– ਵਿਸ਼ਵ ਵਾਰਤਾ ਦੀ ਵਿਸ਼ੇਸ਼ ਰਿਪੋਰਟ
ਭੂਬਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿਚ ਚੱਲ ਰਹੇ ਵਿਸ਼ਵ ਕੱਪ ਹਾਕੀ ਦੇ ਪੂਲ ਬੀ ਵਿਚ ਆਸਟ੍ਰੇਲੀਆ-ਚੀਨ ਅਤੇ ਆਇਰਲੈਂਡ-ਇੰਗਲੈਂਡ ਵਿਚਕਾਰ ਅੱਜ ਦੇਰ ਸ਼ਾਮ ਨੂੰ ਮੁਕਾਬਲਾ ਹੋਵੇਗਾ। ਚਾਰੇ ਟੀਮਾਂ ਹੁਣ ਤੱਕ ਆਪਣੇ ਦੋ-ਦੋ ਮੈਚ ਖੇਡ ਚੁੱਕੀਆਂ ਹਨ। ਦੋ ਵਾਰ ਦੇ ਚੈਂਪੀਅਨ ਆਸਟ੍ਰੇਲੀਆ ਨੇ ਖਿਤਾਬੀ ਹੈਡਟ੍ਰਿਕ ਲਈ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਆਪਣੇ ਦੋਨੋਂ ਮੈਚ ਜਿੱਤਕੇ 6 ਅੰਕ ਪ੍ਰਾਪਤ ਕਰਕੇ ਪਹਿਲਾਂ ਹੀ ਕੁਆਟਰ ਫਾਈਨਲ ਵਿਚ ਥਾਂ ਪੱਕੀ ਕੀਤੀ ਹੋਈ ਹੈ, ਜਦੋਂ ਕਿ ਅੱਜ ਦੇ ਮੈਚ ਵਿਚ ਚੀਨ ਨਾਲ ਉਹ ਆਪਣਾ ਮੁਕਾਬਲਾ ਸੌਖਾ ਮਹਿਸੂਸ ਕਰ ਰਿਹਾ ਹੈ। ਚੀਨ ਨੇ ਆਪਣੇ ਦੋ ਮੈਚ ਬਰਾਬਰ ਰੱਖਕੇ ਦੋ ਅੰਕ ਹਾਸਲ ਕੀਤੇ ਹੋਏ ਹਨ ਅਤੇ ਉਹ ਇਸ ਵੇਲੇ ਪੂਲ ਵਿਚ ਦੂਜੇ ਸਥਾਨ ‘ਤੇ ਚੱਲ ਰਿਹਾ ਹੈ। ਇਸੇ ਤਰ੍ਹਾਂ ਇੰਗਲੈਂਡ ਅਤੇ ਆਇਰਲੈਂਡ ਦੀਆਂ ਟੀਮਾਂ ਨੇ ਆਪਣਾ ਇਕ-ਇਕ ਮੈਚ ਹਾਰਿਆ ਹੈ ਅਤੇ ਇਕ-ਇਕ ਮੈਚ ਬਰਾਬਰ ਰਹਿਕੇ ਇਕ-ਇਕ ਅੰਕ ਹਾਸਲ ਕੀਤਾ ਹੋਇਆ ਹੈ। ਅੱਜ ਦੇ ਮੈਚ ਵਿਚ ਕੁਝ ਕਰਕੇ ਵਿਖਾਉਣ ਲਈ ਆਇਰਲੈਂਡ ਅਤੇ ਇੰਗਲੈਂਡ ਨੂੰ ਮੈਚ ਜਿੱਤਣ ਲਈ ਅੱਡੀ-ਚੋਟੀ ਦਾ ਜੋਰ ਲਾਉਣਾ ਪਵੇਗਾ।
