ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦਾ ਨਤੀਜਾ ਅੱਜ : ਵੋਟਾਂ ਦੀ ਗਿਣਤੀ ਜਾਰੀ
ਥੋੜ੍ਹੀ ਦੇਰ ਵਿੱਚ ਆਵੇਗਾ ਪਹਿਲਾ ਰੁਝਾਨ
ਚੰਡੀਗੜ੍ਹ, 26 ਜੂਨ(ਵਿਸ਼ਵ ਵਾਰਤਾ)-ਬੀਤੀ 23 ਜੂਨ ਨੂੰ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਥੋੜ੍ਹੀ ਦੇਰ ਵਿੱਚ ਹੀ ਪਹਿਲਾ ਰੁਝਾਨ ਸਾਹਮਣੇ ਆਵੇਗਾ , ਜੋ ਦੱਸੇਗਾ ਕੀ ਕਿਸ ਉਮੀਦਵਾਰ ਨੇ ਕਿੰਨੀਆਂ ਵੋਟਾਂ ਹਾਸਿਲ ਕੀਤੀਆਂ ਹਨ। ਗੌਰਤਲਬ ਹੈ ਕਿ 23 ਜੂਨ ਨੂੰ ਸੰਗਰੂਰ ਲੋਕ ਸਭਾ ਹਲਕੇ ‘ਚ ਕੁਲ 45.30% ਵੋਟਿੰਗ ਹੋਈ ਸੀ।























