ਚੰਡੀਗੜ• 10 ਫਰਵਰੀ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਕਿਹਾ ਕਿ ਵਿਸ਼ਵ ਖੁਰਾਕ ਵਪਾਰ ਵਿਚ ਕ੍ਰਾਂਤੀਕਾਰੀ ਬਦਲਾਅ ਆਇਆ ਹੈ ਅਤੇ ਸਾਨੂੰ ਇੰਨ•ਾਂ ਬਦਲਾਵਾਂ ਦੇ ਫਾਇਦੇ ਅਤੇ ਇਸ ਵਪਾਰ ਦੀ ਸਮੱਰਥਾ ਨੂੰ ਹਰੇਕ ਖੇਤ ਅਤੇ ਹਰੇਕ ਕਿਸਾਨ ਤਕ ਪਹੁੰਚਾਉਣਾ ਹੋਵੇਗਾ।
ਰਾਸ਼ਟਰਪਤੀ ਅੱਜ ਹਰਿਆਣਾ ਦੇ ਸੋਨੀਪਤ ਵਿਚ ਕੌਮੀ ਖੁਰਾਕ ਤਕਨਾਲੋਜੀ ਉਦਮਿਤਾ ਅਤੇ ਪ੍ਰਬੰਧਨ ਸੰਸਥਾਨ (ਐਨ.ਆਈ.ਐਫ.ਟੀ.ਈ.ਐਮ.) ਦੇ ਪਹਿਲੇ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਤ ਕਰ ਰਹੇ ਸਨ। ਉਨ•ਾਂ ਕਿਹਾ, ‘ਸਾਨੂੰ ਮਜ਼ਬੂਤ ਇਰਾਦੇ ਅਤੇ ਪ੍ਰਤੀਬੱਘ ਕਿਸਾਨਾਂ ਲੇ ਆਪਣੇ ਦੇਸ਼ ਲਈ ਅਨਾਜਾਂ ਦਾ ਉਤਪਾਦਨ ਕੀਤਾ ਹੈ ਅਤੇ ਆਪਣੇ ਉਤਪਾਦਾਂ ਨੂੰ ਵਿਸ਼ਵ ਪੱਧਰ ‘ਤੇ ਪੇਸ਼ ਕੀਤਾ ਹੈ। ਸੇਵਾ ਖੇਤਰ ਵਿਚ ਭਾਰਤ ਨੇ ਆਪਣੀ ਵੱਡੀ ਮਨੁੱਖੀ ਪ੍ਰਤੀਭਾਵਾਂ ਦਾ ਲਾਭ ਚੁੱਕਿਆ ਹੈ ਅਤੇ ਵਿਸ਼ਵ ਪੱਧਰੀ ਉਦਯੋਗਾਂ ਦੇ ਨਿਰਮਾਣ ਲਈ ਘੱਟ ਲਾਗਤ ਦੀ ਬੁਨਿਆਦੀ ਢਾਂਚਿਆਂ ਦਾ ਨਿਰਮਾਣ ਕੀਤਾ ਹੈ। ਅਜਿਹਾ ਕੋਈ ਕਾਰਣ ਨਹੀਂ ਹੈ ਕਿ ਖੇਤੀਬਾੜੀ ਅਤੇ ਖੁਰਾਕ ਤੇ ਖੇਤੀਬਾੜੀ ਆਧਾਰਿਤ ਉਦਯੋਗਾਂ ਵਿਚ ਇਸ ਨੂੰ ਨਾ ਦੋਹਰਾਇਆ ਜਾ ਸਕਿਆ।’
ਭਾਰਤੀ ਖੇਤੀਬਾੜੀ ਉਤਪਾਦ ਭਾਵੇਂ ਉਹ ਚਾਵਲ, ਦੁੱਧ, ਫਲ ਅਤੇ ਸਬਜਿਆਂ ਹੋਵੇ ਜਾਂ ਮਿਰਚ ਹੋਵੇ, ਵਿਸ਼ਵ ਦੀ ਸੁਪਰਮਾਰਕੀਟ ਵਿਚ ਮਹੁੱਇਆ ਹਨ ਅਤੇ ਵਿਸ਼ਵ ਦੇ ਹਰੇਕ ਘਰ ਵਿਚ ਉਨ•ਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਸਾਡੇ ਨੌਜੁਆਨਾਂ ਲਈ ਫੂਡ ਪ੍ਰੋਸੈਸਿੰਗ ਦੇ ਨਾਲ-ਨਾਲ ਖੁਰਾਕ ਸਪਲਾਈ ਕੜੀ ਵਿਚ ਕੋਲਡ ਸਟੋਰੇਜ ਅਤੇ ਸਰੰਖਣ ਵਿਚ ਅਨੇਕ ਰੁਜ਼ਗਾਰ ਦੇ ਮੌਕੇ ਸਿਰਜਿਤ ਕਰਨ ਵਿਚ ਮਦਦ ਕਰ ਸਕਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਇਕ ਸਮਾਜ ਵੱਜੋਂ ਅਤੇ ਇਕ ਵਿਅਕਤੀ ਵੱਜੋਂ ਅਸੀਂ ਆਪਣੇ ਕਿਸਾਨਾਂ ਦਾ ਵਧੀਆ ਜੀਵਨ ਬਣਾਉਣ ਅਤੇ ਉਨ•ਾਂ ਨੂੰ ਕੁਦਰਤ ਤੇ ਮੌਮਸ ਦੇ ਉਲਟ ਸਥਿਤੀ ਤੋਂ ਬਚਾਉਣ ਅਤੇ ਮੰਗ ਤੇ ਸਪਲਾਈ ਦੀ ਅਨਿਸ਼ਚਿਤਤਾ ਦੀ ਸਥਿਤੀ ਤੋਂ ਮੁਕਤ ਕਰਨ ਲਈ ਵਚਨਬੱਧ ਹੈ। ਸਰਕਾਰ ਨੇ ਇਸ ਹੋਰ ਅੱਗੇ ਵਧਾਉਣ ਲਈ ਨੀਤੀਆਂ ਅਤੇ ਪ੍ਰੋਗ੍ਰਾਮ ਬਣਾਏ ਹਨ। ਖੁਰਾਕ ਲੜੀ ਦੇ ਨਾਲ-ਨਾਲ ਵਿਗਿਆਨ ਅਤੇ ਤਕਨਾਲੋਜੀ ਦੀ ਵਰਤੋਂ ਇੰਨ•ਾਂ ਪ੍ਰੋਗ੍ਰਾਮਾਂ ਲਈ ਮਹੱਤਵਪੂਰਨ ਹੈ। ਉਨ•ਾਂ ਕਿਹਾ ਕਿ ਐਨ.ਆਈ.ਐਫ.ਟੀ.ਈ.ਐਮ. ਵਰਗੇ ਸੰਸਥਾਨਾਂ ਦੇ ਗ੍ਰੈਜੂਏਟ ਇਸ ਵਿਚ ਹੋਰ ਵੱਧ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਰਾਸ਼ਟਰਪਤੀ ਨੇ ਕਿਹਾ ਕਿ ਸਮਾਜਿਕ ਆਦਤਾਂ ਵਿਚ ਬਦਲਾਅ ਅਤੇ ਵੰਡੇ ਪੈਮਾਨੇ ‘ਤੇ ਉਭਰੇ ਨਿਊਕਲੀਅਰ ਪਰਿਵਾਰਾਂ ਦੇ ਮੱਦੇਨਜ਼ਰ ਭਾਰਤ ਵਿਚ ਪੈਕਡ ਅਤੇ ਰੇਡੀ ਟੂ ਇਟ ਖੁਰਾਕ ਉਤਪਾਦਾਂ ਦੀ ਮੰਗ ਵੱਧੇਗੀ। ਖੁਰਾਕ ਅਤੇ ਸਵਦੇਸ਼ੀ ਸਮੱਗਰੀ ਜੋ ਵਿਸ਼ਵ ਮਾਨਕਾਂ ਦੀ ਹੈ, ਦੀ ਗੁਣਵੱਤਾ ਬਣਾਏ ਰੱਖਣਾ, ਲੇਵਲਿੰਗ ਅਤੇ ਮਾਨਕਾਂ ਨੂੰ ਬਣਾਏ ਰੱਖਣਾ ਇਕ ਚੁਣੌਤੀ ਹੈ।
ਇਹ ਯਕੁਨੀ ਕਰਨ ਦੇ ਕਦਮ ਚੁੱਕੇ ਜਾਣ ਕਿ ਪੈਕ ਖੁਰਾਕ ਸਮੱਗਰੀ ਸਹੂਲਤ ਅਤੇ ਸਿਹਤ ਦੋਵਾਂ ਨੂੰ ਬੜ•ਾਵਾ ਦੇਣ ਤਾਂ ਜੋ ਪੋਸ਼ਿਟਕ ਅਨਾਜ ਤੇ ਪਰੰਪਰਿਕ ਖੁਰਾਕ ਵਸਤਾਂ ਵਿਚ ਪੋਸ਼ਕ ਤੱਤ ਮੌਜ਼ੂਦ ਰਹੇ। ਇਸ ਲਈ ਖੁਰਾਕ ਉਦਯੋਗ ਸਾਡੀ ਜੀਵਨਸ਼ੈਲੀ ਦੇ ਅਨੁਸਾਰ ਉਨ•ਾਂ ਵਿਚ ਬਦਲਾਅ ਲਿਆਉਣ।
