ਸ਼ਹਿਰ ਵਾਸੀਆਂ ਵੱਲੋਂ ਦਿੱਤੇ ਪਿਆਰ ਲਈ ਹਮੇਸ਼ਾ ਰਿਣੀ ਰਹਾਂਗੇ-ਲਾਲੀ ਬਾਜਵਾ

ਹੁਸ਼ਿਆਰਪੁਰ 13 ਫਰਵਰੀ ( ਵਿਸ਼ਵ ਵਾਰਤਾ ) ਨਗਰ ਨਿਗਮ ਦੀਆਂ ਚੋਣਾ ਦੌਰਾਨ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਪ੍ਰਚਾਰ ਦੌਰਾਨ ਸ਼ਹਿਰ ਵਾਸੀਆਂ ਵੱਲੋਂ ਦਿੱਤੇ ਗਏ ਪਿਆਰ ਲਈ ਅਸੀਂ ਸਭ ਦੇ ਰਿਣੀ ਰਹਾਂਗੇ, ਇਹ ਪ੍ਰਗਟਾਵਾ ਅੱਜ ਅਕਾਲੀ ਦਲ ਦੇ ਜਿਲਾ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਆਪਣੇ ਘਰ ਵਿਖੇ ਕੀਤਾ ਗਿਆ, ਇਸ ਸਮੇਂ ਉਨਾਂ ਨਾਲ ਸੰਤੋਖ ਸਿੰਘ ਔਜਲਾ ਤੇ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਵੀ ਵਿਸ਼ੇਸ਼ ਰੂਪ ਨਾਲ ਮੌਜੂਦ ਸਨ। ਉਨਾਂ ਕਿਹਾ ਕਿ ਭਾਵੇਂ ਅਕਾਲੀ ਦਲ ਪਹਿਲੀ ਵਾਰ ਇਕੱਲੇ ਤੌਰ ’ਤੇ ਨਗਰ ਨਿਗਮ ਦੀ ਚੋਣ ਲੜ ਰਿਹਾ ਹੈ ਲੇਕਿਨ ਸ਼ਹਿਰ ਵਾਸੀਆਂ ਵੱਲੋਂ ਦਿੱਤੇ ਪਿਆਰ ਕਾਰਨ ਸਾਨੂੰ ਮਹਿਸੂੂਸ ਹੀ ਨਹੀਂ ਹੋਇਆ ਕਿ ਅਸੀਂ ਇਨਾਂ ਚੋਣਾ ਵਿਚ ਇਕੱਲੇ ਉੱਤਰੇ ਹਾਂ ਤੇ ਹਰ ਸਮੇਂ ਸ਼ਹਿਰ ਵਾਸੀਆਂ ਦਾ ਸਾਥ ਸਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਰਿਹਾ। ਲਾਲੀ ਬਾਜਵਾ ਨੇ ਕਿਹਾ ਕਿ ਸਮਾਜ ਨੂੰ ਅੱਗੇ ਲਿਜਾਣ ਲਈ ਇਮਾਨਦਾਰ ਤੇ ਮੇਹਨਤੀ ਆਗੂਆਂ ਦੀ ਇਸ ਸਮੇਂ ਸਖਤ ਜਰੂਰਤ ਹੈ ਤੇ ਅਕਾਲੀ ਦਲ ਵੱਲੋਂ ਜਿਹੜੇ ਵੀ ਉਮੀਦਵਾਰ ਮੈਂਦਾਨ ਵਿਚ ਉਤਾਰੇ ਗਏ ਹਨ ਉਹ ਸਭ ਸੇਵਾ ਦਾ ਜਜਬਾ ਰੱਖਦੇ ਹਨ ਤੇ ਆਉਣ ਵਾਲੇ ਸਮੇਂ ਵਿਚ ਸ਼ਹਿਰ ਵਾਸੀਆਂ ਦੀ ਸੇਵਾ ਕਰਨਾ ਤੇ ਵਿਕਾਸ ਦੀ ਨਵੀਂ ਕਹਾਣੀ ਲਿਖਣਾ ਹੀ ਸਾਡਾ ਟੀਚਾ ਰਹੇਗਾ। ਉਨਾਂ ਕਿਹਾ ਕਿ ਸਮਾਜ ਵਿਚ ਵੰਡੀਆਂ ਪਾਉਣ ਵਾਲਿਆਂ ਨੂੰ ਪਹਿਚਾਣ ਕੇ ਉਨਾਂ ਨੂੰ ਲੋਕਾਂ ਵੱਲੋਂ ਹੀ ਸਬਕ ਸਿਖਾਇਆ ਜਾਣਾ ਜਰੂਰੀ ਹੈ ਕਿਉਕਿ ਆਮ ਲੋਕ ਹਿੰਦੂ-ਸਿੱਖ ਭਾਈਚਾਰੇ ਦੀਆਂ ਤੰਦਾਂ ਨੂੰ ਭਵਿੱਖ ਵਿਚ ਹੋਰ ਵੀ ਮਜਬੂਤ ਹੁੰਦੀਆਂ ਦੇਖਣੀਆਂ ਚਾਹੁੰਦੇ ਹਨ। ਲਾਲੀ ਬਾਜਵਾ ਨੇ ਇਸ ਸਮੇਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਇਕ ਵੋਟਰ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰੇ ਤਾਂ ਜੋ ਇਮਾਨਦਾਰ ਆਗੂਆਂ ਨੂੰ ਅੱਗੇ ਲਿਆਦਾ ਜਾ ਸਕੇ।






















