ਪੰਜਾਬ ਦੀ ਸਿਆਸਤ ਵਿੱਚ ਹੁਣ ਸਿੱਖਿਆ ਪ੍ਰਣਾਲੀ ਅਤੇ ਸਕੂਲਾਂ ਦੀ ਵਿਵਸਥਾ ਬਣਿਆ ਮੁੱਖ ਮੁੱਦਾ
ਦਿੱਲੀ ਦੇ ਮੁੁੱਖ ਮੰਤਰੀ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹੋਏ ਆਹਮੋ-ਸਾਹਮਣੇ
ਚੰਡੀਗੜ੍ਹ,25 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ। ਹੋਰਨਾਂ ਮੁੱਦਿਆਂ ਤੋਂ ਇਲਾਵਾ ਹੁਣ ਸਿੱਖਿਆ ਪ੍ਰਣਾਲੀ ਅਤੇ ਸਕੂਲਾਂ ਦੀ ਹਾਲਤ ਇਸ ਸਮੇਂ ਪੰਜਾਬ ਦੀ ਸਿਆਸਤ ਵਿੱਚ ਮੁੱਖ ਮੁੱਦਾ ਬਣੇ ਹੋਏ ਹਨ। ਦਿੱਲੀ ਦੀ ਆਮ ਆਦਮੀ ਪਾਰਟੀ ਵਾਲੀ ਸਰਕਾਰ ਆਪਣੇ ਸਕੂਲਾਂ ਦੀ ਵਿਵਸਥਾ ਅਤੇ ਸਿੱਖਿਆ ਪ੍ਰਣਾਲੀ ਨੂੰ ਦੇਸ਼ ਵਿੱਚ ਸਭ ਤੋਂ ਬਿਹਤਰ ਅਤੇ ਕ੍ਰਾਂਤੀਕਾਰੀ ਦੱਸਦੀ ਹੈ । ਹੁਣ ਅਰਵਿੰਦ ਕੇਜਰੀਵਾਲ ਨੇ ਪਰਗਟ ਸਿੰਘ ਨੂੰ ਜਵਾਬ ਦਿੰਦਿਆ ਕਿਹਾ ਕਿ “ਪੰਜਾਬ ਦੇ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਦੇ ਸਕੂਲ ਦੇਸ਼ ਵਿੱਚ ਸਭ ਤੋਂ ਵਧੀਆ ਹਨ, ਅਧਿਆਪਕ ਬਹੁਤ ਖੁਸ਼ ਹਨ
ਜਿਹੜੇ ਲੋਕ ਪੰਜਾਬ ਦੇ ਸਕੂਲਾਂ ਅਤੇ ਮੌਜੂਦਾ ਸਿੱਖਿਆ ਪ੍ਰਣਾਲੀ ਤੋਂ ਖੁਸ਼ ਹਨ, ਉਹ ਕਾਂਗਰਸ ਨੂੰ ਵੋਟ ਪਾਉਣ। ਸਾਨੂੰ ਵੋਟ ਦਿਓ ਜੋ ਪੰਜਾਬ ਵਿੱਚ ਵੀ ਦਿੱਲੀ ਵਰਗੀ ਸ਼ਾਨਦਾਰ ਸਿੱਖਿਆ ਪ੍ਰਣਾਲੀ ਚਾਹੁੰਦੇ ਹਨ।”
पंजाब शिक्षा मंत्री का कहना है कि पंजाब के स्कूल देश में सबसे अच्छे हैं, टीचर बहुत ख़ुश हैं
जो लोग पंजाब के स्कूलों और मौजूदा शिक्षा व्यवस्था से ख़ुश हैं, वो कांग्रेस को वोट दे दें। जो पंजाब में भी दिल्ली जैसी शानदार शिक्षा व्यवस्था चाहते हैं, वो हमें वोट दे दें https://t.co/shsduSwDMx
— Arvind Kejriwal (@ArvindKejriwal) November 25, 2021