ਸ੍ਰੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਅਸੀਂ ਆਪਣੇ ਬ੍ਰਾਂਡਾਂ ਦੇ ਨਿਰਮਾਣ ਦੇ ਪ੍ਰਤੀ ਚੌਕਸ ਰਹਿਣਾ ਹੈ, ਵਿਸ਼ੇਸ਼ ਤੌਰ ‘ਤੇ ਪਰੰਪਰਾਗਤ ਅਤੇ ਪੋਸ਼ਕ ਖੁਰਾਕ ਵਸਤੂਆਂ ਲਈ ਜੋ ਸਦੀਆਂ ਤੋਂ ਭਾਰਤ ਦਾ ਮਾਣ ਹੈ ਅਤੇ ਦੇਸ਼ ਤੇ ਵਿਦੇਸ਼ ਵਿਚ ਕਿਤੇ ਵੱਧ ਖਪਤਕਾਰਾਂ ਤਕ ਪੁੱਜ ਸਕਦੀ ਹੈ।
ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਦੀ ਸਿਖਿਆ ਵਿਚ ਗੋਲਡ ਮੈਡਲਿਸਟ ਵਿਦਿਆਰਥੀਆਂ ਨੂੰ ਪਹਿਲੇ ਕਨਵੋਕੇਸ਼ਨ ਸਮਾਰੋਹ ਵਿਚ ਰਾਸ਼ਟਰਪਤੀ ਨੇ ਡਿਗਰੀ ਪ੍ਰਦਾਨ ਕੀਤੀ। ਨਿਫਟਮ ਦੇ ਪਹਿਲੇ ਕੰਨੋਕੇਸ਼ਨ ਵਿਚ ਗੈਜੂਏਟ ਤੇ ਪੋਸਟ ਗੈਜੂਏਟ ਦੀ ਸਿਖਿਆ ਪੂਰੀ ਕਰ ਚੁੱਕੇ 540 ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ।
ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਦੇ ਵਧੀਆ ਭਵਿੱਖ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਇਹ ਸੰਸਥਾਨ ਅਸਲ ਵਿਚ ਹੀ ਮੇਕ ਇੰਨ ਇੰਡਿਆ ਤੇ ਸਟਾਟ ਅਪ ਇੰਡਿਆ ਦਾ ਕੰਮ ਕਰ ਰਿਹਾ ਹੈ। ਰਾਜਪਾਨ ਨੇ ਫੂਡ ਪ੍ਰੋਸੈਸਿੰਗ ਤੇ ਉਦਮਸ਼ੀਲਤਾ ਦੀ ਸਿਖਿਆ ਪੂਰੀ ਕਰ ਚੁੱਕੇ ਵਿਦਿਆਰਥੀਆਂ ਤੋਂ ਫੂਡ ਪ੍ਰੋਸੈਸਿੰਗ ਉਦਯੋਗ ਖੇਤਰ ਦੇ ਵਿਕਾਸ ਤੇ ਖੇਤੀਬਾੜੀ ਖੇਤਰ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਵਿਚ ਆਪਣੀ ਭੂਮਿਕਾ ਨਿਭਾਉਂਦੇ ਹੋਏ ਦੇਸ਼ ਦੀ ਉਮੀਦਾਂ ਨੂੰ ਪੂਰਾ ਕਰਨ ਵਿਚ ਆਪਣਾ ਯੋਗਦਾਨ ਦੇਣ ਦੀ ਉਮੀਦ ਕੀਤੀ।
ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਉਦਯੋਗ ਤੇ ਉਦਮਸ਼ੀਲਤਾ ਨੇ ਖੇਤਰ ਨੂੰ ਕ੍ਰਮਬੱਧ ਅਤੇ ਯੋਜਨਾਬੱਧ ਤਰੀਕ ਨਾਲ ਵਿਕਸਿਤ ਕਰਨ ਲਈ ਨਵੇਂ ਪ੍ਰੋਗ੍ਰਾਮਾਂ ਨੂੰ ਅੱਗੇ ਵਧਾਇਆ ਹੈ। ਫੂਡ ਪ੍ਰੋਸੈਸਿੰਗ ਉਦਯੋਗ ਖੇਤਰ ਦੇ ਵਿਸਥਾਰ ਦੀ ਦਿਸ਼ਾ ਵਿਚ 14 ਬਿਲਿਅਨ ਡਾਲਰ ਦੇ ਐਮ.ਓ.