ਸਮਾਜ ਸੇਵਿਕਾ ਅਤੇ ਮਾਡਲ ਭਾਵਨਾ ਸਾਹਨੀ ਨੂੰ ਮਿਲਿਆ ਬੈਸਟ ਵੁਮਨ ਦਾ ਅਵਾਰਡ
ਚੰਡੀਗੜ੍ਹ, 9ਮਾਰਚ(ਵਿਸ਼ਵ ਵਾਰਤਾ)- ਸਮਾਜ ਸੇਵਿਕਾ ਅਤੇ ਫੈਸ਼ਨ ਮਾਡਲ ਭਾਵਨਾਪ੍ਰੀਤ ਸਾਹਨੀ ਨੂੰ ਧਰੁਵ ਪ੍ਰੋਡਕਸ਼ਨ ਵੱਲੋਂ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿੱਚ ਬੈਸਟ ਵੂਮਨ ਆਫ ਯੀਅਰ ਦਾ ਅਵਾਰਡ ਦੇ ਕੇ ਨਵਾਜਿਆ ਗਿਆ। ਇਸ ਸਮਾਗਮ ਵਿਚ ਪੂਰੇ ਪੰਜਾਬ ਤੋਂ 65 ਦੇ ਕਰੀਬ ਔਰਤਾਂ ਨੇ ਵੱਡੇ ਪੱਧਰ ਤੇ ਭਾਗ ਲਿਆ ਅਤੇ ਇਹ ਅਵਾਰਡ ਉਹਨਾਂ ਬਹਾਦਰ ਔਰਤਾਂ ਨੂੰ ਦਿੱਤੇ ਗਏ। ਜਿਨ੍ਹਾਂ ਨੇ ਆਪਣੇ ਜੀਵਨ ਵਿਚਲੇ ਸੰਘਰਸ਼ ਨੂੰ ਪਾਰ ਪਾਕੇ ਇਕ ਮੁਕਾਮ ਹਾਸਲ ਕੀਤਾ ਅਤੇ ਸਮਾਜ ਦੇ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ।
ਭਾਵਨਾਪ੍ਰੀਤ ਸਾਹਨੀ ਨੂੰ ਬੈਸਟ ਵੁਮਨ ਆਫ ਯੀਅਰ ਦਾ ਐਵਾਰਡ ਦਿੰਦੇ ਹੋਏ ਅਹੁਦੇਦਾਰ ਅਤੇ ਹੋਰ ਮੈਂਬਰ।
ਇਥੇ ਇਹ ਵੀ ਦੱਸਣਯੋਗ ਹੈ ਕਿ ਭਾਵਨਾ ਸਾਹਨੀ ਫੈਸ਼ਨ ਮਾਡਲ, ਟੀਚਰ ਹੋਣ ਦੇ ਨਾਲ- ਨਾਲ ਇੱਕ ਸਮਾਜ ਸੇਵਿਕਾ, ਇਕ ਲੇਖਿਕਾ ਅਤੇ ਕਵਿੱਤਰੀ ਵੀ ਹਨ ਅਤੇ ਉਨ੍ਹਾਂ ਵੱਲੋਂ ਮਾਂ ਅਤੇ ਬੱਚਿਆਂ ਦੇ ਪਿਆਰ ਉਪਰ ਬਹੁਤ ਹੀ ਵਧੀਆ ਵੀਡੀਓਜ਼ ਬਣਾ ਕੇ ਸਮਾਜ ਨੂੰ ਇਕ ਚੰਗਾ ਸੁਨੇਹਾ ਵੀ ਦਿੱਤਾ ਹੈ। ਜੌ ਕਿ ਇਕ ਪ੍ਰਵਾਰਿਕ ਸਾਂਝ ਦਾ ਵੀ ਪ੍ਰਤੀਕ ਹੈ।