
ਬਜਰੀ ਤੇ ਸਲਿੱਪ ਹੋ ਕੇ ਮਰਨ ਦੀ ਜ਼ਿੰਮੇਵਾਰੀ ਜਨਤਾ ਦੀ ਹੋਵੇਗੀ -ਬੇਗਮਪੁਰਾ ਟਾਇਗਰ ਫੋਰਸ ਹੁਸ਼ਿਆਰਪੁਰ 17 ਜੁਲਾਈ (ਵਿਸ਼ਵ ਵਾਰਤਾ)- ਪਿਛਲੇ ਕਾਫੀ ਸਮੇਂ ਤੋਂ ਦੇਖਿਆ ਜਾ ਰਿਹਾ ਹੈ ਕਿ ਸੜਕ ਬਣਾਉਣ ਲਈ ਵਰਤੀ ਜਾ ਰਹੀ ਬਜਰੀ ਵਿੱਚ ਲੁੱਕ ਦੀ ਮਾਤਰਾ ਬਹੁਤ ਹੀ ਘੱਟ ਹੈ ਇਸ ਦੀ ਕਮੀ ਨੂੰ ਪੂਰੀ ਕਰਨ ਲਈ ਅਤੇ ਜਨਤਾ ਨੂੰ ਗੁੰਮਰਾਹ ਕਰਨ ਲਈ ਬਜਰੀ ਵਿੱਚ ਕਾਲੇ ਰੰਗ ਦਾ ਤੇਲ ਮਿਲਾਇਆ ਜਾ ਰਿਹਾ ਹੈ ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਸਰਕਾਰ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਦੋਸ਼ ਲਗਾਉਂਦਿਆਂ ਕਿਹਾ ਕਿਸੇ ਵੀ ਅਧਿਕਾਰੀ ਨੇ ਸੜਕ ਬਣਾਉਂਦਿਆਂ ਬੱਜਰੀ ਵਿਚ ਲੁੱਕ ਦਾ ਅਨੁਪਾਤ ਚੈੱਕ ਨਹੀਂ ਕੀਤਾ ਹਾਲਾਂਕਿ ਸੜਕਾਂ ਬਣਾਉਣ ਦਾ ਕੰਮ ਨਿਰੰਤਰ ਜਾਰੀ ਰਹਿੰਦਾ ਜਿੱਥੋਂ ਤੱਕ ਕਿ ਜਿਹੜੀ ਸੜਕ ਪੰਜ ਸਾਲ ਬਾਅਦ ਬਣਦੀ ਸੀ ਉਹ ਹਰ ਸਾਲ ਨਵੀਂ ਬਣਾਈ ਜਾ ਰਹੀ ਹੈ ਪ੍ਰੰਤੂ ਘਟੀਆ ਮੈਟਰੀਅਲ ਹੋਣ ਕਰਕੇ ਇੱਕ ਮੀਂਹ ਤੋਂ ਬਾਅਦ ਹੀ ਸੜਕਾਂ ਤੇ ਸਿਰਫ ਬਜਰੀ ਖਿਲਰੀ ਰਹਿ ਜਾਂਦੀ ਹੈ ਜਿਸ ਨਾਲ ਅਨੇਕਾਂ ਹਾਦਸੇ ਹੁੰਦੇ ਹਨ ਪਿਛਲੇ ਦਿਨੀਂ ਬਜਰੀ ਤੋਂ ਸਲਿੱਪ ਹੋ ਕੇ ਇੱਕ ਔਰਤ ਦੀ ਜਾਨ ਚਲੀ ਗਈ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਜਾਂਚ ਦੇ ਆਰਡਰ ਜਾਰੀ ਕੀਤੇ ਆਗੂਆਂ ਨੇ ਕਿਹਾ ਕਿ ਅਗਰ ਠੇਕੇਦਾਰ ਸੜਕ ਬਣਾਉਣ ਵੇਲੇ ਬਜਰੀ ਵਿੱਚ ਲੁੱਕ ਨਹੀਂ ਪਾ ਰਿਹਾ ਤਾਂ ਕੋਈ ਅਧਿਕਾਰੀ ਇਸ ਦੀ ਜਾਂਚ ਕਿਉਂ ਨਹੀਂ ਕਰਕੇ ਦੋਸ਼ੀਆਂ ਤੇ ਕਾਰਵਾਈ ਕਰ ਰਿਹਾ ਜਨਤਾ ਦਾ ਪੈਸਾ ਕਿਉਂ ਬਰਬਾਦ ਕੀਤਾ ਜਾ ਰਿਹਾ ਅਤੇ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਿਉਂ ਕੀਤਾ ਜਾ ਰਿਹਾ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਜਾਂ ਪ੍ਰਸ਼ਾਸਨ ਇਸ ਤਰ੍ਹਾਂ ਦੀ ਢਿੱਲੀ ਕਾਰਗੁਜ਼ਾਰੀ ਦਿਖਾਈ ਅਤੇ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਬੇਗਮਪੁਰਾ ਟਾਈਗਰ ਫੋਰਸ ਸਬੰਧਤ ਅਧਿਕਾਰੀਆਂ ਤੇ ਪਰਚੇ ਦੀ ਮੰਗ ਕਰੇਗੀ ਬਲਕਿ ਕਰਵਾਏਗੀ ਉਨ੍ਹਾਂ ਨੇ ਪਿਛਲੇ ਦਿਨੀਂ ਬਜਰੀ ਤੇ ਤਿਲਕ ਕੇ ਮਰਨ ਵਾਲੀ ਔਰਤ ਦੀ ਰਿਪੋਰਟ ਜਲਦੀ ਪੇਸ਼ ਕਰਨ ਲਈ ਕਿਹਾ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਸਮਾਜਿਕ ਹਿੱਤਾਂ ਦੀ ਰਾਖੀ ਲਈ ਆਵਾਜ਼ ਉਠਾਉਣ ਨਹੀਂ ਤਾਂ ਇਹ ਨੇਤਾ ਅਤੇ ਅਫਸਰ ਲੋਕ ਜਨਤਾ ਦੇ ਪੈਸੇ ਨਾਲ ਆਪਣੀਆ ਜੇਬਾਂ ਭਰਦੇ ਰਹਿਣਗੇ ਇਸ ਮੌਕੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ, ਕੌਮੀ ਪ੍ਰਧਾਨ ਅਸ਼ੋਕ ਸੱਲਣ, ਕੌਮੀ ਵਾਈਸ ਚੇਅਰਮੈਨ ਬਿੱਲਾ ਦਿਓਵਾਲ, ਕੌਮੀ ਜਨਰਲ ਸੈਕਟਰੀ ਅਵਤਾਰ ਬਸੀ ਖਵਾਜੂ, ਪੰਜਾਬ ਪ੍ਰਧਾਨ ਤਾਰਾ ਚੰਦ, ਸੀਨੀਅਰ ਉਪ ਪ੍ਰਧਾਨ ਦੇਵ ਰਾਜ, ਜਿਲ੍ਹਾ ਉਪ ਪ੍ਰਧਾਨ ਵੀਰਪਾਲ ਠਰੋਲੀ, ਜ਼ਿਲ੍ਹਾ ਪ੍ਰਧਾਨ ਅਮਰਜੀਤ ਸੰਧੀ, ਜ਼ਿਲਾ ਇੰਚਾਰਜ ਸੋਮਦੇਵ ਸੰਧੀ, ਸਹਿਰੀ ਪ੍ਰਧਾਨ ਸੁਖਦੇਵ ਅਸਲਾਮਾਬਾਦ, ਸਹਿਰੀ ਉਪ ਪ੍ਰਧਾਨ ਜੱਸਾ ਨੰਦਨ, ਸਿਟੀ ਉਪ ਪ੍ਰਧਾਨ ਹੰਸ ਰਾਜ,ਜ਼ਿਲ੍ਹਾ ਵਾਈਸ ਪ੍ਰਧਾਨ ਉਂਕਾਰ ਬਜਰਾਵਰ, ਆਦਿ ਮੌਜੂਦ ਸਨ
Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਾਹਕੋਟ ਦੇ ਨਵਾਂ ਪਿੰਡ ਦੋਨੇਵਾਲ ਵਿਖੇ ਕਰਨਗੇ ‘ਲੋਕ ਮਿਲਣੀ’
Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਾਹਕੋਟ ਦੇ ਨਵਾਂ ਪਿੰਡ ਦੋਨੇਵਾਲ ਵਿਖੇ ਕਰਨਗੇ ‘ਲੋਕ ਮਿਲਣੀ’ ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ):...






















