
ਬਠਿੰਡਾ, 25 ਅਪ੍ਰੈਲ (ਕੁਲਬੀਰ ਬੀਰਾ )- ਸੁਕਰੀਤੀ ਮਹਿਲਾ ਮੰਚ ਐਨਐਫਐਲ ਵੱਲੋਂ ਅੱਜ ‘ਬਠਿੰਡਾ ਕੋਵਿਡ ਰਲੀਡ ਫੰਡ’ ਵਿਚ ਇਕ ਲੱਖ ਰੁਪਏ ਦਾ ਯੋਗਦਾਨ ਦਿੱਤਾ ਗਿਆ ਹੈ। ਮਹਿਲਾ ਮੰਚ ਦੀ ਪ੍ਰਧਾਨ ਸ੍ਰੀਮਤੀ ਉਪਾਸਨਾ ਜੈਨ ਅਤੇ ਸੱਕਤਰ ਸ੍ਰੀਮਤੀ ਸੰਗੀਤਾ ਨੇ ਇਕ ਲੱਖ ਰੁਪਏ ਦਾ ਇਹ ਚੈਕ ਅੱਜ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੂੰ ਸੌਂਪਿਆਂ। ਇਸ ਮੌਕੇ ਉਨਾਂ ਨੇ ਕਿਹਾ ਕਿ ਮਹਿਲਾ ਮੰਚ ਵੱਲੋਂ ਲੋੜਵੰਦ ਲੋਕਾਂ ਦੀ ਮਦਦ ਲਈ ਇਹ ਰਾਸ਼ੀ ਜ਼ਿਲਾ ਪ੍ਰਸ਼ਾਸਨ ਦੇ ਰਾਹਤ ਫੰਡ ਵਿਚ ਦਿੱਤੀ ਹੈ। ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਇਸ ਲਈ ਮਹਿਲਾ ਮੰਚ ਦਾ ਧੰਨਵਾਦ ਕੀਤਾ। ਇਸ ਮੌਕੇ ਸਕੱਤਰ ਰੈਡ ਕ੍ਰਾਸ ਸ੍ਰੀ ਦਰਸ਼ਨ ਕੁਮਾਰ ਨੇ ਦੱਸਿਆ ਕਿ ਇਸ ਤੋਂ ਬਿਨਾਂ ਸੀਨੀਅਰ ਸੀਟੀਜਨ ਕੌਂਸਲ ਬਠਿੰਡਾ ਨੇ ਵੀ 51500 ਰੁਪਏ ਦਾ ਸਹਿਯੋਗ ਜ਼ਿਲਾ ਪੱਧਰੀ ਰਾਹਤ ਫੰਡ ਲਈ ਦਿੱਤਾ ਹੈ। ਉਨਾਂ ਨੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
ਫਿਲੀਪੀਨਜ਼ ਦੇ ਤਿੰਨ ਦਿਨਾਂ ਦੌਰੇ ‘ਤੇ ਪ੍ਰਧਾਨ ਮੰਤਰੀ ਮੋਦੀ, ਮਨੀਲਾ ਪਹੁੰਚੇ ਹਵਾਈ ਅੱਡੇ ‘ਤੇ ਨਿੱਘਾ ਸਵਾਗਤ
ਫਿਲੀਪੀਨਜ਼ ਦੇ ਤਿੰਨ ਦਿਨਾਂ ਦੌਰੇ 'ਤੇ ਪ੍ਰਧਾਨ ਮੰਤਰੀ ਮੋਦੀ, ਮਨੀਲਾ ਪਹੁੰਚੇ ਹਵਾਈ ਅੱਡੇ 'ਤੇ ਨਿੱਘਾ ਸਵਾਗਤ ਨਵੀ ਦਿੱਲੀ, 16 ਨਵੰਬਰ...





















