ਸ਼ਰਧਾ ਕਤਲਕਾਂਡ ਮਾਮਲਾ – ਮੁਲਜ਼ਮ ਆਫਤਾਬ ਦਾ ਨਾਰਕੋ ਟੈਸਟ ਅੱਜ
ਚੰਡੀਗੜ੍ਹ 1 ਦਸੰਬਰ(ਵਿਸ਼ਵ ਵਾਰਤਾ)-ਸ਼ਰਧਾ ਕਤਲ ਕੇਸ ਦੇ ਮੁਲਜ਼ਮ ਆਫਤਾਬ ਅਮੀਨ ਪੂਨਾਵਾਲਾ ਦਾ ਅੱਜਨਾਰਕੋ ਟੈਸਟ ਹੋਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਆਫਤਾਬ ਨੂੰ ਰੋਹਿਣੀ ਦੇ ਬਾਬਾ ਸਾਹਿਬ ਅੰਬੇਡਕਰ ਹਸਪਤਾਲ ਲੈ ਕੇ ਪਹੁੰਚ ਚੁੱਕੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਨਾਰਕੋ ਟੈਸਟ ਵਿੱਚ ਤਿੰਨ ਤੋਂ ਚਾਰ ਦਿਨ ਲੱਗ ਸਕਦੇ ਹਨ। ਦਿੱਲੀ ਦੀ ਸਾਕੇਤ ਅਦਾਲਤ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਹੈ। ਨਾਰਕੋ ਟੈਸਟ ਤੋਂ ਪਹਿਲਾਂ ਆਮ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸਭ ਕੁਝ ਸਹੀ ਰਿਹਾ ਤਾਂ ਮੁਲਜ਼ਮਾ ਦਾ ਨਾਰਕੋ ਟੈਸਟ ਕਰਵਾਇਆ ਜਾਵੇਗਾ।
ਦੱਸ ਦਈਏ ਆਫਤਾਬ ਤੇ ਆਪਣੀ ਪ੍ਰੇਮਿਕਾ ਅਤੇ ਲਿਵ-ਇਨ ਪਾਰਟਰਨ ਸ਼ਰਧਾ ਵਾਕਰ ਦਾ ਕਤਲ ਕਰਕੇ ਉਸਦੀ ਲਾਸ਼ ਦੇ ਟੁਕੜਿਆਂ ਨੂੰ ਫਰਿੱਜ ਵਿੱਚ ਰੱਖਣ ਦਾ ਇਲਜ਼ਾਮ ਹੈ।























