ਬੁਢਲਾਡਾ 26 ਜੂਨ (ਵਿਸ਼ਵ ਵਾਰਤਾ):
ਵਣ ਵਿਭਾਗ ਵੱਲੋਂ ਵਾਤਾਵਰਨ ਦੀ ਸ਼ੱੁਧੀ ਲਈ ਮੀਆਂ ਬਾਕੀ ਸਕੀਮ ਅਧੀਨ ਐਸ ਡੀ ਐਮ ਦਫਤਰ ਦੇ ਅੰਦਰ ਖਾਲੀ ਪਈ ਜਗ੍ਹਾਂ ਵਿੱਚ ਬੂਟਿਆ ਦੀ ਛਾਦਾਰ ਗੁਰੂ ਨਾਨਕ ਬਗੀਚੀ ਦੀ ਸਥਾਪਨਾ ਕੀਤੀ ਗਈ ਜਿਸ ਤਹਿਤ ਅੱਜ ਐਸ ਡੀ ਐਮ ਦਫਤਰ ਦੀ ਚਾਰਦਿਵਾਰੀ ਅੰਦਰ ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰਪਾਲ ਵੱਲੋਂ ਪੌਦਾ ਲਗਾ ਕੇ ਗੁਰੂ ਨਾਨਕ ਬਗੀਚੀ ਦੀ ਸ਼ੁਰੂਆਤ ਕੀਤੀ ਗਈ। ਇਸ ਮੋਕੇ ਤੇ ਬੋਲਦਿਆਂ ਡੀ ਸੀ ਮਾਨਸਾ ਨੇ ਕਿਹਾ ਕਿ ਵਣ ਵਿਭਾਗ ਵੱਲੋਂ ਇਸ ਬਗੀਚੀ ਵਿੱਚ 62 ਕਿਸਮ ਦੇ ਛਾਦਾਰ ਅਤੇ ਫਲਦਾਰ ਕਿਸਮ ਦੇ 2500 ਬੂਟੇ ਸਥਾਪਿਤ ਕੀਤੇ ਗਏ ਹਨ। ਵਿਭਾਗ ਵੱਲੋਂ ਸੰਪਰਕ ਸੜਕਾ ਤੇ 25 ਹਜ਼ਾਰ ਬੂਟੇ ਲਾਉਣ ਦੀ ਤਜਵੀਜ਼ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸ਼ੁੱਧੀ ਲਈ ਹਰ ਵਿਅਕਤੀ ਨੂੰ ਪੰਜ ਪੌਦੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਜੋਕੇ ਮਸ਼ੀਨਰੀ ਯੁੱਗ ਵਿੱਚ ਪ੍ਰਤੀਦਿਨ ਵੱਧ ਰਹੇ ਪ੍ਰਦੂਸ਼ਨ ਤੋਂ ਬੱਚਣ ਲਈ ਸਾਨੂੰ ਬੂਟੇ ਲਾਉਣੇ ਹੀ ਪੈਣਗੇ। ਉਨ੍ਹਾਂ ਕਿਹਾ ਕਿ ਵਿਭਾਗ ਦਾ ਇਹ ਉਪਰਾਲਾ ਸਲਾਘਾਯੋਗ ਹੈ। ਇਸ ਮੌਕੇ ਤੇ ਬੋਲਦਿਆਂ ਐਸ ਡੀ ਐਮ ਸਾਗਰ ਸੇਤੀਆ ਨੇ ਕਿਹਾ ਕਿ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਅਤੇ ਵੱਧ ਤੋਂ ਵੱਧ ਬੂਟੇ ਲਾਉਣ ਦੀ ਪ੍ਰੇਰਣਾ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਚਲਾਈ ਜਾਣ ਵਾਲੀ ਰੁੱਖ ਲਗਾਓ ਮੁਹਿੰਮ ਦੌਰਾਨ ਕੋਈ ਵੀ ਪੌਦਾ ਲੈਣ ਦਾ ਇੱਛੂਕ ਸਕੂਲ, ਕਾਲਜ, ਕਲੱਬ ਜਾਂ ਪੰਚਾਇਤ ਬੂਟਿਆ ਦੀ ਮੰਗ ਕਰੇਗਾ ਤਾਂ ਉਸਨੂੰ ਲੋੜੀਦੇ ਪੌਦੇ ਮੁਹੱਈਆ ਕਰਵਾਏ ਜਾਣਗੇ। ਇਸ ਮੋਕੇ ਤੇ ਨਾਇਬ ਤਹਿਸੀਲਦਾਰ ਗੁਰਜੀਤ ਸਿੰਘ ਢਿੱਲੋ, ਬਲਾਕ ਅਫਸਰ ਹਰਦਿਆਲ ਸਿੰਘ, ਜਿਲ੍ਹਾ ਵਣ ਰੇਜ਼ ਅਫਸਰ ਅਮ੍ਰਿਤਪਾਲ ਸਿੰਘ ਬਰਾੜ, ਰਾਜਿੰਦਰ ਸਿੰਘ, ਰੀਡਰ ਰਣਦੀਪ ਕੁਮਾਰ ਆਦਿ ਹਾਜ਼ਰ ਸਨ।
ਪੰਜਾਬ ਵੱਲੋਂ ਗੁਰੂ ਰਵਿਦਾਸ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ, ਸਤਿਕਾਰ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਵੇਗਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਪੰਜਾਬ ਵੱਲੋਂ ਗੁਰੂ ਰਵਿਦਾਸ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ, ਸਤਿਕਾਰ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਵੇਗਾ-ਮੁੱਖ ਮੰਤਰੀ ਭਗਵੰਤ ਸਿੰਘ...






















