ਵਟਸਐੱਪ ਦਾ ਸਰਵਰ ਹੋਇਆ ਡਾਊਨ, ਯੂਜ਼ਰ ਹੋਏ ਪਰੇਸ਼ਾਨ
ਚੰਡੀਗੜ੍ਹ 25 ਅਕਤੂਬਰ(ਵਿਸ਼ਵ ਵਾਰਤਾ)- ਮੱਧ ਪ੍ਰਦੇਸ਼ ਸਮੇਤ ਕਈ ਸ਼ਹਿਰਾਂ ਵਿੱਚ ਵਟਸਐਪ ਸਰਵਰ ਡਾਊਨ ਹੋ ਗਿਆ ਹੈ। ਕਈ ਯੂਜ਼ਰਸ ਨੇ ਇਸ ਦੀ ਸ਼ਿਕਾਇਤ ਕੀਤੀ ਹੈ। ਇਸ ਤੋਂ ਪਹਿਲਾਂ ਦਿੱਲੀ, ਲਖਨਊ, ਕੋਲਕਾਤਾ, ਮੁੰਬਈ ਸਮੇਤ ਕਈ ਸ਼ਹਿਰਾਂ ਦੇ ਉਪਭੋਗਤਾਵਾਂ ਨੇ ਵੀ ਮੈਸੇਜਿੰਗ ਸੇਵਾ ਦੇ ਕੰਮ ਨਾ ਕਰਨ ਦੀ ਸ਼ਿਕਾਇਤ ਕੀਤੀ ਸੀ। ਵੈੱਬਸਾਈਟ ਟਰੈਕਰ ਡਾਊਨ ਡਿਟੈਕਟਰ ਮੁਤਾਬਕ 3 ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਦੀ ਰਿਪੋਰਟ ਵੀ ਦਰਜ ਕਰਵਾਈ ਹੈ। ਵਟਸਐਪ ਸਰਵਰ ਡਾਊਨ ਹੋਣ ਦੀ ਖਬਰ ਟਵਿਟਰ ‘ਤੇ ਵੀ ਟ੍ਰੈਂਡ ਕਰ ਰਹੀ ਹੈ।