ਨਵੀਂ ਦਿੱਲੀ, 10 ਫਰਵਰੀ : ਭਾਰਤ ਅਤੇ ਪਾਕਿਸਤਾਨ ਦਰਮਿਆਨ ਜਿੱਥੇ ਰਿਸ਼ਤੇ ਤਣਾਅਪੂਰਨ ਹਨ, ਉਥੇ ਦੋਨਾਂ ਦੇਸ਼ਾਂ ਦੇ ਕ੍ਰਿਕਟ ਮੈਚਾਂ ਦਰਮਿਆਨ ਮੈਦਾਨ ਉਤੇ ਵੀ ਮਾਹੌਲ ਅਕਸਰ ਗਰਮਾਇਆ ਰਹਿੰਦਾ ਹੈ| ਭਾਰਤ-ਪਾਕਿ ਮੈਚ ਦੌਰਾਨ ਜਿੱਥੇ ਦੇਸ਼ ਪ੍ਰੇਮ ਸ਼ਿਖਰਾਂ ਉਤੇ ਹੁੰਦਾ ਹੈ, ਉਥੇ ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਨੇ ਸਵੀਟਜ਼ਰਲੈਂਡ ਵਿਚ ਭਾਰਤੀ ਤਿਰੰਗੇ ਪ੍ਰਤੀ ਅਜਿਹਾ ਪ੍ਰੇਮ ਦਿਖਾਇਆ, ਜਿਸ ਨਾਲ ਉਨ੍ਹਾਂ ਕਰੋੜਾਂ ਭਾਰਤੀਆਂ ਦਾ ਦਿਲ ਜਿੱਤ ਲਿਆ|
ਸਵੀਟਜ਼ਰਲੈਂਡ ਵਿਚ ਹੋਈ ਆਈਸ ਕ੍ਰਿਕਟ ਦੌਰਾਨ ਸ਼ਾਹਿਦ ਅਫਰੀਦੀ ਨੇ ਭਾਰਤੀ ਅਤੇ ਪਾਕਿਸਤਾਨੀ ਪ੍ਰਸੰਸਕਾਂ ਨਾਲ ਫੋਟੋ ਖਿਚਵਾਈ| ਇਸ ਦੌਰਾਨ ਜਦੋਂ ਭਾਰਤੀ ਪ੍ਰਸੰਸਕ ਉਸ ਨਾਲ ਫੋਟੋ ਖਿਚਵਾ ਰਹੇ ਸਨ ਤਾਂ ਇੱਕ ਔਰਤ ਨੇ ਹੱਥ ਵਿਚ ਤਿਰੰਗਾ ਫੜਿਆ ਹੋਇਆ ਸੀ, ਜੋ ਕਿ ਪੂਰੀ ਤਰ੍ਹਾਂ ਖੁੱਲ੍ਹਿਆ ਨਹੀਂ ਸੀ| ਇਸ ਦੌਰਾਨ ਸ਼ਾਹਿਦ ਅਫਰੀਦੀ ਨੇ ਕਿਹਾ ਕਿ ‘ਫਲੈਗ ਨੂੰ ਸਿੱਧਾ ਕਰੋ’| ਅਫਰੀਦੀ ਨੇ ਭਾਰਤੀ ਤਿਰੰਗੇ ਨਾਲ ਫੋਟੋ ਖਿਚਵਾਈ| ਅਫਰੀਦੀ ਵੱਲੋਂ ਤਿਰੰਗੇ ਪ੍ਰਤੀ ਦਿਖਾਏ ਇਸ ਸਨਮਾਨ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ, ਅਤੇ ਵੱਡੀ ਗਿਣਤੀ ਵਿਚ ਭਾਰਤੀਆਂ ਵੱਲੋਂ ਅਫਰੀਦੀ ਦੀ ਪ੍ਰਸੰਸਾ ਵੀ ਕੀਤੀ ਜਾ ਰਹੀ ਹੈ|
ਆਈਪੀਐੱਲ ਵਿੱਚ ਅੱਜ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਹੋਣਗੇ ਆਹਮੋ-ਸਾਹਮਣੇ
ਆਈਪੀਐੱਲ ਵਿੱਚ ਅੱਜ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਹੋਣਗੇ ਆਹਮੋ-ਸਾਹਮਣੇ ਚੰਡੀਗੜ੍ਹ, 10ਮਈ(ਵਿਸ਼ਵ ਵਾਰਤਾ) ਇੰਡੀਅਨ ਪ੍ਰੀਮੀਅਰ ਲੀਗ ਦੇ 59ਵੇਂ ਮੈਚ...