-ਵਪਾਰੀਆਂ ਦੀ ਮੁੱਖ ਮੰਤਰੀ ਨਾਲ ਹੋਈ ਅਹਿਮ ਮੀਟਿੰਗ : ਅਤੁਲ ਜੋਸ਼ੀ
ਪਟਿਆਲਾ, 29 ਅਕਤੂਬਰ (ਵਿਸ਼ਵ ਵਾਰਤਾ)-ਕੇਂਦਰ ਸਰਕਾਰ ਵਲੋਂ 2015-16 ‘ਚ ਜੀ. ਐਸ. ਟੀ. Ñਲਗਾਉਣ ਤੋਂ
ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਵਪਾਰੀਆਂ ਨੂੰ ਸਟਾਕ ਟੈਕਸ ਦੇ ਮੁੱਦੇ ‘ਤੇ ਹਜ਼ਾਰਾਂ
ਨੋਟਿਸ ਕੱਢੇ ਗਏ ਸਨ ਜਦੋਂ ਕਿ ਵਪਾਰੀ ਬਣਦੇ ਸਟਾਕ ‘ਤੇ ਪਹਿਲਾਂ ਹੀ ਵੈਟ ਭਰ ਚੁੱਕੇ
ਸਨ, ਜਿਸ ਕਰਕੇ ਵਪਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਪਰ ਇਸ ਅਹਿਮ ਮੁੱਦੇ ‘ਤੇ
ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਤੇ ਬੀਬਾ ਜੈ ਇੰਦਰ ਕੌਰ ਦੇ ਯਤਨਾ ਸਦਕਾ ਪੰਜਾਬ
ਕਾਂਗਰਸ ਵਪਾਰ ਸੈਲ ਦੇ ਚੇਅਰਮੈਨ ਅਤੇ ਕੌਂਸਲਰ ਅਤੁਲ ਜੋਸ਼ੀ ਅਤੇ ਹੋਰ ਵਪਾਰੀਆਂ ਵਲੋਂ
ਮੁੱਖ ਮੰਤਰੀ ਨਾਲ ਅਹਿਮ ਮੀਟਿੰਗ ਹੋਈ ਅਤੇ ਇਸ ਘਟਨਾਕ੍ਰਮ ਤੋਂ ਮੁੱਖ ਮੰਤਰੀ ਨੂੰ ਜਾਣੂ
ਕਰਵਾਇਆ ਗਿਆ ਕਿ ਕਿਸ ਤਰ•ਾਂ ਪਿਛਲੀ ਸਰਕਾਰ ਨੇ ਉਹਨਾਂ ਨੂੰ ਨਜਾਇਜ਼ ਨੋਟਿਸ ਕੱਢ ਦੇ
ਤੰਗ ਪ੍ਰੇਸ਼ਾਨ ਕੀਤਾ ਸੀ। ਮੁੱਖ ਮੰਤਰੀ ਨੇ ਇਸ ਮੁੱਦੇ ਦਾ ਸਖ਼ਤ ਨੋਟਿਸ ਲੈਂਦਿਆਂ ਮੌਕੇ
‘ਤੇ ਹੀ ਮੁੱਖ ਪਿੰ੍ਰਸੀਪਲ ਸਕੱਤਰ ਸੁਰੇਸ਼ ਕੁਮਾਰ ਅਤੇ ਮੁੱਖ ਸਕੱਤਰ ਪੰਜਾਬ ਵਿੰਨੀ
ਮਹਾਜਨ ਨੂੰ ਇਸ ਮੁੱਦੇ ਨੂੰ ਜਲਦੀ ਹੱਲ ਕਰਕੇ ਵਪਾਰੀਆਂ ਨੂੰ ਰਾਹਤ ਦੇਣ ਲਈ ਕਿਹਾ ਅਤੇ
ਨਾਲ ਹੀ ਕਿਹਾ ਕਿ ਸਟਾਕ ਟੈਕਸ ਦੇ ਮੁੱਦੇ ‘ਤੇ ਵਪਾਰੀਆਂ ‘ਤੇ ਭਵਿੱਖ ‘ਚ ਕੋਈ ਵੀ
ਕਾਰਵਾਈ ਨਹੀਂ ਹੋਵੇਗੀ। ਮੁੱਖ ਮੰਤਰੀ ਵਲੋਂ ਭਰੋਸਾ ਮਿਲਣ ਤੋਂ ਬਾਅਦ ਚੇਅਰਮੈਨ ਅਤੁਲ
ਜੋਸ਼ੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਇਸ ਐਲਾਨ ਤੋਂ ਬਾਅਦ ਵਪਾਰੀਆਂ ਵਿਚ
ਭਾਰੀ ਖੁਸ਼ੀ ਪਾਈ ਜਾ ਰਹੀ ਹੈ ਕਿਉਂਕਿ ਵਪਾਰੀ ਪਿਛਲੇ ਕਈ ਸਾਲਾਂ ਤੋਂ ਇਸ ਦੁਚਿੱਤੀ ਵਿਚ
ਫਸੇ ਹੋਏ ਸਨ ਕਿ ਇਸ ਮੁਸ਼ਕਲ ‘ਚੋਂ ਕਿਵੇਂ ਨਿਕਲਣ ਕਿਉਂਕਿ ਵੈਟ ਉਹ ਪਹਿਲਾਂ ਹੀ ਭਰ
ਚੁੱਕੇ ਹਨ ਤੇ ਜੀ. ਐਸ. ਟੀ. ਭਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।