ਸਾਊਥ ਕੋਰੀਆ ‘ਚ ਇੱਕ ਦਰਜਨ ਤੋਂ ਵੱਧ ਲੋਕਾਂ ਨੂੰ ਇਕੱਠਿਆਂ ਪਿਆ ਦਿਲ ਦਾ ਦੌਰਾ
ਪੜ੍ਹੋ, ਪੂਰੀ ਖ਼ਬਰ
ਚੰਡੀਗੜ੍ਹ, 29ਅਕਤੂਬਰ(ਵਿਸ਼ਵ ਵਾਰਤਾ)-ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਹੈਲੋਵੀਨ ਤਿਉਹਾਰ ਦੇ ਜਸ਼ਨ ਦੌਰਾਨ ਇੱਕ ਤੰਗ ਗਲੀ ਵਿੱਚ ਲੋਕਾਂ ਦੀ ਭੀੜ ਕਾਰਨ ਕਈ ਲੋਕ ਦਬ ਗਏ, ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਵਿਚ ਦਰਜਨਾਂ ਲੋਕਾਂ ਨੂੰ ਦਿਲ ਦਾ ਦੌਰਾ ਪੈ ਗਿਆ। ਇੱਕ ਏਜੰਸੀ ਦੇ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਰਾਤ ਇਟਾਵਾਨ ਲੈਸਰ ਜ਼ਿਲੇ ‘ਚ ਭੀੜ ਇਕੱਠੀ ਹੋਣ ਕਾਰਨ ਲਗਭਗ 100 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਹਾਲਾਂਕਿ ਉਨ੍ਹਾਂ ਜ਼ਖਮੀਆਂ ਦੀ ਸਹੀ ਗਿਣਤੀ ਨਹੀਂ ਦੱਸੀ। ਬਹੁਤ ਸਾਰੇ ਲੋਕਾਂ ਨੂੰ ਸੀ.ਪੀ.ਆਰ. ਜਦੋਂ ਕਿ ਕਈਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ।