ਕੀ ਮੁੱਖ ਮੰਤਰੀ ਪੰਜਾਬ ਨਹੀਂ ਚਾਹੁੰਦੇ ਕਿ ਬੰਦੀ ਸਿੰਘ ਜਲਦ ਰਿਹਾਅ ਹੋ ਸਕਣ : ਦੇਵ ਸਰਾਭਾ

ਹੁਸ਼ਿਆਰਪੁਰ /ਸਰਾਭਾ 17ਨਵੰਬਰ ( ਵਿਸ਼ਵ ਵਾਰਤਾ ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 269ਵਾਂ ਦਿਨ ਪੂਰਾ ਹੋਇਆ। ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ‘ਚ ਅੱਜ ਸਹਿਯੋਗੀ ਬਹੁਜਨ ਮੁਕਤੀ ਪਾਰਟੀ ਦੇ ਆਗੂ ਸਿਕੰਦਰ ਸਿੰਘ ਸਿੱਧੂ ਰੱਤੇਵਾਲ, ਦਰਸ਼ਨ ਸਿੰਘ ਹਲਵਾਰਾ ਤੋਂ ਇਲਾਵਾ ਪਿੰਡ ਜੰਡ ਤੋਂ ਨੰਬਰਦਾਰ ਜਸਮੇਲ ਸਿੰਘ ਜੰਡ, ਹਰਜੀਤ ਸਿੰਘ ਝੰਡ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਸਰਾਭਾ ਨੇ ਆਖਿਆ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਸ਼ਹੀਦ ਏ ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਚੋਂ ਟੂਰਨਾਮੈਂਟ ਦੇਖਣ ਆਏ ਲੋਕਾਂ ਨੂੰ ਜੱਫ਼ੀਆਂ ਪਾ ਕੇ ਮਿਲੇ ਤਾਂ ਫਿਰ ਸ਼ਹੀਦ ਸਰਾਭਾ ਚੌਂਕ ‘ਚ ਲੱਗੇ ਸਰੂਪ ਦੇ ਸਾਹਮਣੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪਿਛਲੇ ਨੌਂ ਮਹੀਨਿਆਂ ਤੋਂ ਮੋਰਚਾ ਲਾ ਕੇ ਹਰ ਰੋਜ਼ ਭੁੱਖ ਹੜਤਾਲ ਬੈਠ ਦੇ ਹਨ ਤਾਂ ਉਨ੍ਹਾਂ ਤੇ ਮੁੱਖ ਮੰਤਰੀ ਸਾਹਿਬ ਦੀ ਸਵੱਲੀ ਨਿਗ੍ਹਾ ਕਿਉਂ ਪਈ । ਉਥੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀ ਮੁੱਖ ਮੰਤਰੀ ਨਹੀਂ ਚਾਹੁੰਦੇ ਜਿਨ੍ਹਾਂ ਦੀਆਂ ਸਜਾਵਾਂ ਪੂਰੀਆਂ ਹੋ ਚੁੱਕੀਆਂ ਹਨ ਉਹ ਜਲਦ ਰਿਹਾਅ ਹੋ ਕੇ ਆਪਣੇ ਰਿਹਾਅ ਹੋ ਕੇ ਆਪਣੇ ਘਰਾਂ ਵਿਚ ਆਉਣ ।ਜੇਕਰ ਚਾਹੁੰਦੇ ਹਨ ਤਾਂ ਫਿਰ ਮੋਰਚੇ ਤੋਂ ਸਿਰਫ 10 ਗਜ ਦੀ ਦੂਰੀ ਤੋਂ ਵਾਪਸ ਮੋੜਨਾ ਤੇ ਏਕ “ਹਾਅ ਦਾ ਨਾਅਰਾ” ਵੀ ਨਾ ਮਾਰਨਾ ਆਖਰ ਕੀ ਮਜਬੂਰੀ ਹੈ । ਇਸ ਸਮੇਂ ਬਹੁਜਨ ਮੁਕਤੀ ਪਾਰਟੀ ਦੇ ਆਗੂ ਸਿਕੰਦਰ ਸਿੰਘ ਸਿੱਧੂ ਨੇ ਆਖਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਪਹੁੰਚੇ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਨੇ ਆਖਿਆ ਕੇ ਅੱਜ ਤੱਕ ਸਰਾਭੇ ਕੋਈ ਮੁੱਖ ਮੰਤਰੀ ਨਹੀਂ ਆਇਆ । ਜਦ ਕੇ ਇਹ ਹਾਸੋ ਹੀਣੀ ਗੱਲ ਸੁਣ ਕੇ ਇਲਾਕੇ ਦੇ ਲੋਕ ਵੀ ਹੈਰਾਨ ਰਹਿ ਗਏ। ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਮੁੱਖ ਮੰਤਰੀ ਦਾ ਬੜੇ ਆਏ। ਪਰ ਉਨ੍ਹਾਂ ਨੂੰ ਬਣਦਾ ਸਤਿਕਾਰ ਕੌਮੀ ਸ਼ਹੀਦ ਦਾ ਦਰਜਾ ਦੇਣ ਲਈ ਉਪਰਾਲਾ ਅੱਜ ਤੱਕ ਕਿਸੇ ਨੇ ਨਹੀ ਕੀਤਾ ਅਤੇ ਹਲਵਾਰਾ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਂ ਤੇ ਰੱਖਣ ਲਈ ਵੀ ਮੁੱਖ ਮੰਤਰੀ ਵੱਲੋਂ ਇਕ ਵਾਰੀ ਵੀ ਨਹੀਂ ਆਖਿਆ ਗਿਆ । ਉਹਨਾਂ ਆਖਰ ਵਿੱਚ ਆਖਿਆ ਕਿ ਅੱਜ ਸ਼ਹੀਦ ਸਰਾਭਾ ਜੀ ਦੇ ਜੱਦੀ ਪਿੰਡ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪੂਰੇ ਪੰਜਾਬ ਤੋਂ ਜਥੇਬੰਦੀ ਦੇ ਅਹੁਦੇਦਾਰ ਸਰਾਭੇ ਪਹੁੰਚੇ ਜਿਨ੍ਹਾਂ ਨੇ ਵੱਡਾ ਇਕੱਠ ਕਰਕੇ ਸ਼ਹੀਦ ਸਰਾਭਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਉਥੇ ਵੀ ਅਸੀਂ ਇਹ ਆਖਣਾ ਚਾਹੁੰਦੇ ਹਾਂ ਕਿ ਜੇਕਰ ਸਾਰੀਆਂ ਜਥੇਬੰਦੀਆਂ ਇੱਕ ਮੰਚ ਤੇ ਇਕੱਠੀਆਂ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਲਈ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਤੋਂ ਇਲਾਵਾ ਸਮੁੱਚੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਆਵਾਜ਼ ਬੁਲੰਦ ਕਰਨ ਤਾਂ ਜੋ ਸਮੁੱਚੀ ਕੌਮ ਦੀਆ ਹੱਕੀ ਮੰਗਾਂ ਜਲਦ ਦਿੱਤੀਆਂ ਜਾ ਸਕਦੀਆਂ ਹਨ। ਇਸ ਮੌਕੇ ਜਥੇਦਾਰ ਹਰਭਜਨ ਸਿੰਘ ਅੱਬੂਵਾਲ, ਤਰਸੇਮ ਸਿੰਘ ਸਰਾਭਾ, ਸਨੀ ਦੁੱਗਰੀ, ਅਮਰੀਕ ਸਿੰਘ ਸੰਗਰੂਰ, ਗਰਮੀਤ ਸਿੰਘ ਸੰਗਰੂਰ, ਹਰਸਿਮਰਤ ਸਿੰਘ ਨਾਰੰਗਵਾਲ, ਮਨਮੋਹਨ ਸਿੰਘ ਨਾਰੰਗਵਾਲ, ਰਣਜੀਤ ਸਿੰਘ ਰੱਤੋਵਾਲ, ਰਵਨੀਤ ਸਿੰਘ,ਬਲਵਿੰਦਰ ਸਿੰਘ, ਕੁਲਦੀਪ ਸਿੰਘ ਕਿਲਾ ਰਾਏਪੁਰ, ਬਲਦੇਵ ਸਿੰਘ ,ਚਮਕੌਰ ਸਿੰਘ ਨੂਰਪੁਰਾ, ਮਹਿੰਦਰ ਸਿੰਘ ਨੂਰਪੁਰਾ, ਸਿੰਘ ਲਵਿੰਦਰ ਸਿੰਘ ਨੂਰਪੁਰਾ, ਗੁਰਵਿੰਦਰ ਸਿੰਘ ਧੌਲਾ, ਸਤਨਾਮ ਸਿੰਘ ,ਰਵੀ ਲਲਤੋਂ, ਮਨਜੀਤ ਸਿੰਘ ਦੁੱਗਰੀ, ਸੁਰਿੰਦਰ ਸਿੰਘ ਧੌਲਾ, ਮਹਿੰਦਰ ਸਿੰਘ ਨੂਰਪੁਰਾ, ਸੰਗਾਰਾ ਸਿੰਘ,ਅਰਸ਼ਬੀਰ ਸਿੰਘ ਕਾਲਖ, ਨਿਹਾਲ ਸਿੰਘ ਭਿੰਡਰਾ, ਮਹਿੰਦਰ ਸਿੰਘ ਸਰਾਭਾ, ਸਰਤਾਜ ਸਿੰਘ ਭਾਈ ਭਗਤਾ, ਸੁਖਵਿੰਦਰ ਸਿੰਘ ਭਾਈ ਭਗਤਾ, ਪਰਮਜੀਤ ਸਿੰਘ ਮਹਿਲ ਕਲਾਂ, ਬਰਿੰਦਰ ਸਿੰਘ ਬੱਦੋਵਾਲ, ਡਾ ਦਲਜੀਤ ਸਿੰਘ ਧਾਲੀਵਾਲ, ਭਰਪੂਰ ਸਿੰਘ ਫਤਿਹਗੜ੍ਹ, ਹਰਬੰਸ ਸਿੰਘ ਪੰਮਾ ਹਿੱਸੋਵਾਲ,ਗੁਲਜ਼ਾਰ ਸਿੰਘ ਮੋਹੀ ਆਦਿ ਹਾਜ਼ਰੀ ਭਰੀ ।