ਵੱਡਾ ਰੇਲ ਹਾਦਸਾ : ਹਾਵੜਾ-ਮੁੰਬਈ ਮੇਲ ਮਾਲ ਗੱਡੀ ਨਾਲ ਟਕਰਾ ਗਈ
20 ਡੱਬੇ ਪਟੜੀ ਤੋਂ ਉਤਰੇ; 2 ਦੀ ਮੌਤ ਅਤੇ ਕਈ ਜ਼ਖਮੀ
ਚੰਡੀਗੜ੍ਹ, 30ਜੁਲਾਈ(ਵਿਸ਼ਵ ਵਾਰਤਾ)ਵੱਡਾ ਰੇਲ ਹਾਦਸਾ-ਹਾਵੜਾ ਤੋਂ ਮੁੰਬਈ ਜਾ ਰਹੀ 12810 ਮੁੰਬਈ ਮੇਲ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਘਟਨਾ ਝਾਰਖੰਡ ਦੇ ਚੱਕਰਧਰਪੁਰ ਡਿਵੀਜ਼ਨ ਦੇ ਰਾਜਖਰਸਵਨ-ਬਦਾਬੰਬੋ ਸਟੇਸ਼ਨ ਦੇ ਵਿਚਕਾਰ ਵਾਪਰੀ। ਸੰਘਣਾ ਜੰਗਲ, ਰਾਤ ਦੀ ਚੁੱਪ ਅਤੇ ਅਚਾਨਕ ਰੇਲਗੱਡੀ ਦਾ ਜ਼ੋਰਦਾਰ ਝਟਕਾ। ਝਾਰਖੰਡ ਦੇ ਚੱਕਰਧਰਪੁਰ ਰੇਲਵੇ ਡਿਵੀਜ਼ਨ ਦੇ ਬਾਰਾਬੰਬੂ ਨੇੜੇ ਮੰਗਲਵਾਰ ਤੜਕੇ 3:43 ਵਜੇ ਹਾਵੜਾ-ਮੁੰਬਈ ਮੇਲ (12810) ਦੇ 20 ਡੱਬੇ ਇਕ ਮਾਲ ਗੱਡੀ ਨਾਲ ਟਕਰਾ ਕੇ ਪਟੜੀ ਤੋਂ ਉਤਰ ਗਏ। ਇਹ ਹਾਦਸਾ ਰਾਜਖਰਸਾਵਾਂ ਅਤੇ ਬਡਬੰਬੂ ਸਟੇਸ਼ਨਾਂ ਵਿਚਕਾਰ ਕਿਲੋਮੀਟਰ ਨੰਬਰ 298/21 ‘ਤੇ ਵਾਪਰਿਆ। ਇਸ ਹਾਦਸੇ ‘ਚ ਹੁਣ ਤੱਕ ਦੋ ਮੌਤਾਂ ਹੋ ਚੁੱਕੀਆਂ ਹਨ। ਜਦਕਿ ਕਈ ਯਾਤਰੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ।
ਘਟਨਾ ਕਾਰਨ ਦੱਖਣੀ ਪੂਰਬੀ ਰੇਲਵੇ ਦੇ ਟਾਟਾਨਗਰ-ਚੱਕਰਧਰਪੁਰ ਸੈਕਸ਼ਨ ‘ਤੇ ਟਰੇਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਇਸ ਹਾਦਸੇ ਕਾਰਨ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਦਕਿ ਕੁਝ ਟਰੇਨਾਂ ਨੂੰ ਡਾਇਵਰਟ ਕੀਤੇ ਰੂਟਾਂ ‘ਤੇ ਚਲਾਇਆ ਜਾ ਰਿਹਾ ਹੈ। ਰੇਲਵੇ ਅਧਿਕਾਰੀ ਪਟੜੀਆਂ ਦੀ ਮੁਰੰਮਤ ਅਤੇ ਰੇਲ ਸੰਚਾਲਨ ਨੂੰ ਬਹਾਲ ਕਰਨ ਲਈ ਜੰਗੀ ਪੱਧਰ ‘ਤੇ ਕੰਮ ਕਰ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਹਾਵੜਾ ਤੋਂ ਮੁੰਬਈ ਜਾਣ ਵਾਲੀ ਮੁੰਬਈ ਮੇਲ ਸੋਮਵਾਰ ਰਾਤ 11:02 ਦੀ ਬਜਾਏ 2:37 ‘ਤੇ ਟਾਟਾਨਗਰ ਪਹੁੰਚੀ ਅਤੇ ਦੋ ਮਿੰਟ ਦੇ ਰੁਕਣ ਤੋਂ ਬਾਅਦ ਅਗਲੇ ਸਟੇਸ਼ਨ ਚੱਕਰਧਰਪੁਰ ਲਈ ਰਵਾਨਾ ਹੋਈ ਪਰ ਇਹ ਰੇਲਗੱਡੀ ਨਹੀਂ ਪਹੁੰਚੀ। ਇਸ ਦੇ ਅਗਲੇ ਸਟੇਸ਼ਨ ਤੱਕ ਪਹੁੰਚਣ ਤੋਂ ਪਹਿਲਾਂ, ਇਹ 3.45 ਵਜੇ ਬਡਬੰਬੋ ਦੇ ਅੱਗੇ ਕਰੈਸ਼ ਹੋ ਗਿਆ।























