ਸ਼੍ਰੋਮਣੀ ਕਮੇਟੀ ਦੇ ਟਰੱਸਟਾਂ ਦੀ ਆਨ ਤੇ ਸ਼ਾਨ ਬਹਾਲ ਕੀਤੀ ਜਾਵੇ-ਰਵੀਇੰਦਰ ਸਿੰਘ
ਮਹਾਨ-ਸੰਸਥਾ ਦੀਆਂ ਜਮੀਨਾਂ ਨਜਾਇਜ਼ ਕਾਬਜਾਂ ਤੋਂ ਛੁਡਵਾਈਆਂ ਜਾਣ- ਰਵੀਇੰਦਰ ਸਿੰਘ
ਵੰਸ਼ਵਾਦੀ ਵਿਧਾਨ ਸਭਾ ਚੋਣਾਂ ਤੋਂ ਸਬਕ ਸਿੱਖਣ ਜਾਂ ਕੌਮ ਦੇ ਰੋਹ ਦਾ ਸਾਹਮਣਾ ਕਰਨ-ਰਵੀਇੰਦਰ
ਚੰਡੀਗੜ੍ਹ, 30 ਮਾਰਚ (ਵਿਸ਼ਵ ਵਾਰਤਾ ) ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀਂ ਤੇ ਜ਼ੋਰ ਦਿਤਾ ਕਿ ਉਹ ਟਰੱਸਟਾਂ ਨੂੰ ਮੁੜ ਪਹਿਲਾਂ ਵਾਲੀ ਸਥਿਤੀ ਪ੍ਰਦਾਨ ਕਰਵਾਉਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਤਾਂ ਜੋ ਕੌਮ ਦੀ ਮਹਾਨ ਸੰਸਥਾ ਦੀ ਆਨ ਤੇ ਸ਼ਾਨ ਬਹਾਲ ਹੋ ਸਕੇ ।ਸਾਬਕਾ ਸਪੀਕਰ ਨੇ ਜ਼ੋਰ ਦਿਤਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਜ਼ਮੀਨਾ ਵੀ ਨਜ਼ਾਇਜ ਕਬਜ਼ਾ ਧਾਰਕਾਂ ਤੋਂ ਛੁੱਡਵਾਈਆਂ ਜਾਣ ਜੋ ਰਾਜਸੀ ਦਬਾਅ ਹੇਠ ਕਬਜੇ ਚ ਹਨ। ਇਹ ਵਰਨਣ ਟਰੱਸਟ ਤੇ ਜਮੀਨਾਂ ਪੰਥ ਦੀ ਅਮਾਨਤ ਹਨ ।ਇਹ ਕਬਜ਼ਾਧਾਰੀ ਜੇ ਗੁਰੁ ਘਰ ਨੂੰ ,,ਦਸਾਂ ਨਹੁੰਆਂ ਦੀ ਕਿਰਤ ਕਮਾਈ ਚੋਂ ਕੁਝ ਦੇਣ ਜੋਗੇ ਨਹੀਂ ਤਾਂ ਫਿਰ ਇਹੋ ਜਿਹੇ ਲੋਕਾਂ ਨੂੰ ਨਜਾਇਜ ਕਬਜੇ ਕਰਨ ਦਾ ਵੀ ਹੱਕ ਨਹੀਂ।ਰਵੀਇੰਦਰ ਸਿੰਘ ਨੇ ਸੱਜਰੀਆਂ ਹੋਈਆਂ ਵਿਧਾਨ ਸਭਾ ਚੋਣਾਂ ਚੋਂ ਸਬਕ ਸਿੱਖਣ ਲਈ ਵੰਸ਼ਵਾਦੀਆਂ ਅਤੇ ਉਨਾ ਦੇ ਜੀ ਹਜ਼ੂਰੀਆਂ ਨੂੰ ਚਿਤਾਵਨੀ ਭਰੇ ਲਹਿਜੇ ਚ ਕਿਹਾ ਕਿ ਜੇਕਰ ਉਹ ਅਜੇ ਵੀ ਨਾ ਸੁਧਰੇ ਤਾਂ ਸਿੱਖ-ਪੰਥ ਦੇ ਰੋਹ ਦਾ ਸਾਹਮਣਾਂ ਕਰਨ ਲਈ ਉਹ ਤਿਆਰ ਰਹਿਣ ।ਸ਼੍ਰੋਮਣੀ ਕਮੇਟੀ ਦੇ ਬਜ਼ਟ ਅਜਲਾਸ ਚ ਵਿਰੋਧੀ ਧਿਰ ਨੂੰ ਆਪਣੇ ਵਿਚਾਰ ਤੇ ਸੁਝਾਅ ਲਈ ਸਮਾਂ ਨਾ ਦੇਣ ਤੇ ਪ੍ਰਬੰਧਕਾਂ ਦੀ ਅਲੋਚਨਾਂ ਕਰਦਿਆਂ ਕਿਹਾ ਕਿ ਇਹ ਬੜੀ ਤੰਗ ਸੋਚ ਹੈ ।ਉਨਾ ਸਪਸ਼ਟ ਕੀਤਾ ਕਿ ਬਜ਼ਟ ਪਾਸ ਹੋਣ ਬਾਅਦ ਸਮਾਂ ਦੇਣ ਦਾ ਭਰੋਸਾ ਦੇਣ ਦਾ ਬਹਾਨਾ ਬਣਾਉਣਾ , ਲੋਕਤੰਤਰੀ ਪ੍ਰਕ੍ਰਿਆ ਦੇ ਉਲਟ ਅਤੇ ਹਾਸੋਹੀਣਾ ਹੈ।






















