ਵਿਸ਼ਾਖਾਪਟਨਮ, 24 ਅਕਤੂਬਰ – ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਅੱਜ ਵੈਸਟ ਇੰਡੀਜ਼ ਦੂਸਰੇ ਵਨਡੇ ਮੈਚ ਵਿਚ ਵਨਡੇ ਕੈਰੀਅਰ ਦਾ 37ਵਾਂ ਵਨਡੇ ਸੈਂਕੜਾ ਬਣਾਇਆ। ਵਿਰਾਟ ਆਪਣੀ ਇਸ ਪਾਰੀ ਵਿਚ 10 ਚੌਕੇ ਲਗਾਏ। ਦੱਸਣਯੋਗ ਹੈ ਕਿ ਵੈਸਟ ਇੰਡੀਜ਼ ਖਿਲਾਫ ਪਿਛਲੇ ਮੈਚ ਵਿਚ ਵਿਰਾਟ ਨੇ 140 ਦੌੜਾਂ ਦੀ ਪਾਰੀ ਖੇਡੀ ਸੀ।
ਵਿਰਾਟ ਕੋਹਲੀ ਨੇ ਤੋੜਿਆ ਸਚਿਨ ਤੇਂਦੂਲਕਰ ਦਾ ਰਿਕਾਰਡ
ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਵਨਡੇ ਮੈਚਾਂ ਵਿਚ ਸਭ ਤੋਂ ਤੇਜ਼ 10 ਹਜ਼ਾਰ ਦੌੜਾਂ ਬਣਾਉਣ ਦਾ ਰਿਕਾਰਡ ਵੀ ਆਪਣੇ ਨਾਮ ਕਰ ਲਿਆ। ਵਿਰਾਟ ਨੇ ਸਚਿਨ ਤੇਂਦੂਲਕਰ ਦਾ ਰਿਕਾਰਡ 205 ਮੈਚ ਖੇਡ ਕੇ ਤੋੜਿਆ ਹੈ, ਜਦਕਿ ਸਚਿਨ ਨੇ ਇਹ ਰਿਕਾਰਡ ਬਣਾਉਣ ਲਈ ਵਿਰਾਟ ਤੋਂ 54 ਮੈਚ ਵੱਧ ਖੇਡੇ ਸਨ।