ਸਮਲਿੰਗੀ ਵਿਆਹ ਨੂੰ ਮਾਨਤਾ ਦੇਣ ਵਾਲਾ ਸਾਊਥ ਈਸਟ ਏਸ਼ੀਆ ਦਾ ਪਹਿਲਾ ਦੇਸ਼ ਬਣਿਆ ਥਾਈਲੈਂਡ
ਨਵੀਂ ਦਿੱਲੀ 19 ਜੂਨ (ਵਿਸ਼ਵ ਵਾਰਤਾ) : ਸੇਮ ਸੈਕਸ ਮੈਰਿਜ ਬਿਲ ਥਾਈਲੈਂਡ ਦੇ ਰਾਜਾ ਵਜੀਰਾਲੋਕਕੋਰਨ ਦੀ ਰਸਮੀ ਮਨਜੂਰੀ ਤੋਂ ਬਾਅਦ ਕਾਨੂੰਨ ਬਣ ਜਾਵੇਗਾ। ਇਸ ਤੋਂ ਬਾਅਦ ਇਸ ਕਾਨੂੰਨ ਨੂੰ ਸਰਕਾਰੀ ਗਜਟ ਦੇ ਵਿੱਚ ਛਾਪਿਆ ਜਾਵੇਗਾ। ਥਾਈਲੈਂਡ ਦੀ ਨੈਸ਼ਨਲ ਅਸੈਂਬਲੀ ਦੇ ਉੱਚੇ ਸਦਨ ਨੇ ਸਮਲਿੰਗੀ ਵਿਆਹ ਨੂੰ ਮਾਨਤਾ ਦੇ ਦਿੱਤੀ ਹੈ, ਅਤੇ ਇਸ ਦੇ ਬਿੱਲ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਸਮਲਿੰਗੀ ਵਿਆਹ ਦੀ ਕਾਨੂੰਨੀ ਮਨਜੂਰੀ ਮਿਲਣ ਤੋਂ ਬਾਅਦ ਥਾਈਲੈਂਡ ਦੱਖਣ ਪੂਰਬ ਏਸ਼ੀਆ ਦਾ ਅਜਿਹਾ ਪਹਿਲਾ ਦੇਸ਼ ਬਣ ਜਾਵੇਗਾ ਜਿੱਥੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੋਵੇਗੀ। ਥਾਈਲੈਂਡ ਦੀ ਸੰਸਦ ਦੇ ਉੱਪਰਲੇ ਸਦਨ ਦੇ ਵਿੱਚ ਮੰਗਲਵਾਰ ਨੂੰ ਇਸ ਬਿੱਲ ਨੂੰ ਲੈ ਕੇ ਵੋਟਿੰਗ ਹੋਈ ਸੀ। ਸਦਨ ਦੇ ਵਿੱਚ ਕੁੱਲ 152 ਮੈਂਬਰ ਮੌਜੂਦ ਸਨ, ਜਿਨਾਂ ਵਿੱਚੋਂ 130 ਮੈਂਬਰਾਂ ਨੇ ਇਸ ਬਿੱਲ ਦੇ ਹੱਕ ਦੇ ਵਿੱਚ ਵੋਟ ਪਾਈ ਸੀ। ਜਦ ਕਿ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਕਿ ਸਿਰਫ ਚਾਰ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ ਸੀ, ਅਤੇ 18 ਮੈਂਬਰ ਨੇ ਇਸ ਪ੍ਰਕਿਰਿਆ ਵਿੱਚ ਹਿੱਸਾ ਹੀ ਨਹੀਂ ਲਿਆ । ਹੁਣ ਇਸ ਬਿੱਲ ਨੂੰ ਕਾਨੂੰਨ ਬਣਨ ਦੇ ਵਿੱਚ ਸਿਰਫ ਥਾਈਲੈਂਡ ਦੇ ਮਹਾਰਾਜ ਵਜ਼ੀਰਾਲੋਕਕੋਰਨ ਤੋਂ ਮਨਜ਼ੂਰੀ ਦੀ ਲੋੜ ਹੈ। ਜਿਸ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ ਅਤੇ ਇਸ ਨੂੰ ਸਰਕਾਰੀ ਬਜਟ ਦੇ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ।






















