
ਚੰਡੀਗੜ੍ਹ 11 ਅਗਸਤ ( ਵਿਸ਼ਵ ਵਾਰਤਾ )-ਪੰਜਾਬ ਦੇ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਜਨਮ ਆਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਲੋਕਾਂ ਨੂੰ ਨਿੱਘੀ ਵਧਾਈ ਦਿੱਤੀ ਹੈ।
ਭਗਵਾਨ ਸ੍ਰੀ ਿਸ਼ਨ ਜੀ ਦੇ ਪ੍ਰਕਾਸ਼ ਉਤਸਵ ਮੌਕੇ ਸ੍ਰੀ ਸਿੰਗਲਾ ਨੇ ਕਿਹਾ ਭਗਵਾਨ ਿਸ਼ਨ ਨੇ ਆਪਸੀ ਭਾਈਚਾਰੇ, ਸਦਭਵਨਾ ਪਿਆਰ ਅਤੇ ਮਿਲਵਰਤਨ ਦਾ ਸੰਦੇਸ਼ ਦਿੱਤਾ ਹੈ ਅਤੇ ਉਨ੍ਹਾਂ ਦੀਆਂ ਸਿੱਿਖਆਵਾਂ ਮੌਜੂਦਾ ਪਦਾਰਥਵਾਦੀ ਸਮਾਜ ਵਿੱਚ ਵੀ ਪੂਰੀ ਤਰ੍ਹਾਂ ਤਰਕ ਸੰਗਤ ਹਨ। ਉਨ੍ਹਾਂ ਨੇ ਭਗਵਾਨ ਸੀ੍ਰ ਕਿਸ਼ਨ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਅਪੀਲ ਕਰਦੇ ਹੋਏ ਅਤੇ ਇਹ ਤਿਉਹਾਰ ਪੂਰੀ ਸ਼ਰਧਾ ਨਾਲ ਧਰਮ, ਜਾਤ, ਨਸਲ ਤੋਂ ਉੱਪਰ ਉਠ ਕੇ ਮਨਾਉਣ ਦਾ ਸੱਦਾ ਦਿੱਤਾ ਹੈ।





