ਯੂ. ਹੋਏ ਹਨ। ਹਰਿਆਣਾ ਤੇ ਪੰਜਾਬ ਦੀ ਖੇਤੀਬਾਡੀ ਉਤਪਾਦਕਤਾ ਦਾ ਜ਼ਿਕਰ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਦੀ ਜਨਤਾ ਨੂੰ ਸ਼ੁੱਧ ਅਤੇ ਪੋਸ਼ਟਿਕ ਖੁਰਾਕ ਸਮੱਗਰੀ ਮਹੁੱਇਆ ਕਰਵਾਉਸਣ ਲਈ ਫੂਡ ਪ੍ਰੋਸੈਸਿੰਗ ਉਦਯੋਗ ਤੇ ਉਦਮਸ਼ੀਲਤਾ ਨੂੰ ਵਿਸਥਾਰ ਦਿੱਤਾ ਜਾ ਰਿਹਾ ਹੈ। ਕੇਂਦਰੀ ਮੰਤਰੀ ਨੇ ਇਸ ਖੇਤਰ ਨੂੰ ਵਿਕਸਿਤ ਕਰਨ ਵਿਚ ਖੁਰਾਕ ਤਕਨਾਲੋਜੀ, ਉਦਮਸ਼ੀਲਤਾ ਤੇ ਪ੍ਰਬੰਧਨ ਦੀ ਸਿਖਿਆ ਪੂਰੀ ਕਰ ਚੁੱਕੇ ਵਿਦਿਆਰਥੀਆਂ ਨਾਲ ਉਨ•ਾਂ ਦੀ ਸਰਗਰਮ ਭੂਮਿਕਾ ਦੀ ਉਮੀਦ ਕੀਤੀ।
ਕੌਮੀ ਫੂਡ ਪ੍ਰੋਸੈਸਿੰਗ ਉਦਮਸ਼ੀਲਤਾ ਤੇ ਪ੍ਰਬੰਧਨ ਸੰਸਥਾਨ ਦੇ ਵਾਈਸ ਚਾਂਸਲਰ ਡਾ.ਚਿੰਦੀ ਵਾਸੂਦੇਵੱਪਾ ਨੇ ਨਿਫਟਮ ਦੀ ਵੇਰਵੇ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ‘ਤੇ ਹਰਿਆਣਾ ਦੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਕਵਿਤਾ ਜੈਨ, ਸਾਂਸਦ ਰਮੇਸ਼ ਕੌਸ਼ਿਕ, ਕੌਮੀ ਪਰਿਸ਼ਦ ਖੇਤੀਬਾੜੀ ਮਾਰਕੀਟਿੰਗ ਬੋਰਡ ਦੀ ਚੇਅਰਮੈਨ ਸ੍ਰੀਮਤੀ ਕ੍ਰਿਸ਼ਣਾ ਗਹਲਾਵਤ, ਹਰਿਆਣਾ ਦੇ ਮੁੱਖ ਸਕੱਤਰ ਡੀ.ਐਸ.ਢੇਸੀ ਤੋਂ ਇਲਾਵਾ ਜਿਲਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਹਾਜਿਰ ਸਨ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਚੰਡੀਗੜ੍ਹ ਪਹੁੰਚਣ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਮੰਤਰੀ ਅਨਮੋਲ ਗਗਨ ਮਾਨ ਨੇ ਕੀਤਾ ਸੁਆਗਤ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਚੰਡੀਗੜ੍ਹ ਪਹੁੰਚਣ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਮੰਤਰੀ ਅਨਮੋਲ ਗਗਨ ਮਾਨ ਨੇ ਕੀਤਾ ਸੁਆਗਤ ਚੰਡੀਗੜ੍ਹ...