ਸਾਬਕਾ ਡੀਐਸਪੀ ਨੇ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ
ਲੁਧਿਆਣਾ 19ਜੂਨ (ਵਿਸ਼ਵ ਵਾਰਤਾ) : ਲੁਧਿਆਣਾ ਬਰਜਿੰਦਰ ਸਿੰਘ ਭੁੱਲਰ ਨਾਮ ਦੇ ਸੇਵਾ ਮੁਕਤ ਡੀਐਸਪੀ ਵੱਲੋਂ ਗੋਲੀ ਮਾਰ ਕੇ ਆਤਮ ਹੱਤਿਆ ਕਰਨ ਦੀ ਖਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਬਰਜਿੰਦਰ ਸਿੰਘ ਭੁੱਲਰ ਮਾਨਸਿਕ ਤੌਰ ਤੇ ਠੀਕ ਨਹੀਂ ਸਨ, ਅਤੇ ਪਿਛਲੇ ਸਾਲ ਹੀ ਉਹ ਨੌਕਰੀ ਤੋਂ ਸੇਵਾ ਮੁਕਤ ਹੋਏ ਸਨ। ਮ੍ਰਿਤਕ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ, ਜਦਕਿ ਉਹ ਲੁਧਿਆਣਾ ਵਿਖੇ ਆਪਣੇ ਮਾਂ ਪਿਓ ਦੇ ਨਾਲ ਰਹਿੰਦੇ ਸਨ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ।























