ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਪੰਜਾਬ ਦੇ ਖੇਡ ਮੰਤਰੀ
ਗੁਰਮੀਤ ਸਿੰਘ ਹੇਅਰ ਦੀ ਮੰਗਣੀ ਅੱਜ
ਚੰਡੀਗੜ੍ਹ, 29 ਅਕਤੂਬਰ (ਵਿਸ਼ਵ ਵਾਰਤਾ):- ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਹੇਅਰ ਦੀ ਅੱਜ ਮੰਗਣੀ ਹੋਣ ਵਾਲੀ ਹੈ।ਮੇਰਠ ‘ਚ ਅੱਜ ਸ਼ਾਮ ਨੂੰ ਰਿੰਗ ਸੈਰੇਮਨੀ ਹੋਵੇਗੀ।
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਵਿਆਹ 7 ਨਵੰਬਰ ਨੂੰ ਫੋਰੈਸਟ ਹਿੱਲ, ਚੰਡੀਗੜ੍ਹ ਵਿਖੇ ਹੋਵੇਗਾ ਅਤੇ 8 ਨਵੰਬਰ ਨੂੰ ਰਿਸੈਪਸ਼ਨ ਮੇਰਠ ਦੇ ਹੋਟਲ ਗੋਡਵਿਨ ਵਿੱਖੇ ਹੋਵੇਗੀ।
ਜਾਣਕਾਰੀ ਅਨੁਸਾਰ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਹੇਅਰ ਦੀ ਹੋਣ ਵਾਲੀ ਪਤਨੀ ਗੁਰਵੀਨ ਬਾਜਵਾ ਮੇਦਾਂਤਾ ਵਿੱਚ ਰੇਡੀਓਲੋਜਿਸਟ ਹੈ।ਉਹ ਮੇਰਠ ਗੌਡਵਿਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਵੱਡੀ ਬੇਟੀ ਹੈ।























