ਕਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ! ਔਖੇ ਹਾਲਾਤਾਂ ਦੇ ਚੱਲਦਿਆਂ ਸਰਬੱਤ ਦਾ ਭਲਾ ਟਰੱਸਟ ਵੱਲੋਂ ਨਿਰੰਤਰ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ ਇਸੇ ਲੜੀ ਤਹਿਤ ਟਰੱਸਟ ਵੱਲੋਂ ਤੋਂ ਜ਼ਿਆਦਾ ਪਾਠੀ ਸਿੰਘਾਂ ਨੂੰ ਚੁੱਕੇ ਰਾਸ਼ਨ ਦੀਆਂ ਕਿੱਟਾਂ ਤੇ ਮੈਡੀਕਲ ਨਾਲ ਸਬੰਧਿਤ ਵਸਤੂਆਂ ਤਕਸੀਮ ਕੀਤੀਆਂ ਗਈਆਂ ਇਸ ਮੌਕੇ ਟਰੱਸਟ ਦੀ ਇਕਾਈ ਜ਼ਿਲ੍ਹਾ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਕੌਂਸਲਰ ਕਮਲਜੀਤ ਸਿੰਘ ਰੂਬੀ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਟਰੱਸਟ ਵੱਲੋਂ ਸਥਾਨਕ ਫੇਜ਼ ਸਥਿਤ ਗੁਰਦੁਆਰਾ ਸਾਹਿਬ ਦੇ ਸਟੋਰ ਤੋਂ ਰਾਸ਼ਨ ਲਿਆ ਕਿ ਪਾਠੀ ਸਿੰਘਾਂ ਵਿਚਕਾਰ ਤਕਸੀਮ ਕੀਤਾ ਗਿਆ ਤਾਂ ਜੋ ਕਿ ਪਾਠੀ ਸਿੰਘਾਂ ਨੂੰ ਰਾਸ਼ਨ ਪੱਖੋਂ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਪ੍ਰੈਸ ਸਕੱਤਰ ਪਰਦੀਪ ਸਿੰਘ ਹੈਪੀ ਨੇ ਦੱਸਿਆ ਕਿ ਟਰੱਸਟ ਵੱਲੋਂ ਸਮੁੱਚੀ ਕਾਇਨਾਤ ਵਿੱਚ ਫੈਲੀ ਕਰੋਨਾ ਰੂਪੀ ਮਹਾਮਾਰੀ ਵਿਰੁੱਧ ਲੜਾਈ ਦੇ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਟਰੱਸਟ ਦੇ ਮੈਨੇਜਿੰਗ ਟਰਸਟੀ ਡਾ .ਐੱਸਪੀ ਸਿੰਘ ਓਬਰਾਏ ਡੀ ਅਗਵਾਈ ਹੇਠ ਲਗਾਤਾਰ ਸਿਹਤ ਕੇਂਦਰਾਂ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ,ਸਫ਼ਾਈ ਸੇਵਕਾਂ ਨੂੰ ਪੀ ਪੀ ਕਿਟਸ ਇਨਫਰਾਰੈੱਡ ਮੀਟਰ ,ਸੈਨੇਟਾਈਜ਼ਰ -95 ਮਾਸਕ, ਥ੍ਰੀ ਲੇਅਰ ਮਾਸਕ ਵਿੱਚ ਵੰਡੇ ਜਾ ਰਹੇ ਹਨ ।