ਪੂਲ ਏ ਦਾ ਲੇਖਾ-ਜੋਖਾ: ਪੂਲ ਏ ਦੇ ਕੱਲ੍ਹ ਸਮਾਪਤ ਹੋਏ ਸਾਰੇ ਮੈਚਾਂ ਤੋਂ ਬਾਅਦ ਭਾਵੇਂ ਅਰਜਨਟੀਨਾ ਦੀ ਟੀਮ ਕੁਆਟਰ ਫਾਈਨਲ ਵਿਚ ਪਹੁੰਚ ਗਈ ਹੈ, ਪਰ ਓੁਲੰਪਿਕ ਚੈਂਪੀਅਨ ਅਰਜਨਟੀਨਾ ਦੀ ਫਰਾਂਸ ਹੱਥੋਂ ਹੋਈ 5-3 ਨਾਲ ਹਾਰ ਨੇ ਦੁਨੀਆਂ ਭਰ ਦੇ ਮੀਡੀਆ ਵਿਚ ਉਸ ਨੂੰ ਮਾਯੂਸੀ ਝੱਲਣੀ ਪਈ ਹੈ। ਫਰਾਂਸ ਦੀ ਇਸ ਜਿੱਤ ਨਾਲ ਉਹ 28 ਸਾਲਾਂ ਬਾਅਦ ਅਗਲੇ ਰਾਊਂਡ ਵਿਚ ਪੁੱਜੇ ਹਨ ਅਤੇ ਉਸ ਪੂਲ ‘ਚੋਂ ਹੁਣ ਸਪੇਨ ਬਾਹਰ ਹੋ ਗਿਆ ਹੈ। ਪੂਲ ਏ ਵਿਚੋਂ ਅਰਜਨਟੀਨਾ ਨੇ ਦੋ ਮੈਚ ਜਿੱਤਕੇ ਅਤੇ ਇਕ ਹਾਰਕੇ 6 ਅੰਕ ਹਾਸਲ ਕੀਤੇ ਹਨ ਅਤੇ ਉਸ ਨੇ ਵਿਰੋਧੀਆਂ ਸਿਰ ਸਭ ਤੋਂ ਵੱਧ 10 ਗੋਲ ਕੀਤੇ ਹਨ ਅਤੇ ਸਭ ਤੋਂ ਵੱਧ ਹੀ 8 ਕਰਵਾਏ ਹਨ। ਫਰਾਂਸ ਨੇ ਤਿੰਨ ਮੈਚਾਂ ‘ਚੋਂ ਇਕ ਜਿੱਤਿਆ, ਇਕ ਹਾਰਿਆ, ਇਕ ਬਰਾਬਰ ਰੱਖਿਆ, ਸੱਤ ਗੋਲ ਕੀਤੇ, ਛੇ ਖਾਧੇ ਹਨ। ਨਿਊਜੀਲੈਂਡ ਨੇ ਤਿੰਨ ਮੈਚਾਂ ‘ਚੋਂ ਇਕ ਜਿੱਤਿਆ, ਇਕ ਹਾਰਿਆ, ਇਕ ਬਰਾਬਰ ਰੱਖਿਆ, ਚਾਰ ਗੋਲ ਕੀਤੇ ਅਤੇ ਛੇ ਖਾਧੇ ਹਨ। ਸਪੇਨ ਨੇ ਕੋਈ ਮੈਚ ਨਹੀਂ ਜਿਤਿਆ, ਇਕ ਹਾਰਿਆ, ਦੋ ਬਰਾਬਰ ਰਹੇ, ਛੇ ਗੋਲ ਕੀਤੇ ਅਤੇ ਸੱਤ ਖਾਧੇ ਹਨ, ਉਸ ਦੇ ਕੇਵਲ 2 ਅੰਕ ਹਨ।
IPL 2024 : ਕੁਆਲੀਫਾਇਰ-2 ‘ਚ ਪਹੁੰਚੀ ਰਾਜਸਥਾਨ ਰਾਇਲਜ਼ ਦੀ ਟੀਮ
IPL 2024 : ਕੁਆਲੀਫਾਇਰ-2 'ਚ ਪਹੁੰਚੀ ਰਾਜਸਥਾਨ ਰਾਇਲਜ਼ ਦੀ ਟੀਮ ਚੰਡੀਗੜ੍ਹ, 23ਮਈ(ਵਿਸ਼ਵ ਵਾਰਤਾ) ਰਾਜਸਥਾਨ ਰਾਇਲਜ਼ ਨੇ IPL ਐਲੀਮੀਨੇਟਰ ਵਿਚ ਰਾਇਲ...