ਸੱਸ ਮਾਤਾ ਦਾ ਦੇਹਾਂਤ, ਅੰਤਿਮ ਸੰਸਕਾਰ ਅੱਜ

ਮਾਨਸਾ 6 ਅਕਤੂਬਰ (ਵਿਸ਼ਵ ਵਾਰਤਾ )- ਪੰਜਾਬ ਪੁਲੀਸ ਦੇ ਉੱਚ ਅਧਿਕਾਰੀ ਅਤੇ ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ ਨਰਿੰਦਰ ਭਾਰਗਵ ਨੂੰ ਅੱਜ ਉਸ ਵੇਲੇ ਭਾਰੀ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਸੱਸ ਮਾਤਾ ਸ੍ਰੀਮਤੀ ਕ੍ਰਿਸ਼ਨਾ ਦੇਵੀ ਦਾ ਦੇਹਾਂਤ ਹੋ ਗਿਆ। ਉਹ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ।
ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ 7 ਅਕਤੂਬਰ ਨੂੰ ਮਲੋਟ ਵਿਖੇ ਕੀਤਾ ਜਾ ਰਿਹਾ ਹੈ। ਉਹ ਆਪਣੇ ਪਿੱਛੇ ਪੁੱਤ- ਧੀ , ਪੋਤੇ – ਪੋਤੀ ਅਤੇ ਦੋਹਤਾ – ਦੋਹਤੀ ਰਿਸ਼ਤੇਦਾਰਾਂ, ਅਤੇ ਵੱਡੇ ਸ਼ਰੀਕੇ ਕਬੀਲੇ, ਰਿਸ਼ਤੇਦਾਰਾਂ ਅਤੇ ਅੰਗਾਂ ਸਾਕਾਂ ਵੱਡਾ ਬਗ਼ੀਚਾ ਛੱਡ ਗਏ ਹਨ।






















