ਵਿਜੇ ਹਜ਼ਾਰੇ ਟਰਾਫੀ ‘ਚ ਨੌਜਵਾਨ ਖਿਡਾਰੀ ਨੇ ਰਚਿਆ ਇਤਿਹਾਸ,ਇੱਕ ਓਵਰ ਵਿੱਚ ਜੜੇ 7 ਛੱਕੇ
ਚੰਡੀਗੜ੍ਹ 28 ਨਵੰਬਰ(ਵਿਸ਼ਵ ਵਾਰਤਾ)- ਭਾਰਤ ਦੇ ਨੌਜਵਾਨ ਬੱਲੇਬਾਜ਼ ਰਿਤੁਰਾਜ ਗਾਇਕਵਾੜ ਨੇ ਅੱਜ ਇਤਿਹਾਸ ਰਚ ਦਿੱਤਾ। ਵਿਜੇ ਹਜ਼ਾਰੇ ਟਰਾਫੀ ਵਿੱਚ ਮਹਾਰਾਸ਼ਟਰ ਲਈ ਖੇਡ ਰਹੇ ਗਾਇਕਵਾੜ ਨੇ ਉੱਤਰ ਪ੍ਰਦੇਸ਼ ਖ਼ਿਲਾਫ਼ ਮੈਚ ਵਿੱਚ ਇੱਕ ਓਵਰ ਵਿੱਚ ਸੱਤ ਛੱਕੇ ਜੜੇ ਸਨ। ਉਹ ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਇਹ ਕਾਰਨਾਮਾ ਕਰਨ ਵਾਲਾ ਦੁਨੀਆ ਦਾ ਪਹਿਲਾ ਬੱਲੇਬਾਜ਼ ਬਣ ਗਿਆ ਹੈ।
6⃣,6⃣,6⃣,6⃣,6⃣nb,6⃣,6⃣
Ruturaj Gaikwad smashes 4⃣3⃣ runs in one over! 🔥🔥
Follow the match ▶️ https://t.co/cIJsS7QVxK…#MAHvUP | #VijayHazareTrophy | #QF2 | @mastercardindia pic.twitter.com/j0CvsWZeES
— BCCI Domestic (@BCCIdomestic) November 28, 2022
ਗਾਇਕਵਾੜ ਨੇ ਇਹ ਕਾਰਨਾਮਾ ਮਹਾਰਾਸ਼ਟਰ ਦੀ ਪਾਰੀ ਦੇ 49ਵੇਂ ਓਵਰ ਵਿੱਚ ਕੀਤਾ। ਸ਼ਿਵਾ ਸਿੰਘ ਦੇ ਇਸ ਓਵਰ ਵਿੱਚ ਇੱਕ ਗੇਂਦ ਨੋ ਬਾਲ ਰਹੀ। ਇਸ ਤਰ੍ਹਾਂ ਇਹ ਓਵਰ ਸੱਤ ਗੇਂਦਾਂ ਦਾ ਸੀ ਅਤੇ ਗਾਇਕਵਾੜ ਨੇ ਸਾਰੀਆਂ ਸੱਤ ਗੇਂਦਾਂ ‘ਤੇ ਛੱਕੇ ਲਾਏ। ਓਵਰ ਵਿੱਚ ਕੁੱਲ 43 ਦੌੜਾਂ ਬਣਾਈਆਂ। ਉਸ ਨੇ ਇਸ ਪਾਰੀ ਵਿੱਚ 159 ਗੇਂਦਾਂ ਵਿੱਚ 220 ਦੌੜਾਂ ਬਣਾਈਆਂ। ਗਾਇਕਵਾੜ ਨੇ ਇਸ ਪਾਰੀ ‘ਚ 10 ਚੌਕੇ ਅਤੇ 16 ਛੱਕੇ ਲਗਾਏ।























