ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਦੀ ਨਿਗਰਾਨੀ ਹੇਠ ਹੋਈ
ਫਾਜ਼ਿਲਕਾ 17 ਮਈ (ਵਿਸ਼ਵ ਵਾਰਤਾ):- ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ 2024 ਵਿਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਸਪਲੀਮੈਂਟਰੀ ਰੈਡੇਮਾਇਜ਼ੇਸਨ ਜ਼ਿਲ੍ਹਾ ਚੋਣ ਅਫ਼ਸਰ- ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੀ ਨਿਗਰਾਨੀ ਹੇਠ ਚੋਣ ਕਮਿਸ਼ਨ ਦੇ ਸਾਫਟਵੇਅਰ ਰਾਹੀਂ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਚੌਣ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ 829 ਪੋਲਿੰਗ ਬੂਥ ਹਨ ਅਤੇ ਇਸ ਲਈ ਸਮੂਹ ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਵੋਟਿੰਗ ਮਸ਼ੀਨਾਂ ਦੀ ਰੈਂਡੇਮਾਇਜੇਸ਼ਨ ਰਾਹੀਂ ਅਲਾਟਮੈਂਟ ਕੀਤੀ ਗਈ ਹੈ। ਅੱਜ ਦੀ ਰੈਂਡਮਾਈਜੇਸ਼ਨ ਰਾਹੀਂ ਹਰੇਕ ਹਲਕੇ ਨੂੰ ਪੋਲਿੰਗ ਬੂਥਾਂ ਦੀ ਗਿਣਤੀ ਤੋਂ ਵੱਧ 20 ਫੀਸਦੀ ਬੈਲਟ ਯੂਨਿਟ (ਬੀਯੂ) ਦਿੱਤੇ ਗਏ ਹਨ ਤਾਂ ਜੋ ਉਨ੍ਹਾਂ ਕੋਲ ਕਿਸੇ ਮਸ਼ੀਨ ਦੇ ਖਰਾਬ ਹੋਣ ਤੇ ਰਾਖਵਾਂ ਕੋਟਾ ਹੋਵੇ।
ਉਨ੍ਹਾਂ ਦੱਸਿਆ ਕਿ 79-ਜਲਾਲਾਬਾਦ ਨੂੰ 251 ਪੋਲਿੰਗ ਬੂਥਾਂ ਲਈ 301 ਬੀ.ਯੂ. ਦੀ ਅਲਾਟਮੈਂਟ ਕੀਤੀ ਗਈ ਤੇ 80-ਫਾਜ਼ਿਲਕਾ ਨੂੰ 212 ਪੋਲਿੰਗ ਬੂਥਾਂ ਲਈ 254 ਬੀ.ਯੂ. ਦੀ ਅਲਾਟਮੈਂਟ ਕੀਤੀ ਗਈ। 81-ਅਬੋਹਰ ਨੂੰ 177 ਪੋਲਿੰਗ ਬੂਥਾਂ ਲਈ 212 ਬੀ.ਯੂ. ਦੀ ਅਲਾਟਮੈਂਟ ਕੀਤੀ ਗਈ ਅਤੇ 82-ਬਲੂਆਣਾ ਨੂੰ 189 ਪੋਲਿੰਗ ਬੂਬਾਂ ਲਈ 226 ਬੀ.ਯੂ. ਮਸ਼ੀਨਾਂ ਦੀ ਅਲਾਟਮੈਂਟ ਕੀਤੀ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਕੇਸ਼ ਕੁਮਾਰ ਪੋਪਲੀ, ਵਧੀਕ ਡਿਪਟੀ ਕਮਿਸ਼ਨਰ (ਵਿ) ਅਮਰਿੰਦਰ ਸਿੰਘ ਮਲੀ, ਐਸ.ਡੀ.ਐਮ. ਫਾਜ਼ਿਲਕਾ ਵਿਪਿਨ ਭੰਡਾਰੀ, ਮਨੀਸ਼ ਠਕਰਾਲ, ਨੋਡਲ ਅਫਸਰ ਵਿਸ਼ਵਜੀਤ ਸਿੰਘ, ਇਲੇਕਸ਼ਨ ਦਫਤਰ ਦਾ ਸਟਾਫ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।