਆਪਣੇ ਤੌਰ ਤਰੀਕੇ ਬਦਲ ਕੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੋ, ਨਹੀਂ ਤਾਂ ਪੰਜਾਬੀਆਂ ਦੇ ਗੁੱਸੇ ਦਾ ਸਾਹਮਣਾ ਕਰਨ ਲਈ ਤਿਆਰ ਰਹੋ, ਜਿਹੜੇ ਅਜਿਹੇ ਧੋਖਿਆਂ ਵਾਸਤੇ ਤੁਹਾਨੂੰ ਕਦੀ ਮੁਆਫ ਨਹੀਂ ਕਰਨਗੇ।
Share199Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਪੰਜਾਬ ਪੁਲਿਸ ਦੇ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ :-ਪੜ੍ਹੋ ਸੂਚੀ

ਪੰਜਾਬ ਪੁਲਿਸ ਦੇ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ :-ਪੜ੍ਹੋ ਸੂਚੀ

by Navjot
November 7, 2026
0

ਚੰਡੀਗੜ੍ਹ, 7 ਨਵੰਬਰ (ਵਿਸ਼ਵ ਵਾਰਤਾ) ਪੰਜਾਬ ਸਰਕਾਰ ਵੱਲੋਂ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।...

Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

by Navjot
November 7, 2026
0

ਚੰਡੀਗੜ੍ਹ, 7 ਨਵੰਬਰ  (ਵਿਸ਼ਵ ਵਾਰਤਾ) : ਅੱਜ ਦੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

ਪਰਵਿੰਦਰ ਝੋਟੇ ਦਾ ਹੋਇਆ ਪੋਸਟਮਾਰਟਮ, ਕੱਲ੍ਹ ਨੂੰ ਮਾਨਸਾ ‘ਚ ਹੋਵੇਗਾ ਅੰਤਿਮ ਸਸਕਾਰ

ਪਰਵਿੰਦਰ ਝੋਟੇ ਦਾ ਹੋਇਆ ਪੋਸਟਮਾਰਟਮ, ਕੱਲ੍ਹ ਨੂੰ ਮਾਨਸਾ ‘ਚ ਹੋਵੇਗਾ ਅੰਤਿਮ ਸਸਕਾਰ

by Navjot
November 7, 2026
0

ਮਾਨਸਾ, 7 ਨਵੰਬਰ (ਵਿਸ਼ਵ ਵਾਰਤਾ) ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦਾ ਅੱਜ ਸ਼ਨੀਵਾਰ ਨੂੰ 26ਵੇਂ ਦਿਨ ਪੀ.ਜੀ.ਆਈ. ਚੰਡੀਗੜ੍ਹ ਤੋਂ...

ਝੁੱਗੀ-ਬਸਤੀ ਵਿੱਚ ਲੱਗੀ ਭਿਆਨਕ ਅੱਗ ; 50 ਤੋਂ ਵੱਧ ਘਰ ਸੜ ਕੇ ਸੁਆਹ, ਕਈ ਪਰਿਵਾਰ ਬੇਘਰ

ਝੁੱਗੀ-ਬਸਤੀ ਵਿੱਚ ਲੱਗੀ ਭਿਆਨਕ ਅੱਗ ; 50 ਤੋਂ ਵੱਧ ਘਰ ਸੜ ਕੇ ਸੁਆਹ, ਕਈ ਪਰਿਵਾਰ ਬੇਘਰ

by Navjot
November 7, 2026
0

  ਜਬਲਪੁਰ, 7 ਨਵੰਬਰ (ਵਿਸ਼ਵ ਵਾਰਤਾ) - ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਤੜਕੇ ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ ਦੇ ਗਾਜ਼ੀ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੀਵਾਲੀ ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੀਵਾਲੀ ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

by Navjot
November 7, 2026
0

  ਨਵੀਂ ਦਿੱਲੀ, 7 ਨਵੰਬਰ (ਵਿਸ਼ਵ ਵਾਰਤਾ) ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ਨੀਵਾਰ ਨੂੰ ਦੀਵਾਲੀ ਦੇ ਤਿਉਹਾਰ ਦੀ ਪੂਰਵ ਸੰਧਿਆ 'ਤੇ...

Most Popular

Punjab: ਸੁਖਬੀਰ ਬਾਦਲ ਨੇ ਦੋ ਸੀਨੀਅਰ ਆਗੂਆਂ ਨੂੰ ਅਕਾਲੀ ਦਲ ਦਾ ਜਨਰਲ ਸਕੱਤਰ ਕੀਤਾ ਨਿਯੁਕਤ

Punjab: ਸੁਖਬੀਰ ਬਾਦਲ ਨੇ ਦੋ ਸੀਨੀਅਰ ਆਗੂਆਂ ਨੂੰ ਅਕਾਲੀ ਦਲ ਦਾ ਜਨਰਲ ਸਕੱਤਰ ਕੀਤਾ ਨਿਯੁਕਤ

by Ranjit Singh
4 weeks ago
0

Punjab: ਸੁਖਬੀਰ ਬਾਦਲ ਨੇ ਦੋ ਸੀਨੀਅਰ ਆਗੂਆਂ ਨੂੰ ਅਕਾਲੀ ਦਲ ਦਾ ਜਨਰਲ ਸਕੱਤਰ ਕੀਤਾ ਨਿਯੁਕਤ ਚੰਡੀਗੜ੍ਹ, 13 ਅਕਤੂਬਰ 2026 (ਵਿਸ਼ਵ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 