ਦਿੱਲੀ ਹਵਾਈ ਅੱਡੇ ‘ਤੇ ਇਕ ਰਨਵੇਅ ਵੀ ਬੰਦ ਕੀਤਾ ਗਿਆ ਹੈ। ਇਨ੍ਹਾਂ ਦੋਹਾਂ ਕਾਰਨਾਂ ਕਰਕੇ ਹਵਾਈ ਕਿਰਾਏ ‘ਚ ਵੱਡਾ ਉਛਾਲ ਆਇਆ ਹੈ। ਬੁੱਧਵਾਰ ਨੂੰ ਦਿੱਲੀ ਤੋਂ ਮੁੰਬਈ ਲਈ ਜੈੱਟ ਏਅਰਵੇਜ਼ ਦੀ ਹਵਾਈ ਟਿਕਟ 1,05,000 ਰੁਪਏ ‘ਚ ਮਿਲ ਰਹੀ ਸੀ। ਵੀਰਵਾਰ ਨੂੰ ਉਡਾਣਾਂ ਲਈ ਟਿਕਟਾਂ ਦੀ ਕੀਮਤ 60,502 ਰੁਪਏ ਅਤੇ ਸ਼ੁੱਕਰਵਾਰ ਨੂੰ 45,039 ਰੁਪਏ ਸੀ। ਇਸੇ ਤਰ੍ਹਾਂ ਬੁੱਧਵਾਰ ਨੂੰ ਗੋਏਅਰ ਦਿੱਲੀ ਤੋਂ ਮੁੰਬਈ ਦੀ ਉਡਾਣ ਲਈ 43,518 ਰੁਪਏ ਚਾਰਜ ਕਰ ਰਿਹਾ ਸੀ। ਰਾਸ਼ਟਰੀ ਰਾਜਧਾਨੀ ‘ਚ ਪ੍ਰਦੂਸ਼ਣ ਦਾ ਪੱਧਰ ਵਧਣ ਨਾਲ ਛਾਈ ਸੰਘਣੀ ਧੁੰਦ ਕਾਰਨ ਥੋੜ੍ਹੇ ਜਹਾਜ਼ ਹੀ ਉਡਾਣ ਭਰ ਰਹੇ ਹਨ। ਆਨਲਾਈਨ ਟਿਕਟ ਬੁਕਿੰਗ ਪਲੇਟਫਾਰਮ ਅਤੇ ਆਫਲਾਈਨ ਏਜੰਟਾਂ ਮੁਤਾਬਕ, ਜ਼ਿਆਦਾਤਰ ਹਵਾਬਾਜ਼ੀ ਕੰਪਨੀਆਂ ਨੇ ਕਿਰਾਏ ਵਧਾ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਉਂਝ ਵੀ ਕਿਰਾਇਆ ਵੱਧ ਗਿਆ ਸੀ ਕਿਉਂਕਿ ਸਰਦੀਆਂ ਦੀ ਅਨੁਸੂਚੀ ਲਈ ਏਅਰਲਾਈਨਸ ਦੀ ਸਮਰੱਥਾ ‘ਚ ਕੋਈ ਮਹੱਤਵਪੂਰਨ ਵਾਧਾ ਨਹੀਂ ਹੋਇਆ ਹੈ।
‘ਵੋਟਿੰਗ ਡਾਟਾ ਜਨਤਕ ਹੋਣਾ ਚਾਹੀਦਾ’; ADR ਦੀ ਅਪੀਲ ‘ਤੇ ਸੁਪਰੀਮ ਕੋਰਟ ਨੇ ਲਗਾਈ ਫਟਕਾਰ
'ਵੋਟਿੰਗ ਡਾਟਾ ਜਨਤਕ ਹੋਣਾ ਚਾਹੀਦਾ'; ADR ਦੀ ਅਪੀਲ 'ਤੇ ਸੁਪਰੀਮ ਕੋਰਟ ਨੇ ਲਗਾਈ ਫਟਕਾਰ ਚੰਡੀਗੜ੍ਹ, 24ਮਈ(ਵਿਸ਼ਵ ਵਾਰਤਾ)- ਸੁਪਰੀਮ ਕੋਰਟ ਨੇ...