
ਸੈਂਚੂਰੀਅਨ, 16 ਜਨਵਰੀ : ਸੈਂਚੂਰੀਅਨ ਟੈਸਟ ਵਿਚ ਸ਼ਾਨਦਾਰ ਸੈਂਕੜਾ ਬਣਾਉਣ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਜੁਰਮਾਨਾ ਲੱਗ ਗਿਆ ਹੈ ਅਤੇ ਉਸ ਦੀ 25 ਫੀਸਦੀ ਮੈਚ ਫੀਸ ਕੱਟੀ ਜਾਵੇਗੀ|
ਦੱਸਣਯੋਗ ਹੈ ਕਿ ਕੱਲ੍ਹ ਬਾਰਿਸ਼ ਕਾਰਨ ਮੈਚ ਨੂੰ ਰੋਕਿਆ ਗਿਆ ਸੀ, ਪਰ ਜਦੋਂ ਦੁਬਾਰਾ ਮੈਚ ਸ਼ੁਰੂ ਹੋਇਆ ਤਾਂ ਅੰਪਾਇਰਾਂ ਨੇ ਖਰਾਬ ਰੌਸ਼ਨੀ ਕਾਰਨ ਮੈਚ ਰੋਕਣ ਦਾ ਫੈਸਲਾ ਲੈ ਲਿਆ, ਜਿਸ ਉਤੇ ਵਿਰਾਟ ਕੋਹਲੀ ਨੇ ਸਖਤ ਨਾਰਾਜ਼ਗੀ ਜਤਾਈ| ਵਿਰਾਟ ਕੋਹਲੀ ਗੁੱਸੇ ਵਿਚ ਮੈਦਾਨ ਤੋਂ ਬਾਹਰ ਚਲਾ ਗਿਆ ਅਤੇ ਉਸ ਨੇ ਮੈਚ ਰੈਫਰੀ ਨਾਲ ਉਨ੍ਹਾਂ ਦੇ ਕਮਰੇ ਵਿਚ ਜਾ ਕੇ ਗੱਲ ਕੀਤੀ| ਪਰ ਵਿਰਾਟ ਕੋਹਲੀ ਨੂੰ ਇਸ ਗੁੱਸੇ ਕਾਰਨ ਆਈ.ਸੀ.ਸੀ ਦੇ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ 25 ਫੀਸਦੀ ਮੈਚ ਫੀਸ ਦਾ ਜੁਰਮਾਨਾ ਲੱਗ ਗਿਆ|
FIFA World Cup : ਕੋਲੰਬੀਆ ਨੇ ਘਾਨਾ ਨੂੰ ਹਰਾ ਕੇ ਆਖਰੀ-16 ਵਿੱਚ ਬਣਾਈ ਜਗ੍ਹਾ
FIFA World Cup : ਕੋਲੰਬੀਆ ਨੇ ਘਾਨਾ ਨੂੰ ਹਰਾ ਕੇ ਆਖਰੀ-16 ਵਿੱਚ ਬਣਾਈ ਜਗ੍ਹਾ ਕੰਸਾਸ ਸਿਟੀ, 4 ਜੁਲਾਈ (ਵਿਸ਼ਵ ਵਾਰਤਾ)...





















