ਸਰਦੂਲਗੜ੍ਹ ਦੇ ਨਜਦੀਕ ਪਿੰਡ ਭੱਲਣਵੜਾ ਵਿਖੇ ਘੱਗਰ ਚ ਪਿਆ ਨਵਾਂ ਪਾੜ ਲੋਕਾਂ ਦੀਆਂ ਮੁਸਕਲਾਂ ਵਧੀਆਂ
ਮਾਨਸਾ 20 ਜੁਲਾਈ (ਵਿਸ਼ਵ ਵਾਰਤਾ):- ਘੱਗਰ ਦੀ ਮਾਰ ਝੱਲ ਰਹੇ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਸਬ ਡਵੀਜ਼ਨ ਲਈ ਉਸ ਸਮੇਂ ਮੁਸ਼ਕਲਾਂ ਹੋਰ ਵੀ ਵੱਧ ਗਈਆਂ, ਜਦੋਂ ਪਿੰਡ ਫੂਸਮੰਡੀ ਦੇ ਨਜਦੀਕ ਹੀ ਪਿੰਡ ਭੱਲਣਵਾੜਾ ‘ਚ ਵੀ ਘੱਗਰ ਦੇ ਬੰਨ ਵਿਚ ਪਾੜ ਪੈ ਗਿਆ। ਇਸ ਪਾੜ ਕਾਰਨ ਘੱਗਰ ਦੇ ਪਾਣੀ ਨੇ ਭੱਲਣਵਾੜਾ ਦੇ ਹਜਾਰਾਂ ਏਕੜ ਫਸਲਾਂ ਦੇ ਨਾਲ-ਨਾਲ ਪਿੰਡ ਨੂੰ ਵੀ ਆਪਣੀ ਲਪੇਟ ਚ ਲੈ ਲਿਆ ਹੈ। ਇਹ ਬੇਮੁਹਾਰਾ ਪਾਣੀ ਪਿੰਡ ਭੱਲਣਵਾੜਾ ਅਤੇ ਕੋੜੀਵਾੜਾ ਦੇ ਖੇਤਾਂ ਅਤੇ ਨੀਵੀਆਂ ਥਾਵਾਂ ਤੋਂ ਹੁੰਦਾ ਹੋਇਆ ਸਰਦੂਲਗੜ੍ਹ-ਰਤੀਆ ਸੜਕ ਤੱਕ ਪਹੁੰਚ ਗਿਆ ਹੈ।
ਇਸ ਸੜਕ ‘ਤੇ ਬਣੇ ਸਕੂਲ ਅਕਾਲ ਅਕੈਡਮੀ ਕੌੜੀਵਾੜਾ ਅਤੇ ਸੈੰਕਰਡ ਸੋਲਜ ਸਕੂਲ ‘ਚ ਵੀ ਘੱਗਰ ਦਾ ਪਾਣੀ ਦਾਖਲ ਹੋ ਗਿਆ ਹੈ। ਘੱਗਰ ਵਿੱਚ ਪਾਣੀ ਦਾ ਪੱਧਰ ਵੀ ਪਹਿਲਾਂ ਨਾਲੋਂ ਵੱਧ ਚੁੱਕਾ ਹੈ। ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਮਾਨਸਾ ਦੇ ਡਿਪਟੀ ਕਮਿਸ਼ਨਰ ਰਿਸੀਪਾਲ ਸਿੰਘ ਨੇ ਦੱਸਿਆ ਕਿ ਭਾਵੇਂ ਲੋਕਾਂ ਦੀ ਮੁਸ਼ਕਲਾਂ ਦਿਨੋ-ਦਿਨ ਵੱਧ ਰਹੀਆਂ ਹਨ, ਪਰ ਪ੍ਰਸ਼ਾਸਨ ਲਗਾਤਾਰ ਲੋਕਾਂ ਦੀ ਹਰ ਕਿਸਮ ਸਹਾਇਤਾ ਲਈ ਲਗਾਤਾਰ ਜੁਟੀ ਹੋਈ ਹੈ।























