
ਬੁਢਲਾਡਾ 13, ਮਈ(ਵਿਸ਼ਵ ਵਾਰਤਾ) : ਪੰਜਾਬ ਦੀਆਂ 16 ਜਨਤਕ ਜੱਥੇਬੰਦੀਆਂ ਨੇ ਕਰੋਨਾ ਸੰਕਟ ਦੌਰਾਨ ਸਿਹਤ ਕਾਮਿਆਂ ਨੂੰ ਸਰਕਾਰੀ ਬੇਰੁੁੱਖੀ ਤੋਂ ਬਚਾਉਣ ਲਈ ਉਨ੍ਹਾਂ ਦੇ ਹੱਕ ਵਿੱਚ ਅਵਾਜ ਬੁਲੰਦ ਕਰਨ ਵਿੱਚ ਸਿਹਤ ਵਿਭਾਂਗ ਦਾ ਪੂਰਨ ਰੂਪ ਵਿੱਚ ਸੰਸਾਰੀਕਰਨ ਕਰਨ ਅਤੇ ਵੱਖ ਵੱਖ ਖੇਤਰਾ ਵਿੱਚ ਲਾਗੂ ਕੀਤੀਆਂ ਨਿੱਜੀਕਰਨ ਦੀਆਂ ਨੀਤੀਆਂ ਰੱਦ ਕਰਨ ਦੀਆਂ ਮੰਗਾਂ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਹਸਪਤਾਲਾਂ ਅਤੇ ਸਿਹਤ ਕੇਂਦਰਾ ਅੱਗੇ ਪ੍ਰਦਰਸ਼ਨ ਕਰਨ ਦੇ ਐਲਾਨ ਦੇ ਮੱਦੇਨਜਰ ਰੱਖਦਿਆਂ ਅੱਜ ਬੁਢਲਾਡਾ ਦੇ ਸਿਵਲ ਹਸਪਤਾਲ ਦੇ ਮੇਨ ਗੇਟ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ. ਇਸ ਮੌਕੇ ਤੇ ਜੱਥੇਬੰਦੀ ਦੇ ਆਗੂ ਜਗਸੀਰ ਸਿੰਘ ਦੋਦੜਾ ਨੇ ਕਿਹਾ ਕਿ ਕਰੋਨਾ ਸੰਕਟ ਨੂੰ ਲੈ ਕੇ ਦੋਵੇ ਕੇਂਦਰ ਅਤੇ ਸੂਬਾ ਸਰਕਾਰ ਬਿੱਲਕੁਲ ਫੇਲ ਹੋ ਚੁੱਕੀਆ ਹਨ. ਉਨ੍ਹਾਂ ਮੰਗ ਕੀਤੀ ਕਿ ਸਿਹਤ ਵਿਭਾਗ ਵਿੱਚ ਸਮੁੱਚੀਆ ਅਸਾਮੀਆ, ਸਫਾਈ ਕਰਮਚਾਰੀ, ਆਸ਼ਾ ਵਰਕਰਾਂ, ਨਰਸਾ ਅਤੇ ਸਰਵਿਸ ਪ੍ਰੋਵਾਇਡਰ ਆਦਿ ਨੂੰ ਪੁਰੀ ਤਨਖਾਹ ਤੇ ਪੱਕਾ ਕੀਤਾ ਜਾਵੇ ਅਤੇ ਖਾਲੀ ਪਈਆ ਅਸਾਮੀਆ ਨੂੰ ਪੂਰਾ ਕੀਤਾ ਜਾਵੇ ਅਤੇ ਮੁਲਾਜਮਾ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ. ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਰੋਨਾ ਮਹਾਮਾਰੀ ਦੀ ਜੁੰਮੇਵਾਰ ਕੇਂਦਰ ਦੀ ਮੋਦੀ ਸਰਕਾਰ ਹੈ. ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਦੇ ਦੋਰ ਵਿੱਚ ਆਮ ਲੋਕ ਦੋ ਵਕਤ ਦੀ ਰੋਟੀ ਲਈ ਮੋਹਤਾਜ ਹਨ , ਕਾਰੋਬਾਰ ਠੱਪ ਹੋ ਚੁੱਕੇ ਹਨ ਪਰ ਕੇਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣੀਆ ਦੇ ਬੈਕਾ ਦੇ ਕਰੋੜਾ ਰੁਪਏ ਮੁਆਫ ਕਰ ਰਹੀ ਹੈ ਜ਼ੋ ਅਤਿ ਨਿੰਦਨਯੋਗ ਹੈ. ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਕੇਂਦਰ ਸਰਕਾਰ ਦੀ ਕੁੱਟ ਨੀਤੀਆਂ ਦੀ ਦੇਣ ਹੈ. ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਇੱਕ ਪਲੇਟਫਾਰਮ ਤੇ ਇੱਕਠੀ ਹੋ ਕੇ ਇਸ ਮਹਾਮਾਰੀ ਦੇ ਖਿਲਾਫ ਲੜ ਰਹੀ ਹੈ. ਇਸ ਲੜਾਈ ਵਿੱਚ ਸਾਡੇ ਸਿਹਤ ਕਰਮਚਾਰੀ ਕਰੋਨਾ ਯੋਧੇ ਬਣ ਕੇ ਕੰਮ ਕਰ ਰਹੇ ਹਨ. ਸਾਨੂੰ ਇਨ੍ਹਾਂ ਕਰਮਚਾਰੀਆਂ ਦੀਆਂ ਹੱਕੀ ਮੰਗਾ ਅਤੇ ਸਹੂਲਤਾ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ. ਇਸ ਮੌਕੇ ਤੇ ਧਰਨੇ ਨੂੰ ਸੰਬੋਧਨ ਕਰਦਿਆ ਜਰਨੈਲ ਸਿੰਘ, ਦਰਸ਼ਨ ਸਿੰਘ, ਕਾਲਾ ਸਿੰਘ, ਗਗਨ ਸਿੰਘ ਆਦਿ ਹਾਜ਼ਰ ਸਨ.





















