ਕਿਹਾ ਕਿ, ਕਿਸੇ ਤਜ਼ੁਰਬੇਕਾਰ ਨੂੰ ਪ੍ਰਧਾਨ ਲਗਾਉਣਾ ਚਾਹੀਦਾ ਸੀ

ਚੰਡੀਗੜ੍ਹ, 10 ਅਪ੍ਰੈਲ 2022 -ਲੰਘੀ ਰਾਤ ਕਾਂਗਰਸ ਹਾਈਕਮਾਨ ਵੱਲੋਂ ਐਲਾਨੇ ਗਏ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਰਾਜਾ ਵੜਿੰਗ ਦੀ ਪ੍ਰਧਾਨਗੀ ਤੇ ਵੀ ਕਾਂਗਰਸੀ ਵਿਚਾਲੇ ਕਲੇਸ਼ ਸ਼ੁਰੂ ਹੋ ਗਿਆ ਹੈ। ਨਿਊਜ਼-18 ਦੀ ਰਿਪੋਰਟ ਮੁਤਾਬਿਕ, ਰਾਜਾ ਵੜਿੰਗ ਦੀ ਪ੍ਰਧਾਨਗੀ ਖਿਲਾਫ਼ ਕਾਂਗਰਸ ਦੇ ਸਾਬਕਾ ਵਿਧਾਇਕ ਸੁਰਜੀਤ ਧੀਮਾਨ ਨੇ ਝੰਡਾ ਚੁੱਕ ਦਿੱਤਾ ਹੈ ਅਤੇ ਰਾਜਾ ਵੜਿੰਗ ਨੂੰ ਸ਼ਰੇਆਮ “ਅਨਾੜੀ, ਕਰੱਪਟ, ਮੌਕਾਪ੍ਰਸਤ” ਦੱਸਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ, ਕਿਸੇ ਤਜ਼ੁਰਬੇਕਾਰ ਨੂੰ ਪ੍ਰਧਾਨ ਲਗਾਉਣਾ ਚਾਹੀਦਾ ਸੀ। ਇਸ ਤੋਂ ਇਲਾਵਾ ਸਾਬਕਾ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਦਾ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਵੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ਵੋਟਾਂ ਦੇ ਜ਼ਰੀਏ ਕਾਂਗਰਸ ਦੇ ਪ੍ਰਧਾਨ ਚੁਣੇ ਜਾਣੇ ਚਾਹੀਦੇ ਹਨ।






















