ਸੀਨੀਅਰ ਕਾਂਗਰਸੀ ਨੇਤਾ ਮੋਤੀ ਲਾਲ ਵੋਹਰਾ ਚੱਲ ਵਸੇ

ਨਵੀਂ ਦਿੱਲੀ, 21 ਦਸੰਬਰ(ਵਿਸ਼ਵ ਵਾਰਤਾ)-ਸੀਨੀਅਰ ਕਾਂਗਰਸੀ ਲੀਡਰ ਮੋਤੀ ਲਾਲ ਵੋਹਰਾ ਚੱਲ ਵਸੇ ਜੋ ਕਿ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲੇ ਆ ਰਹੇ ਸਨ। 92 ਸਾਲਾਂ ਮੋਤੀ ਲਾਲ ਵੋਹਰਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਉਤਰ ਪ੍ਰਦੇਸ਼ ਦੇ ਰਾਜਪਾਲ ਵੀ ਰਹੇ। ਉਹ ਕਾਂਗਰਸ ਪ੍ਰਧਾਨ ਸ਼੍ਰੀ ਮਤੀ ਸੋਨੀਆ ਗਾਂਧੀ ਦੇ ਅਤਿ ਨਜ਼ਦੀਕੀ ਵਿਸ਼ਵਾਸ ਪਾਤਰਾਂ ਵਿੱਚੋਂ ਇਕ ਸਨ। ਉਹ ਕਾਫੀ ਸਮੇਂ ਕਾਂਗਰਸ ਦੇ ਖਜ਼ਾਨਚੀ ਅਹੁਦੇ ਤੇ ਵੀ ਰਹੇ।





















