ਵਾਪਰਿਆ ਦਰਦਨਾਕ ਹਾਦਸਾ
ਸਿਲੰਡਰ ਫਟਣ ਨਾਲ 8 ਲੋਕਾਂ ਦੀ ਮੌਤ

ਚੰਡੀਗੜ੍ਹ, 2ਜੂਨ(ਵਿਸ਼ਵ ਵਾਰਤਾ)- ਬੀਤੀ ਰਾਤ ਉਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਵਿੱਚ ਪੈਂਦੇ ਟਿਕਰੀ ਪਿੰਡ ’ਚ ਅਚਾਨਕ ਸਿਲੰਡਰ ਫਟਣ ਕਾਰਨ ਦੋ ਮਕਾਨ ਡਿੱਗ ਪਏ। ਜਿਸ ਕਾਰਨ ਦੋਵੇਂ ਮਕਾਨਾਂ ਵਿੱਚ ਰਹਿੰਦੇ 15 ਲੋਕ ਮਲਬੇ ਹੇਠ ਦੱਬ ਗਏ। ਜਿਹਨਾਂ ਵਿੱਚੋਂ ਦੱਬਣ ਕਾਰਨ 8 ਲੋਕਾਂ ਦੀ ਮੌਤ ਗਈ ਅਤੇ ਬਾਕੀ ਲੋਕ ਗੰਭੀਰ ਜਖਮੀ ਹੋ ਗਏ ਜਿਹਨਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।






