ਇਸੇ ਲੜੀ ਦੇ ਤਹਿਤ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਕਮਲਜੀਤ ਸਿੰਘ ਰੂਬੀ ਦੇ ਆਧਾਰ ਤੇ ਟਰੱਸਟ ਵੱਲੋਂ ਪਹਿਲਾਂ ਵੀ ਮੁਹਾਲੀ ਦੇ ਐੱਸਪੀ ਹਰਿੰਦਰ ਵਿਰਕ ਨੂੰ ਇਨਫ੍ਰਾਰੇਡ ਮੀਟਰ, ਸੈਨੇਟਾਈਜ਼ਰ ਤੇ ਹੋਰ ਜ਼ਰੂਰੀ ਉਪਕਰਣਾਂ ਦੀ ਕਿੱਟ ਭੇਟ ਕੀਤੀ ਗਈ ਸੀ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਜ਼ਿਲ੍ਹਾ ਜਨਰਲ ਸਕੱਤਰ ਪ੍ਰੋਫੈਸਰ ਤੇਜਿੰਦਰ ਸਿੰਘ ਬਰਾੜ ਤੇ ਮੁਹਾਲੀ ਜ਼ਿਲ੍ਹਾ ਕੈਸ਼ੀਅਰ ਹਰਦੀਪਕ ਸਿੰਘ ਹੋਰਾਂ ਕਿਹਾ ਸੀ ,ਕਿ ਇਸ ਤੋਂ ਪਹਿਲਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਤੇ ਕਰੋਨਾ ਵਿਰੁੱਧ ਲੜਾਈ ਵਿੱਚ ਮੋਹਰੀ ਪੁਲਿਸ ਮੁਲਾਜ਼ਮ ਦੇ ਲਈ ਐੱਸ ਪੀ ਸਿਟੀ ਸ: ਵਿਰਕ ਨੂੰ ਪਿਛਲੇ ਮਹੀਨੇ ਪੀ ਪੀ ਈ ਕਿਟਸ N -95 ਮਾਸਕ, ਥ੍ਰੀ ਲੇਅਰ ਮਾਸਕ ਦੀ ਕਿੱਟ ਭੇਟ ਕੀਤੀ ਗਈ ਸੀ। ਪ੍ਰੋਫੈਸਰ ਬਰਾੜ ਹੋਰਾਂ ਕਿਹਾ ਕਿ ਬੀ ਪੀ ਈ ਕਿਟਸ ਦੇ ਹੋਰ ਜ਼ਰੂਰੀ ਸਾਮਾਨ ਸਬੰਧੀ ਪੈਕੇਟ ਸਿਵਲ ਸਰਜਨ ਮੁਹਾਲੀ ਡਾ.ਮਨਜੀਤ ਸਿੰਘ ਨੂੰ ਪਿਛਲੇ ਦਿਨੀਂ ਸੌਂਪੇ ਗਏ ਸਨ ਤੇ ਅਗਾਂਹ ਵੀ ਜ਼ਰੂਰਤ ਮਹਿਸੂਸ ਹੁੰਦਿਆਂ ਟਰੱਸਟ ਵੱਲੋਂ ਇਹ ਸੇਵਾਵਾਂ ਜਾਰੀ ਰਹਿਣਗੀਆਂ ਕਮਲਜੀਤ ਸਿੰਘ ਰੂਬੀ ਨੇ ਗੱਲਬਾਤ ਕਰਦਿਆਂ ਕਿਹਾ ਕੀ ਟਰੱਸਟ ਦੇ ਰੂਹੇ ਰਵਾਂ ਡਾ ਐੱਸਪੀ ਸਿੰਘ ਓਬਰਾਏ ਜੀ ਦੇ ਨਿਰਦੇਸ਼ ਹੇਠ ਜੁਲਾਈ ਮਹੀਨੇ ਵਿੱਚ ਲੋੜਵੰਦਾਂ ਨੂੰ ਮਹੀਨਾਵਾਰ ਰਾਸ਼ਨ ਦੀ ਲਿਸਟ ਟਰੱਸਟ ਦੇ ਮੁੱਖ ਦਫ਼ਤਰ ਭੇਜੀ ਗਈ ਸੀ ਤੇ ਮਹੀਨਾਵਾਰ ਰਾਸ਼ਨ ਵੀ ਤਕਸੀਮ ਕੀਤਾ ਗਿਆ ।Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 17 ਨਵੰਬਰ 2026 (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ...






















