ਸਰਕਾਰੀ ਤੇ ਆਰ ਐਸ ਐਸ ਦੇ ਅਨਸਰਾਂ ਨੂੰ ਅੰਦੋਲਨ ਵਿੱਚ ਘੁਸਪੈਠ ਕਰਨ ਦੀ ਆਗਿਆ ਨਹੀਂ ਦੇਵਾਂਗੇ -ਅਰਸ਼ੀ

ਮਾਨਸਾ 13 ਦਸੰਬਰ( ਵਿਸ਼ਵ ਵਾਰਤਾ )-ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਕਿਸਾਨ ਅੰਦੋਲਣ ਇਸ ਸਮੇਂ ਸਿਖਰਾਂ ਨੂੰ ਛੋਹ ਰਿਹਾ ਹੈ ਅਤੇ ਹਜ਼ਾਰਾਂ ਨਵੇਂ ਕਿਸਾਨ ਕਾਫਲੇ ਬੰਨ ਕੇ ਹਰ ਰੋਜ਼ ਦਿੱਲੀ ਅੰਦੋਲਣ ਵਿੱਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਣ ਲਗਾਤਰ ਚੜ੍ਹਤ ਤੋ ਬੁਖਲਈ ਆਰ ਐਸ ਐਸ ਦੇ ਕਬਜੇ ਵਾਲੀ ਨਰਿੰਦਰ ਮੋਦੀ ਦੀ ਸਰਕਾਰ ਕਿਸਾਨ ਅੰਦੋਲਨ ਦੀ ਦਿਸ਼ਾ ਭਟਕਾਉਣ ਲਈ ਹਥਕੰਡੇ ਵਰਤਣ ਤੋਂ ਬਾਜ ਨਹੀਂ ਆ ਰਹੀ ਅਤੇ ਯਤਨ ਕਰ ਰਹੀ ਹੈ ਅੰਦੋਲਣ ਵਿੱਚ ਜਿਸਨੂੰ ਸੁਚੇਤ ਕਿਸਾਨ ਅਤੇ ਸੂਝਵਾਨ ਲੀਡਰਸ਼ਿਪ ਸਫਲ ਨਹੀਂ ਹੋਣ ਦੇਵੇਗੀ। ਸਰਕਾਰ ਦਾ ਮੋਦੀ ਮੀਡੀਆ ਅੰਦੋਲਣ ਨੂੰ ਬਦਨਾਮ ਕਰਨ ਲਈ ਲਗਾਤਰ ਕੂੜ ਪਰਚਾਰ ਕਰ ਰਿਹਾ ਹੈ। ਉਨ੍ਹਾਂ ਦਿੱਲੀ ਤੋ ਈਮੇਲ ਰਾਹੀ ਭੇਜੇ ਗਏ ਪ੍ਰੈੱਸ ਨੋਟ ਵਿੱਚ ਇਹ ਪ੍ਰਗਟਾਵਾ ਕੀਤਾ
ਕਿਸਾਨ ਆਗੂ ਨੇ ਸੰਬੋਧਨ ਨੂੰ ਜਾਰੀ ਰਖਦੇ ਹੋਏ ਕਿਹਾ ਕਿ ਉਕਤ ਅੰਦੋਲਣ ਕੇਵਲ ਕਿਸਾਨਾਂ ਦਾ ਨਾ ਹੋ ਕੇ ਇਨਸਾਨੀਅਤ ਦਾ ਅੰਦੋਲਣ ਬਨ ਚੁੱਕਾ ਹੈ। ਜਿਸਨੂੰ ਹੁਣ ਅਸਫਲ ਕਰਨਾ ਮੋਦੀ ਸਰਕਾਰ ਦੇ ਹੱਥ ਬਸ ਨਹੀਂ ਰਿਹਾ ਹੈ। ਕਿਸਾਨ ਆਗੂ ਨੇ ਹੈਰਾਨੀ ਪਰਗਟ ਕਰਦੇ ਹੋਏ ਕਿਹਾ ਕਿ ਸਰਕਾਰ ਕਿਸਾਨ ਆਗੂਆਂ ਨਾਲ ਗੱਲਬਾਤ ਜਾਰੀ ਰੱਖਣ ਦਾ ਢਿੰਡੋਰਾ ਤਾ ਪਿੱਟ ਰਹੀ ਹੈ, ਪਰ ਰਸਮੀ ਸੱਦਾ ਨਹੀਂ ਦੇ ਰਹੀ। ਜਦੋਂ ਕਿ ਕਿਸਾਨਾਂ ਦੀ ਲੀਡਰਸ਼ਿਪ ਨੇ ਐਲਾਨੇ ਏਜੰਡੇ ਤੇ ਗੱਲਬਾਤ ਕਰਨ ਤੋਂ ਕਦੇ ਵੀ ਇਨਕਾਰ ਨਹੀਂ ਕੀਤਾ ਹੈ।
ਸਰਕਾਰ ਨੂੰ ਕੰਦ ਤੇ ਲਿਖੇ ਨੂੰ ਪੜ੍ਹਨਾ ਚਾਹੀਦਾ ਹੈ ਕਿ ਕਿਸਾਨ ਅੰਦੋਲਣ ਹੁਣ ਕੇਵਲ ਪੰਜਾਬ ਤੱਕ ਸੀਮਿਤ ਨਾ ਹੋਕੇ ਕੌਮੀ ਪੱਧਰ ਦਾ ਲੋਕ ਅੰਦੋਲਣ ਬਨ ਚੁੱਕਾ ਹੈ। ਮੋਰਚੇ ਤੇ ਡਟੇ ਹੋਏ ਕਿਸਾਨਾਂ ਦੇ ਹੌਂਸਲੇ ਚਟਾਨ ਵਾਂਗ ਮਜ਼ਬੂਤ ਹਨ,ਉਹ ਕੇਵਲ ਜਿੱਤ ਕੇ ਹੀ ਮੁੜਨ ਲਈ ਦ੍ਰਿੜ ਸੰਕਲਪ ਹਨ।
ਕਾਮਰੇਡ ਅਰਸ਼ੀ ਨੇ ਸਰਕਾਰ ਦੀ ਹਾਸੋ ਹੀਣੀ ਸਥਿਤੀ ਦਾ ਜਿਕਰ ਕਰਦੇ ਹੋਏ ਕਿਹਾ ਕਿ ਇਕ ਪਾਸੇ ਤਾਂ ਇਸਦਾ ਖੇਤੀ ਮੰਤਰੀ ਗੱਲਬਾਤ ਜਾਰੀ ਰੱਖਣ ਦਾ ਰਾਗ ਆਲਾਪ ਰਿਹਾ ਹੀ ਜਦੋਂ ਕਿ ਪ੍ਰਧਾਨ ਮੰਤਰੀ ਖੇਤੀ ਕਨੂੰਨਾਂ ਨੂੰ ਸਹੀ ਠਹਿਰਾਉਣ ਦੇ ਰੋਜ਼ਾਨਾ ਬਿਆਨ ਦਾਗ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਅੰਦੋਲਨ ਹੋਰ ਤੇਜ ਤੇ ਵਿਸ਼ਾਲ ਹੋਵੇਗਾ।
ਇਸ ਮੌਕੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਸੀਨੀਅਰ ਆਗੂਆਂ ਤੋ ਇਲਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਪੰਜਾਬ ਪ੍ਰਧਾਨ ਬਲਕਰਨ ਸਿੰਘ ਬਰਾੜ, ਸਾਥੀ ਜੁਗਰਾਜ ਸਿੰਘ ਹੀਰਕੇ, ਕੁਲਵੰਤ ਸਿੰਘ ਮੌਲਵੀ ਵਾਲ਼ਾ ਆਦਿ ਆਗੂ ਹਾਜ਼ਰ ਸਨ।






















