
ਵਿਸ਼ਾਖਾਪਟਨਮ, 16 ਦਸੰਬਰ – ਭਾਰਤ ਅਤੇ ਸ੍ਰੀਲੰਕਾ ਦਰਮਿਆਨ ਤਿੰਨ ਮੈਚਾਂ ਦੀ ਲੜੀ ਦਾ ਤੀਸਰਾ ਅਤੇ ਆਖਰੀ ਮੈਚ ਭਲਕੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਖੇ ਖੇਡਿਆ ਜਾਵੇਗਾ| ਇਹ ਮੈਚ ਦੋਨਾਂ ਹੀ ਟੀਮਾਂ ਲਈ ਫੈਸਲਾਕੁੰਨ ਹੋਵੇਗਾ ਕਿਉਂਕਿ ਦੋਵੇਂ ਟੀਮਾਂ ਲੜੀ ਵਿਚ 1-1 ਦੀ ਬਰਾਬਰੀ ਨਾਲ ਚੱਲ ਰਹੀ ਹਨ, ਜੋ ਟੀਮ ਇਸ ਮੈਚ ਨੂੰ ਜਿੱਤੇਗੀ ਉਸ ਦਾ ਲੜੀ ਉਤੇ ਕਬਜਾ ਹੋ ਜਾਵੇਗਾ| ਇਹ ਮੈਚ ਭਾਰਤੀ ਸਮੇਂ ਅਨੁਸਾਰ 11:30 ਵਜੇ ਸ਼ੁਰੂ ਹੋਵੇਗਾ|
ਇਸ ਦੌਰਾਨ ਮੋਹਾਲੀ ਵਨਡੇ ਵਿਚ ਵੱਡੀ ਜਿੱਤ ਦਰਜ ਕਰਨ ਤੋਂ ਬਾਅਦ ਟੀਮ ਇੰਡੀਆ ਇਸ ਮੈਚ ਵਿਚ ਪੂਰੀ ਤਿਆਰੀ ਨਾਲ ਉਤਰੇਗੀ, ਉਥੇ ਸ੍ਰੀਲੰਕਾਈ ਟੀਮ ਨੂੰ ਵੀ ਘੱਟ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਧਰਮਸ਼ਾਲਾ ਵਿਚ ਉਸ ਨੇ ਸ਼ਾਨਦਾਰ ਗੇਂਦਬਾਜੀ ਦੁਆਰਾ ਮੈਚ ਦਾ ਤਖਤਾ ਹੀ ਪਲਟ ਦਿਤਾ ਸੀ|
ਏਸ਼ੀਆਈ ਖੇਡਾਂ ਵਿੱਚ ਜਿੱਤ ਤੋਂ ਬਾਅਦ, ਭਾਰਤੀ ਹਾਕੀ ਟੀਮ ਹੁਣ ‘ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ’ ਲਈ ਤਿਆਰ
ਏਸ਼ੀਆਈ ਖੇਡਾਂ ਵਿੱਚ ਜਿੱਤ ਤੋਂ ਬਾਅਦ, ਭਾਰਤੀ ਹਾਕੀ ਟੀਮ ਹੁਣ 'ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ' ਲਈ ਤਿਆਰ ਜਾਪਾਨ, ਚੀਨ, ਮਲੇਸ਼ੀਆ, ਦੱਖਣੀ...






















