ਸਾਨੀਆ ਮਿਰਜ਼ਾ ਤੇ ਅੰਕਿਤਾ ਰੈਨਾ ਦੀ ਜੋੜੀ ਨੂੰ ਕਰਨਾ ਪਿਆ ਹਾਰ ਦਾ ਸਾਹਮਣਾ
ਸ਼ੂਟਿੰਗ ਟੀਮ ਦਾ ਪ੍ਰਦਰਸ਼ਨ ਵੀ ਰਿਹਾ ਨਿਰਾਸ਼ਾਜਨਕ

ਚੰਡੀਗੜ੍ਹ,25 ਜੁਲਾਈ(ਵਿਸ਼ਵ ਵਾਰਤਾ)-ਟੋਕਿਓ ਓਲੰਪਿਕ ਵਿੱਚ ਦੂਜੇ ਦਿਨ ਦਾ ਖੇਡ ਜਾਰੀ ਹੈ। ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਅੰਕਿਤਾ ਰੈਨਾ ਨੂੰ ਯੂਕਰੇਨ ਦੀ ਜੋੜੀ ਨਾਦਿਨਾ ਕਿਸ਼ੇਨੌਕ ਅਤੇ ਯੂਡਮਿਲਾ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।

ਇਸ ਤੋਂ ਇਲਾਵਾ ਭਾਰਤੀ ਸ਼ੂਟਿੰਗ ਟੀਮ ਸ਼ੂਟਰ ਮਨੂੰ ਭਾਕਰ ਅਤੇ ਯਸ਼ਸਵਨੀ ਦੇਸਵਾਲ ਮਹਿਲਾਵਾਂ ਦੇ 10ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀਆਂ।























