ਮਨੀਸ਼ਾ ਗੁਲਾਟੀ ਨੇ ਲਿਖੀ ਜਸਟਿਨ ਟੁਰੂਡੋ ਨੂੰ ਚਿੱਠੀ
ਬਾਹਰ ਪੱਕਾ ਕਰਵਾਉਣ ਦੇ ਨਾਮ ਤੇ ਹੋ ਰਹੀ ਠੱਗੀ ਦੇ ਮਾਮਲਿਆਂ ਵਿੱਚ ਆ ਰਹੀ ਹੈ ਤੇਜੀ
ਵਿਦੇਸ਼ੀ ਨਾਗਰਿਕਤਾ ਦੇ ਝਾਂਸੇ ਵਿੱਚ ਨੋਜਵਾਨਾਂ ਦਾ ਹੁੰਦਾ ਹੈ ਸ਼ੋਸ਼ਣ

ਚੰਡੀਗੜ੍ਹ,19 ਜੁਲਾਈ(ਵਿਸ਼ਵ ਵਾਰਤਾ)ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੁਰੂਡੋ ਨੂੰ ਇੱਕ ਚਿੱਠੀ ਲਿਖੀ ਹੈ।

ਜਿਸ ਵਿੱਚ ਉਹਨਾਂ ਨੇ ਵਿਆਹ ਕਰਵਾਕੇ ਬਾਹਰ ਪੱਕਾ ਕਰਵਾਉਣ ਦੇ ਨਾਮ ਤੇ ਚੱਲ ਰਹੀਆਂ ਠੱਗੀਆਂ ਦਾ ਜਿਕਰ ਕਰਦਿਆਂ ਕਿਹਾ ਹੈ ਕਿ ਇਸ ਨਾਲ ਪੰਜਾਬ ਦੇ ਨੋਜੁਆਨਾਂ ਦਾ ਲਗਾਤਾਰ ਸ਼ੋਸਣ ਹੋ ਰਿਹਾ ਹੈ ਅਤੇ ਇਸ ਨਾਲ ਪੰਜਾਬੀ ਭਾਈਚਾਰੇ ਦਾ ਅਕਸ ਵੀ ਖਰਾਬ ਹੁੰਦਾ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਅਜਿਹੇ ਮਾਮਲਿਆਂ ਦੀ ਜਾਂਚ ਲਈ ਨਵੇਂ ਨੀਯਮ ਬਣਾਏ ਜਾਣ ਅਤੇ ਇਸ ਵਿੱਚ ਸ਼ਾਮਿਲ ਦੋਸ਼ੀਆਂ ਨੂੰ ਵਾਪਿਸ ਭੇਜਣ ਦੇ ਨਾਲ ਨਾਲ ਹੋਰ ਵੀ ਤਰ੍ਹਾਂ ਦੀ ਸਜਾ ਦਿੱਤੇ ਜਾਣ ਦਾ ਪ੍ਰਬੰਧ ਵੀ ਕੀਤਾ ਜਾਵੇ।























