
• ਪਦਮ ਸ੍ਰੀ, ਅਰਜੁਨਾ ਐਵਾਰਡੀ, ਦਰੋਣਾਚਾਰੀ ਐਵਾਰਡੀ, ਓਲੰਪੀਅਨਾਂ ਨੇ ਹੇਅਰ ਪਰਿਵਾਰ ਦੀ ਖੇਡਾਂ ਨੂੰ ਦੇਣ ਲਈ ਮਾਤਾ ਜੀ ਨੂੰ ਯਾਦ ਕੀਤਾ
ਲੁਧਿਆਣਾ, 4 ਜੂਨ( ਵਿਸ਼ਵ ਵਾਰਤਾ)-ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਅਤੇ ਉਘੇ ਖੇਡ ਪ੍ਰਮੋਟਰ ਪਿਰਥੀਪਾਲ ਸਿੰਘ ਹੇਅਰ ਦੇ ਮਾਤਾ ਦੇ ਦੇਹਾਂਤ ਉਤੇ ਸਮੁੱਚੇ ਖੇਡ ਜਗਤ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੇਸ਼ ਦੇ ਨਾਮੀਂ ਖਿਡਾਰੀਆਂ, ਕੋਚਾਂ, ਖੇਡ ਲਿਖਾਰੀਆਂ ਤੇ ਹੋਰਨਾਂ ਵੱਲੋਂ ਸ.ਪਿਰਥੀਪਾਲ ਨਾਲ ਨਿੱਜੀ ਤੌਰ ‘ਤੇ ਦੁੱਖ ਸਾਂਝਾ ਕੀਤਾ ਗਿਆ। ਸ. ਪਿਰਥੀਪਾਲ ਸਿੰਘ ਹੇਅਰ ਦੇ ਮਾਤਾ ਮਹਿੰਦਰ ਕੌਰ ਜੋ ਲੁਧਿਆਣਾ ਵਿਖੇ ਜ਼ੇਰੇ ਇਲਾਜ ਸਨ, ਦਾ ਬੀਤੀ ਰਾਤ ਦੇਹਾਂਤ ਹੋ ਗਿਆ ਸੀ।
ਆਪਣੇ ਸਾਂਝੇ ਸ਼ੋਕ ਸੰਦੇਸ਼ ਵਿੱਚ ਸਾਬਕਾ ਡੀ.ਜੀ.ਪੀ. ਰਾਜਦੀਪ ਸਿੰਘ ਗਿੱਲ, ਦੇਸ਼ ਦੇ ਵੱਡੇ ਖਿਡਾਰੀਆਂ ਵਿਧਾਇਕ ਪਰਗਟ ਸਿੰਘ ਤੇ ਸੁਨੀਤਾ ਰਾਣੀ (ਦੋਵੇਂ ਪਦਮ ਸ੍ਰੀ), ਗੁਰਬਖਸ਼ ਸਿੰਘ ਸੰਧੂ ਤੇ ਐਸ.ਐਸ.ਪੰਨੂੰ (ਦੋਵੇਂ ਦਰੋਣਾਚਾਰੀਆ ਐਵਾਰਡੀ) ਗੁਰਬਚਨ ਸਿੰਘ ਰੰਧਾਵਾ, ਬ੍ਰਿਗੇਡੀਅਰ ਹਰਚਰਨ ਸਿੰਘ, ਸੁਰਿੰਦਰ ਸਿੰਘ ਸੋਢੀ, ਰਾਜਬੀਰ ਕੌਰ, ਸੁਖਪਾਲ ਸਿੰਘ ਪਾਲੀ, ਬਲਜੀਤ ਸਿੰਘ ਢਿੱਲੋਂ, ਮਨਜੀਤ ਕੌਰ, ਅਵਨੀਤ ਕੌਰ ਸਿੱਧੂ, ਤੇਜਿੰਦਰ ਪਾਲ ਸਿੰਘ ਤੂਰ, ਸਵਰਨ ਸਿੰਘ ਵਿਰਕ, ਪ੍ਰਭਜੋਤ ਸਿੰਘ, ਗਗਨਦੀਪ ਸਿੰਘ ਭੁੱਲਰ (ਸਾਰੇ ਅਰਜੁਨਾ ਐਵਾਰਡੀ), ਹਰਪ੍ਰੀਤ ਸਿੰਘ ਮੰਡੇਰ, ਸਰਵਨਜੀਤ ਸਿੰਘ, ਮਨਦੀਪ ਕੌਰ, ਗੁਰਵਿੰਦਰ ਸਿੰਘ ਚੰਦੀ (ਸਾਰੇ ਓਲੰਪੀਅਨ), ਏਸ਼ੀਅਨ ਚੈਂਪੀਅਨ ਅਰਪਿੰਦਰ ਸਿੰਘ, ਜੂਨੀਅਰ ਵਿਸ਼ਵ ਚੈਂਪੀਅਨ ਨਵਜੀਤ ਕੌਰ ਢਿੱਲੋਂ, ਡੀ.