ਬਲਾਚੌਰ, 07 ਜੁਲਾਈ (ਵਿਸ਼ਵ ਵਾਰਤਾ)-
ਸ਼੍ਰੋਮਣੀ ਅਕਾਲੀ ਦਲ ਨੇ ਵੱਧਦੀ ਮਹਿੰਗਾਈ ਤੇ ਕੱਟੇ ਨੀਲੇ ਕਾਰਡਾਂ ਖਿਲਾਫ ਬਲਾਚੌਰ ਦੇ ਮੁੱਖ ਚੌਂਕ ਵਿੱਚ ਪੰਜਾਬ ਸਰਕਾਰ ਖਿਲ਼ਾਫ ਰੋਸ ਮੁਜਾਹਰਾ ਕੀਤਾ।ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਇੱਕ ਗਿਣੀ ਮਿੱਥੀ ਸਾਜਿਸ਼ ਤਹਿਤ ਬਿਨਾਂ੍ਹ ਦੱਸੇ ਆਟਾ ਦਾਲ ਵਾਲੇ ਨੀਲੇ ਕਾਰਡ ਕੱਟ ਦਿੱਤੇ।ਉੱਥੇ ਸੂਬਾ ਸਰਕਾਰ ਪੈਟਰੋਲ ਡੀਜ਼ਲ ਤੇ ੩੩ ਰੁਪਏ ਪ੍ਰਤੀ ਲੀਟਰ ਟੈਕਸ ਵਸੂਲ ਕੇ ਹਰ ਵਰਗ ਦਾ ਮਹਿੰਗਾਈ ਨਾਲ ਲੱਕ ਤੋੜ ਰਹੀ ਹੈ। ਅਕਾਲੀ ਆਗੂਆਂ ਨੇ ਰੋਸ ਮੁਜਾਹਰੇ ਦੌਰਾਨ ਮੰਗ ਕੀਤੀ ਕਿ ਅਗਰ ਸੂਬਾ ਸਰਕਾਰ ਨੇ ਕੱਟੇ ਹੋਏ ਆਟਾ ਦਾਲ ਵਾਲੇ ਨੀਲੇ ਕਾਰਡ ਮੁੜ ਨਾ ਬਣਾਏ,ਪੈਟਰੋਲ ਡੀਜ਼ਲ ਤੇ ਵਸੂਲੇ ਜਾ ਰਹੇ ਵਾਧੂ ਟੈਕਸ ਨਾ ਘਟਾਇਆ,ਤਾਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਪੁਤਲੇ ਫੂਕੇਗੀ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਬਲਾਚੌਰ ਹਲਕੇ ਦੀ ਤਲਾਮੇਲ ਕਮੇਟੀ ਮੈਂਬਰ ਸ: ਗੁਰਬਖਸ਼ ਸਿੰਘ ਖਾਲਸਾ, ਸੇਵਾਮੁਕਤ ਬ੍ਰਿਗੇਡੀਅਰ ਰਾਜ ਕੁਮਾਰ, ਬਿਮਲ ਕੁਮਾਰ ਸਾਬਕਾ ਚੈਅਰਮੈਨ,ਐਡਵੋਕੈਟ ਰਾਜਵਿੰਦਰ ਲੱਕੀ, ਸੁਨੀਤਾ ਚੌਧਰੀ,ਇੰਦਰਜੀਤ ਲੁੱਡੀ, ਤਰਲੋਚਣ ਸਿੰਘ ਰੱਕੜ, ਠੇਕੇਦਾਰ ਗੁਰਚਰਨ ਸਿੰਘ ਉਲੱਦਣੀ,ਬੁੱਧ ਸਿੰਘ ਬਲਾਕੀਪੁਰ,ਸ:ਪਰਮ ਸਿੰਘ ਖਾਲਸਾ ਕੌਸਲਰ, ਕੁਲਜੀਤ ਲੱਕੀ,ਰਾਣਾ ਰਣਦੀਪ ਕੌਸ਼ਲ ਸਾਬਕਾ ਪ੍ਰਧਾਨ ਨਗਰ ਕੌਸਲ,ਦਰਗੇਸ਼ ਜੰਡੀ, ਦਲਜੀਤ ਸਿੰਘ ਮਾਣੇਵਾਲ,ਜਥੇ: ਅਵਤਾਰ ਸਿੰਘ ਸਾਧੜਾ, ਹਨੀ ਟੌਸਾਂ, ਜੋਗਿੰਦਰ ਸਿੰਘ ਅਟਵਾਲ, ਹਜ਼ੂਰਾ ਸਿੰਘ ਪੈਲੀ,ਡੀ ਸੀ ਗੁੱਜਰ ਮੰਗੂਪੁਰ,ਅਸ਼ੋਕ ਚੇਚੀ,ਸੰਜੀਵ ਚੇਚੀ,ਮਾਸਟਰ ਦੇਵ ਰਾਜ,ਹਰਦਿਆਲ ਮਾਹੀਪੁਰ, ਗੁਰਪ੍ਰੀਤ ਰੈਲਮਾਜਰਾ, ਹਰਮੇਸ਼ ਔਲੀਆਪੁਰ ਸੰਮਤੀ ਮੈਂਬਰ,ਐਸ ਸੀ ਵਿੰਗ ਜਨਰਲ ਸਕੱਤਰ ਕੇਵਲ ਕ੍ਰਿਸ਼ਨ ਬੈਂਸ ਜਨਰਲ ਸਕੱਤਰ ਐਸ ਸੀ ਵਿੰਗ, ਸੰਦੀਪ,ਸਾਬਕਾ ਸੰਮਤੀ ਮੈਂਬਰ ਹਰਦੇਵ ਸਿੰਘ ਸੈਣੀਸਾਬਕਾ ਸੰਮਤੀ ਮੈਂਬਰ,ਭੂਪਿੰਦਰ ਸਿੰਘ ਸਰਾਂ, ਰਾਜਿੰਦਰ ਕੌਰ ਖਾਸਾ, ਸੰਤੋਖ ਸਿੰਘ ਸ਼ਿਵਾਲਿਕ,ਰਾਜਿੰਦਰ ਰੋਮੀ ਸਮੇਤ ਹੋਰ ਵੀ ਆਗੂ ਹਾਜ਼ਰ ਸਨ।
ਅੱਜ ਪ੍ਰੋਫੈਸਰ ਚੰਦੂਮਾਜਰਾ ਵੱਲੋਂ ਕੀਤੇ ਰੋਸ ਪ੍ਰਦਰਸ਼ਨ ਵਿੱਚ ਸਰਕਾਰ ਵੱਲੋਂ ਲਾੱਕਡਾਉਨ ਦੋਰਾਨ ਦਿੱਤੀਆ ਗਈਆਂ ਜਨਤਕ ਹਿਦਾਇਤਾਂ ਦੀ ਬਿਲਕੁਲ ਪਾਲਣਾ ਨਹੀਂ ਕੀਤੀ ਗਈ ਫੋਟੋ ਤੋਂ ਜ਼ਾਹਿਰ ਹੋ ਰਿਹਾ ਹੈਂ।