ਵਿਸ਼ਾਲ ਕਾਨਫਰੰਸਾਂ ਚ ਹੋਏ ਐਲਾਨ, ਬੇਗਮਪੁਰਾ ਹਲੀਮੀ ਰਾਜ ਦਾ ਸੰਕਲਪ ਪੂਰਾ ਕਰੇਗੀ ਬਸਪਾ – ਜਸਵੀਰ ਸਿੰਘ ਗੜੀ
ਬੰਗਾ 21ਮਈ (ਵਿਸ਼ਵ ਵਾਰਤਾ):- ਬਹੁਜਨ ਸਮਾਜ ਪਾਰਟੀ ਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਬੰਗਾ ਵਿਧਾਨ ਸਭਾ ਵਿੱਚ ਤੂਫਾਨੀ ਦੌਰਾ ਕੀਤਾ। ਜਿਸ ਤਹਿਤ ਮੂਸਾਪੁਰ, ਮੁਕੰਦਪੁਰ, ਮੱਲੂਪੋਤਾ ਜਸੋਮਜਾਰਾ, ਲਧਾਣਾ ਉੱਚਾ ਅਤੇ ਬੰਗਾ ਸ਼ਹਿਰ ਵਿੱਚ ਵੱਡੀਆਂ ਵੱਡੀਆਂ ਚੋਣ ਕਾਨਫਰੰਸਾਂ ਕੀਤੀਆਂ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਤੇ ਸਮਰਥਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆ ਸਰਦਾਰ ਗੜੀ ਨੇ ਕਿਹਾ ਕਿ ਗੁਰੂਆਂ ਮਹਾਂਪੁਰਸ਼ਾਂ ਦੇ ਮਿਸ਼ਨ ਨੂੰ ਲੈ ਕੇ ਚੱਲ ਰਹੀ ਬਹੁਜਨ ਸਮਾਜ ਪਾਰਟੀ ਦਾ ਅੰਤਿਮ ਉਦੇਸ਼ ਬੇਗਮਪੁਰਾ ਹਲੀਮੀ ਰਾਜ ਦੀ ਸਥਾਪਨਾ ਕਰਨਾ ਹੈ। ਬੇਗਮਪੁਰਾ ਹਲੀਮੀ ਰਾਜ ਦੀ ਸੰਕਲਪਨਾ ਬੇਗਮਪੁਰੇ ਦੇ ਸੁਪਨਸਾਜ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਅਤੇ ਪੰਜਵੇਂ ਪਿਤਾ ਗੁਰੂ ਅਰਜਨ ਦੇਵ ਜੀ ਨੇ ਦਿੱਤੀ। ਮਜ਼ਦੂਰ ਵਰਗ ਨਾਲ ਸੰਬੰਧਿਤ ਨਰੇਗਾ ਦੇ ਮਜ਼ਦੂਰਾਂ ਨੂੰ ਸਾਲ ਵਿੱਚ 100 ਦਿਨ ਦੀ ਦਿਹਾੜੀ ਵੀ ਪੂਰੀ ਨਹੀਂ ਮਿਲ ਰਹੀ, ਜਦੋਂ ਕਿ ਮਿਹਨਤਾਨਾ ਤਾਂ 300 ਰੁਪਏ ਪ੍ਰਤੀ ਦਿਹਾੜੀ ਤੋਂ ਵੀ ਘੱਟ ਹੈ। ਪੰਜਾਬ ਦੇ ਪਿੰਡਾਂ ਦੇ ਪਿੰਡ ਫੌਜ ਵਿੱਚ ਭਰਤੀ ਦੇ ਨਾਲ ਰੁਜ਼ਗਾਰ ਪ੍ਰਾਪਤ ਕਰਦੇ ਸੀ ਅੱਜ ਅਗਨੀਵੀਰ ਯੋਜਨਾ ਨੇ ਪੰਜਾਬੀ ਧੀਆਂ ਪੁੱਤਾਂ ਦੀ ਫੌਜੀ ਭਰਤੀ ਦਾ ਸੁਪਨਾ ਤੋੜ ਕੇ ਰੁਜ਼ਗਾਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਹੈ। ਨਵੀਂ ਪੈਨਸ਼ਨ ਸਕੀਮ ਨੇ ਪੜੇ ਲਿਖੇ ਨੌਜਵਾਨਾਂ ਦੀ ਸਮਾਜਿਕ ਸੁਰੱਖਿਆ ਨੂੰ ਖਤਮ ਕਰਕੇ ਭਵਿੱਖ ਨੂੰ ਧੁੰਦਲਾ ਕਰ ਦਿੱਤਾ ਹੈ, ਅੱਜ ਭਰਤੀ ਹੋਣ ਜਾ ਰਹੇ ਨਵੇਂ ਮੁਲਾਜ਼ਮ ਨਵੀਂ ਪੈਨਸ਼ਨ ਸਕੀਮ ਤਹਿਤ ਆਪਣੇ ਆਪ ਨੂੰ ਅਨਾਥ ਮਹਿਸੂਸ ਕਰਦੇ ਹਨ। ਲੋਕ ਸਭਾ ਤੇ ਉਮੀਦਵਾਰਾਂ ਦੀ ਕਾਰਗੁਜ਼ਾਰੀ ਦਾ ਹਾਲ ਇਹ ਹੈ ਕਿ ਬੰਗਾ ਗੜਸ਼ੰਕਰ ਅਨੰਦਪੁਰ ਸਾਹਿਬ ਤੇ ਖੁਰਾਲਗੜ੍ਹ ਸਾਹਿਬ ਦੀਆਂ ਸੜਕਾਂ ਚਾਰ ਮਾਰਗੀ ਅੱਜ ਤੱਕ ਵੀ ਬਣਾਇਆ ਨਹੀਂ ਜਾ ਸਕਿਆ ਹੈ।। ਪੰਥ ਦੇ ਠੇਕੇਦਾਰੀ ਲੈਣ ਵਾਲੀਆਂ ਸਰਕਾਰਾਂ ਦਾ ਰਾਜ ਪੰਜਾਬ ਤੇ ਰਿਹਾ ਲੇਕਿਨ ਤਿੰਨਾਂ ਤਖਤਾਂ ਨੂੰ ਰਾਸ਼ਟਰੀ ਰਾਜਮਾਰਗ ਦੀਆਂ ਚਾਰ ਮਾਰਗੀ ਸੜਕਾਂ ਨਾਲ ਅੱਜ ਤੱਕ ਵੀ ਜੋੜਿਆ ਨਹੀਂ ਜਾ ਸਕਿਆ ਹੈ। ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਤਹਿਤ ਅੱਜ ਫੰਡਾਂ ਦੀ ਕਮੀ ਨਾਲ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਖਤਰੇ ਨਾਲ ਜੂਝ ਰਿਹਾ ਹੈ। ਪਿਛਲੇ 20 ਸਾਲਾਂ ਵਿੱਚ ਲੋਕ ਸਭਾ ਤੋਂ ਬਾਹਰੀ ਜਿੱਤੇ, ਉਮੀਦਵਾਰਾਂ ਨੇ ਵਿਕਾਸ ਦਾ 100 ਕਰੋੜ ਰੁਪਏ ਦਾ ਫੰਡ ਲੁਧਿਆਣਾ ਪਟਿਆਲਾ ਸਨੌਰ ਘਨੌਰ ਹੁਸ਼ਿਆਰਪੁਰ ਚੰਡੀਗੜ੍ਹ ਵਰਗੇ ਖੇਤਰਾਂ ਵਿੱਚ ਲਗਾ ਕੇ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਨੂੰ ਵਿਕਾਸ ਤੋਂ ਵਾਂਝਾ ਕਰ ਦਿੱਤਾ ਹੈ।
ਇਸ ਮੌਕੇ ਬਸਪਾ ਸੂਬਾ ਜਨਰਲ ਸਕੱਤਰ ਪ੍ਰਵੀਨ ਬੰਗਾ, ਹਲਕਾ ਇੰਚਾਰਜ਼ ਸ਼੍ਰੀ ਮਨੋਹਰ ਕਮਾਮ, ਹਲਕਾ ਪ੍ਰਧਾਨ ਜੈਪਾਲ ਸੁੰਡਾ, ਜੇਇ ਰਾਮ ਲੁਭਾਇਆ, ਸ਼੍ਰੀ ਹਰਮੇਸ਼ ਵਿਰਦੀ, ਹਰਬਲਾਸ ਬਸਰਾ , ਸ੍ਰੀਮਤੀ ਰਵਿੰਦਰ ਮੈਹਮੀ, ਸੋਮਨਾਥ ਰਟੈਂਡਾ, ਗੁਰਦਿਆਲ ਬੋਧ, ਵਿਜੇ ਗੁਣਾਚੌਰ, ਰਾਜ ਦਦਰਾਲ਼, ਚਰਨਜੀਤ ਮੰਡਾਲੀ, ਕੁਲਦੀਪ ਬਹਿਰਾਮ, ਮਲਕੀਤ ਮੁਕੰਦਪੁਰ, ਡਾ ਵਿਜੇ ਕੁਮਾਰ ਮੂਸਾਪੁਰ, ਗੁਰਦਿਆਲ ਦੁਸਾਂਝ, ਮਨਜੀਤ ਕੁਮਾਰ ਮੱਲੂਪੋਤਾ, ਸੁਰਿੰਦਰ ਕਰਨਾਣਾ, ਪ੍ਰਕਾਸ਼ ਬੈਂਸ, ਹਰਜਿੰਦਰ ਲੱਧੜ ਸੋਨੂ, ਮਨਜੀਤ ਸੋਨੂ, ਪਰਮਜੀਤ ਮਹਿਰਮਪੁਰ, ਮਹਿੰਦਰ ਪਾਲ ਕਟਾਰੀਆ, ਪ੍ਰਕਾਸ਼ ਚੰਦ ਫਰਾਲਾ, ਸਰਪੰਚ ਅਸ਼ੋਕ ਖੋਥੜਾ, ਬੀਬੀ ਗੁਰਦੇਵ ਕੌਰ ਖੋਥੜਾ, ਬੀਬੀ ਪਰਮਜੀਤ ਕੌਰ ਸਾਬਕਾ ਸਰਪੰਚ ਬਹਿਰਾਮ, ਜਸਪਾਲ ਕਾਕਾ, ਅਮਰਜੀਤ ਉਹ ਚੱਲਦਾ ਨਾ, ਭਲਵਾਨ ਜਗਦੀਸ਼ ਗੁਰੂ, ਜਸਵੰਤ ਕਟਾਰੀਆ, ਆਦਿ ਹਾਜਰ ਸਨ।