<h4><img class="alignnone size-medium wp-image-31332" src="http://wishavwarta.in/wp-content/uploads/2018/08/Sargi-Logo-big-300x294.jpg" alt="" width="300" height="294" /></h4> <h4>ਮੋਹਾਲੀ, 27 ਅਗਸਤ (ਵਿਸ਼ਵ ਵਾਰਤਾ)-ਅਜੌਕੇ ਸਮਿਆਂ ਵਿਚ ਸ਼ੋਸ਼ਲ ਮੀਡੀਆਂ ਦਾ ਆਪਣਾ ਹੀ ਮੱਹਤਵ ਹੈ।ਫੇਸ ਬੁੱਕ, ਵਟਸਐਪ, ਇਸਟਾਗ੍ਰਾਮ, ਯੂ-ਟਿਊਬ ਪਲਾਂ-ਛਿਣਾਂ ਵਿਚ ਹੀ ਕਿਸੇ ਵੀ ਕਿਸਮ ਦੀ ਜਾਣਕਾਰੀ ਦੁਨੀਆ ਭਰ ਵਿਚ ਫੈਲ ਜਾਂਦੀ ਹੈ।ਲੋਕਾਈ ਦੇ ਮਸਲੇ ਉਭਾਰਦੇ ਅਤੇ ਕਸ਼ਟਾਂ ਦਾ ਗੱਲ ਕਰਦੇ ਨਾਟਕਾਂ ਅਤੇਨਿਰੋਇਆਂ ਅਤੇ ਸਿਹਤਮੰਦ ਸਭਿਆਚਾਰਕ ਗਤੀਵਿਧੀਆਂ ਨੂੰ ਦੁਨੀਆਂ ਭਰ ਦੇ ਰੰਗਮੰਚ ਅਤੇ ਸਭਿਆਚਾਰ ਪ੍ਰੇਮੀਆਂ ਤੱਕ ਪੁਹੰਚਾਉਣ ਲਈਯੂ-ਟਿਊਬ ਉਪਰ ਆਪਣਾ ਚੈਨਲ ਸ਼ੁਰੂ ਕਰਕੇ ਸਰਘੀ ਕਲਾ ਕੇਂਦਰ ਮੁਹਾਲੀ ਸ਼ੋਸ਼ਲ ਮੀਡੀਆਂ ਦੇ ਖੇਤਰ ਵਿਚ ਦਾਖਿਲ ਹੋ ਗਿਆ ਹੈ।ਇਸਚੈਨਲ ਦਾ ਲਿੰਕ https://www.youtube.com/watch?v=pHTB8VbRbdA&t=47s ਹੈ।</h4> <h4>ਇਹ ਜਾਣਕਾਰੀ ਦਿੰਦੇ ਜਨਰਲ ਸਕੱਤਰ ਅਸ਼ੋਕ ਬਜਹੇੜੀ ਨੇ ਦੱਸਿਆ ਕਿ ਪਿਛਲੇ 27 ਸਾਲਾਂ ਦੌਰਾਨ ਪੰਜਾਬੀ ਰੰਗਮੰਚ ਅਤੇ ਨਿਰੋਏ ਪੰਜਾਬੀ ਸਭਿਆਚਾਰ ਦੇ ਖੇਤਰ ਵਿਚ ਕਾਰਜਸ਼ੀਲ ਸਰਘੀ ਕਲਾ ਕੇਂਦਰ ਨਾਟਕਕਾਰ ਸੰਜੀਵਨ ਸਿੰਘ ਦੇ ਲਿਖੇ ਅਤੇ ਨਿਰਦੇਸ਼ਤ ਤਕਰੀਬਨ ਡੇਢ ਦਰਜਨ ਨਾਟਕਾਂ ਡੈਣ, ਮੇਰਾ ਉਜੜਿਆ ਗੁਆਂਢੀ, ਭਾਬੀ ਮੈਨਾ, ਕਹਾਣੀ ਇਕ ਪਿੰਡ ਦੀ, ਕੱਫਣ, ਮੁੱਖ ਮਹਿਮਾਨ,ਫਰੀਡਮ ਫਾਇਟਰ, ਸੌਰੀ,ਮਸਤਾਨੇ,ਜ਼ਫਰਨਾਮਾ,ਸਿਰ ਦੀਜੈ ਕਾਣਿ ਨਾ ਕੀਜੈ, ਸੁੰਨਾ ਵਿਹੜਾ, ਬਲਖ ਨਾ ਬੁਖਾਰੇ, ਖੁਸਰੇ-ਦਾ ਥਰਡ ਜੈਂਡਰ, ਦਫਤਰ, ਬੇਰੀਆਂ, ਸਰਦਾਰ,ਜਹਾਜ਼, ਪੀ.ਜੀ. (ਦਾ ਪੇਇੰਗ ਗੈਸਟ), ਦੇਸੀ ਆਦਿ ਨਾਟਕਾਂ ਦੇ ਅਨੇਕਾਂ ਮੰਚਣ ਦੇਸ਼ ਵਿਦੇਸ਼ਾਂ ਵਿਚ ਕਰ ਚੁੱਕਾ ਹੈ ਅਤੇ ਟੈਲੀ ਫਿਲਮ ਦਫਤਰ ਦਾ ਨਿਰਮਾਣ ਵੀ ਕਰ ਚੁੱਕਾ ਹੈ।ਜਿਸ ਦੇ ਸ਼ੌਅ ਕੈਨੇਡਾ ਵਿਚ ਵੀ ਹੋ ਚੁੱਕੇ ਹਨ।</h4>