ਆਈ.ਜੀ. ਗੁਰਪ੍ਰੀਤ ਸਿੰਘ ਤੂਰ, ਖੇਡ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ, ਜਸਵੰਤ ਸਿੰਘ ਗਿੱਲ, ਨਵਦੀਪ ਸਿੰਘ ਗਿੱਲ, ਫੁਟਬਾਲ ਕੋਚ ਦਲਬੀਰ ਸਿੰਘ ਕਾਲਾ ਅਫਗਾਨਾ ਨੇ ਦੁਖੀ ਪਰਿਵਾਰ ਨਾਲ ਸਾਂਝਾ ਕੀਤਾ। ਸਾਰਿਆਂ ਨੇ ਪਰਿਵਾਰ ਦੀ ਖੇਡ ਨੂੰ ਦੇਣ ਯਾਦ ਕਰਦਿਆਂ ਕਿਹਾ ਕਿ ਇਹ ਮਾਤਾ ਜੀ ਦਾ ਇਹ ਅਸ਼ੀਰਵਾਦ ਤੇ ਗੁੜਤੀ ਸੀ ਜਿਸ ਬਦੌਲਤ ਉਨ•ਾਂ ਦੇ ਇਕ ਪੁੱਤਰ ਨੇ ਖੇਡ ਮੈਦਾਨ ਵਿੱਚ ਨਾਂ ਰੌਸ਼ਨ ਕੀਤਾ ਤੇ ਦੂਜੇ ਪੁੱਤਰ ਨੇ ਖੇਡਾਂ ਨੂੰ ਪ੍ਰਮੋਟ ਕਰਨ ਅਤੇ ਖੇਡ ਸੱਭਿਆਚਾਰ ਨੂੰ ਫੈਲਾਉਣ ਵਿੱਚ ਯੋਗਦਾਨ ਪਾਇਆ।
ਆਪਣੇ ਪਿੱਛੇ ਉਹ ਤਿੰਨ ਪੁੱਤਰ ਤੇ ਦੋ ਧੀਆਂ ਛੱਡ ਗਏ। ਇਕ ਪੁੱਤਰ ਕਮਲਜੀਤ ਸਿੰਘ ਜੋ ਕੌਮੀ ਪੱਧਰ ਦਾ ਅਥਲੀਟ ਸੀ, ਦੀ ਜਵਾਨੀ ਵਿੱਚ ਹਾਦਸੇ ਵਿੱਚ ਮੌਤ ਹੋ ਗਈ ਸੀ। ਪਿਰਥੀਪਾਲ ਸਿੰਘ ਜੋ ਪੰਜਾਬ ਪੁਲਿਸ ਵਿੱਚ ਐਸ.ਪੀ. ਹਨ, ਨੇ ਆਪਣੇ ਭਰਾ ਦੀ ਯਾਦ ਵਿੱਚ ਆਪਣੇ ਪਿੰਡ ਕੋਟਲਾ ਸ਼ਾਹੀਆ (ਬਟਾਲਾ) ਵਿਖੇ ਕਮਲਜੀਤ ਖੇਡਾਂ ਦੀ ਸ਼ੁਰੂਆਤ ਕੀਤੀ ਸੀ। ਤਿੰਨ ਦਹਾਕੇ ਤੋਂ ਪ੍ਰਚੱਲਿਤ ਓਲੰਪਿਕ ਚਾਰਟਰ ਦੀਆਂ ਇਨ•ਾਂ ਵਿੱਚ ਜਿੱਥੇ ਹਜ਼ਾਰਾ ਦੇਸ਼ ਦੇ ਵੱਡੇ ਅਥਲੀਟ ਤੇ ਖਿਡਾਰੀ ਹਿੱਸਾ ਲੈ ਚੁੱਕੇ ਹਨ ਉਥੇ ਸੈਂਕੜੇ ਖਿਡਾਰੀਆਂ ਨੂੰ ਸਨਮਾਨਤ ਵੀ ਕੀਤਾ ਜਾ ਚੁੱਕਾ ਹੈ। ਸਭ ਖਿਡਾਰੀ ਮਾਤਾ ਜੀ ਤੋਂ ਆਸ਼ੀਰਵਾਦ ਲੈਂਦੇ ਰਹੇ। ਮਾਤਾ ਜੀ ਖਿਡਾਰੀਆਂ ਨੂੰ ਥਾਪੀ ਦੇ ਕੇ ਬਹੁਤ ਖੁਸ਼ ਤੇ ਮਾਣ ਮਹਿਸੂਸ ਕਰਦੇ ਹੁੰਦੇ ਸਨ।
——





















