– ਇੰਗਲੈਂਡ-ਨਿਊਜੀਲੈਂਡ, ਫਰਾਂਸ-ਚੀਨ ਨਾਲ ਭਿੜਣਗੇ
(ਵਿਸ਼ਵ ਵਾਰਤਾ ਦੀ ਵਿਸ਼ੇਸ਼ ਰਿਪੋਰਟ)
ਵਿਸ਼ਵ ਹਾਕੀ ਕੱਪ ਵਿਚ ਪਹਿਲੀ ਵਾਰ ਹੋ ਰਹੇ ਕਰਾਸ ਮੁਕਾਬਲਿਆਂ ਵਿਚ ਅੱਜ ਪੂਲ-ਏ ਦੀ ਟੀਮ ਫਰਾਂਸ ਦਾ ਪੂਲ-ਬੀ ਦੀ ਟੀਮ ਚੀਨ ਨਾਲ ਅਤੇ ਪੂਲ-ਏ ਦੀ ਟੀਮ ਨਿਊਜੀਲੈਂਡ ਦਾ ਪੂਲ-ਬੀ ਦੀ ਟੀਮ ਇੰਗਲੈਂਡ ਨਾਲ ਮੁਕਾਬਲਾ ਹੋਵੇਗਾ। ਇਨ੍ਹਾਂ ਦੋਨਾਂ ਮੁਕਾਬਲਿਆਂ ‘ਚੋਂ ਜਿਹੜੀਆਂ ਟੀਮਾਂ ਜਿੱਤਣਗੀਆਂ, ਉਹ ਕੁਆਟਰ ਫਾਈਨਲ (ਆਖਰੀ ਅੱਠ) ਵਿੱਚ ਪੁੱਜਣਗੀਆਂ।
ਵੇਰਵਿਆਂ ਅਨੁਸਾਰ ਫਰਾਂਸ ਦੀ ਟੀਮ ਪੂਲ-ਏ ਵਿਚੋਂ ਦੂਜੇ ਨੰਬਰ ‘ਤੇ ਆਈ ਹੈ ਅਤੇ ਨਿਊਜੀਲੈਂਡ ਦੀ ਟੀਮ ਤੀਜੇ ਨੰਬਰ ‘ਤੇ ਆਈ ਹੈ, ਜਿੰਨ੍ਹਾਂ ਦੇ ਆਪਸ ਵਿਚ ਇਕੋ ਜਿਹੇ ਚਾਰ-ਚਾਰ ਅੰਕ ਹਨ, ਇਸ ਪੂਲ ਵਿਚੋਂ ਅਰਜਨਟੀਨਾ 6 ਅੰਕ ਲੈਕੇ ਪਹਿਲਾਂ ਹੀ ਕੁਆਟਰ ਫਾਈਨਲ ਵਿਚ ਪੁੱਜ ਗਿਆ ਹੈ ਅਤੇ ਇਸ ਪੂਲ ਵਿਚਲੀ ਸਪੇਨ ਦੀ ਟੀਮ ਦੋ ਅੰਕ ਲੈਕੇ ਬਾਹਰ ਹੋ ਗਈ ਹੈ।
ਦੂਜੇ ਪਾਸੇ ਪੂਲ-ਬੀ ਵਿਚ ਇੰਗਲੈਂਡ ਦੀ ਟੀਮ ਚਾਰ ਅੰਕ ਲੈਕੇ ਦੂਜੇ ਨੰਬਰ ‘ਤੇ ਹੈ, ਜਦੋਂ ਕਿ ਚੀਨ ਦੀ ਟੀਮ ਦੋ ਅੰਕ ਲੈਕੇ ਤੀਸਰੇ ਸਥਾਨ ‘ਤੇ ਹੈ। ਇਸ ਪੂਲ ਵਿਚ ਆਸਟ੍ਰੇਲੀਆ ਨੇ ਆਪਣੇ ਸਾਰੇ ਮੈਚ ਜਿੱਤਕੇ ਨੌ ਅੰਕ ਹਾਸਲ ਕਰਕੇ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ ਹੈ ਅਤੇ ਕੁਆਟਰ ਫਾਈਨਲ ਵਿਚ ਪ੍ਰਵੇਸ਼ ਕਰ ਚੁੱਕਿਆ ਹੈ। ਇਸ ਪੂਲ ਵਿਚੋਂ ਆਇਰਲੈਂਡ ਦੀ ਟੀਮ ਨੇ ਸਿਰਫ ਇਕ ਅੰਕ ਹਾਸਲ ਕੀਤਾ ਹੈ ਅਤੇ ਉਹ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀਆਂ ਹਨ।
ਇਸ ਤੋਂ ਪਹਿਲਾਂ ਪੂਲ-ਸੀ ‘ਚੋਂ ਭਾਰਤ ਸੱਤ ਅੰਕ ਲੈਕੇ ਅਤੇ ਪੂਲ-ਡੀ ‘ਚੋਂ ਜਰਮਨੀ 9 ਅੰਕ ਲੈਕੇ ਸਿੱਧੇ ਤੌਰ ‘ਤੇ ਕੁਆਟਰ ਫਾਈਨਲ ਵਿਚ ਪੁੱਜ ਚੁੱਕੇ ਹਨ।
ਆਈਪੀਐਲ ਵਿੱਚ ਅੱਜ ਚੇਨਈ ਸੁਪਰ ਕਿੰਗਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਆਹਮੋ-ਸਾਹਮਣੇ
ਆਈਪੀਐਲ ਵਿੱਚ ਅੱਜ ਚੇਨਈ ਸੁਪਰ ਕਿੰਗਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਆਹਮੋ-ਸਾਹਮਣੇ ਥੋੜ੍ਹੀ ਦੇਰ ਵਿੱਚ ਸ਼ੁਰੂ ਹੋਵੇਗਾ ਮੁਕਾਬਲਾ ਪੜ੍ਹੋ, ਚੇਨਈ ਨੇ...