ਸਾਬਕਾ ਡੀ.ਜੀ.ਪੀ ਮੁਹੰਮਦ ਮੁਸਤਫ਼ਾ ਐੱਸਆਈਟੀ ਸਾਹਮਣੇ ਹੋਏ ਪੇਸ਼
ਚੰਡੀਗੜ੍ਹ, 23ਫਰਵਰੀ(ਵਿਸ਼ਵ ਵਾਰਤਾ) ਪੰਜਾਬ ਦੇ ਸਾਬਕਾ ਡੀਜੀਪੀ ਅਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪਤੀ ਮੁਹੰਮਦ ਮੁਸਤਫਾ ਦੇ ਫਿਰਕੂ ਭਾਵਨਾਵਾਂ ਭੜਕਾਉਣ ਕਾਰਨ ਥਾਣਾ ਸਿਟੀ-1 ਮਲੇਰਕੋਟਲਾ ਵਿਖੇ ਦਰਜ ਇਕ ਮੁਕੱਦਮੇ, ਜਿਸ ਵਿੱਚ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੀ ਇੱਕ ਮਹੀਨਾ ਪਹਿਲਾਂ 21 ਜਨਵਰੀ ਨੂੰ ਵਾਇਰਲ ਹੋਈ ਵੀਡਿਓ ਨੂੰ ਜ਼ਿਲ੍ਹਾ ਪੁਲੀਸ ਮਲੇਰਕੋਟਲਾ ਨੇ ਚੰਡੀਗੜ੍ਹ ਸਥਿਤ ਜਾਂਚ ਏਜੰਸੀ ਸੀ.ਐੱਫ.ਐੱਸ.ਐੱਲ. ਨੂੰ ਸੌਂਪੀ ਸੀ, ਸੂਚਨਾ ਅਨੁਸਾਰ ਉਸ ਦੀ ਰਿਪੋਰਟ ‘ਚ ਮੁਹੰਮਦ ਮੁਸਤਫਾ ਦੀ ਵਿਵਾਦਿਤ ਵੀਡੀਓ ਸਹੀ ਪਾਈ ਗਈ ਹੈ। ਗੌਰਤਲਬ ਹੈ ਕਿ ਇਸ ਮਾਮਲੇ ਨੂੰ ਲੈ ਕੇ ਐੱਸ.ਐੱਸ.ਪੀ. ਮਲੇਰਕੋਟਲਾ ਰਵਜੋਤ ਕੌਰ ਗਰੇਵਾਲ ਵੱਲੋਂ ਇਕ ਐੱਸ.ਆਈ.ਟੀ. ਬਣਾਈ ਗਈ ਸੀ, ਜਿਸ ਵਲੋਂ ਮੁਹੰਮਦ ਮੁਸਤਫਾ ਨੂੰ 21 ਫਰਵਰੀ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਸੀ। ਇਸ 4 ਮੈਂਬਰੀ ਐੱਸਆਈਟੀ ਜਿਸ ਦੇ ਮੁਖੀ ਐੱਸ.ਪੀ.ਡੀ. ਮਲੇਰਕੋਟਲਾ ਰਮਨੀਸ਼ ਚੌਧਰੀ ਦੇ ਨਾਲ ਟੀਮ ‘ਚ ਉਨ੍ਹਾਂ ਤੋਂ ਇਲਾਵਾ ਡੀ. ਐੱਸ.ਪੀ.ਡੀ. ਸੌਰਭ ਜਿੰਦਲ, ਡੀ.ਐੱਸ.ਪੀ. ਗੁਰਪ੍ਰੀਤ ਸਿੰਘ ਅਤੇ ਸੀ.ਆਈ.ਏ. ਇੰਚਾਰਜ ਇੰਸ. ਗੁਰਪ੍ਰੀਤ ਸਿੰਘ ਭਿੰਡਰ ਸ਼ਾਮਲ ਹਨ।
ਇਸ ਸਬੰਧੀ ਗੱਲਬਾਤ ਦੌਰਾਨ ਐੱਸ.ਪੀ. ਰਮਨੀਸ਼ ਚੌਧਰੀ ਨੇ ਦੱਸਿਆ ਕਿ ਮੁਹੰਮਦ ਮੁਸਤਫ਼ਾ ਮੁਸਤਫਾ ਐੱਸ.ਆਈ.ਟੀ. ਸਾਹਮਣੇ ਪੇਸ਼ ਹੋਏ ਅਤੇ ਉਨ੍ਹਾਂ ਤੋਂ ਜ਼ਰੂਰੀ ਪੁੱਛਗਿੱਛ ਕੀਤੀ ਗਈ। ਉਨ੍ਹਾਂ ਕਿਹਾ ਕਿ ਮੁਸਤਫਾ ਵੱਲੋਂ ਐੱਸ.ਆਈ.ਟੀ. ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਐੱਸ.ਆਈ.ਟੀ. ਵੱਲੋਂ ਬੁਲਾਇਆ ਜਾਵੇਗਾ ਤਾਂ ਉਹ ਪੇਸ਼ ਹੋ ਜਾਣਗੇ।























