ਲੁਧਿਆਣਾ ਦੇ ਬਹੁਚਰਚਿਤ ਸਿਟੀ ਸੈਂਟਰ ਘੋਟਾਲੇ ਕੇਸ ਵਿੱਚ ਅਦਾਲਤ ਨੇ ਦੋਸ਼ੀਆਂ ਚ ਸ਼ਾਮਲ ਮੁੱਖ ਦੋਸ਼ੀ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰਨਾਂ ਦੇ ਵਕੀਲਾਂ ਸਮੇਤ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਵਕੀਲਾਂ ਨੇ ਅੱਜ ਸੈਸ਼ਨ ਅਦਾਲਤ ਵਿੱਚ ਬਹਿਸ ਕੀਤੀ, ਜਿਸ ਤੋਂ ਬਾਅਦ ਅਦਾਲਤ ਵਲੋਂ 21 ਨਵੰਬਰ ਤਾਰੀਖ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੋਕ ਇਨਸਾਫ ਪਾਰਟੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਵਕੀਲਾਂ ਅਨੁਸਾਰ ਉਨ•ਾਂ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ ਇਹ ਮਾਮਲਾ ਆਮ ਜਨਤਾ ਨਾਲ ਜੁੜਿਆ ਹੋਇਆ ਮਾਮਲਾ ਹੈ ਅਤੇ ਕਾਂਗਰਸ ਅਤੇ ਅਕਾਲੀ ਦਲ ਨੇ ਆਪਸ ਵਿੱਚ ਸਮਝੌਤਾ ਕਰਕੇ ਹੀ ਕੇਸ ਨੂੰ ਕਮਜੋਰ ਕੀਤਾ ਹੈ। ਯਾਦ ਰਹੇ ਕਿ ਇਹ ਮਾਮਲਾ ਕਰੀਬ ਪਿਛਲੇ 10 ਸਾਲਾਂ ਤੋਂ ਅਦਾਲਤ ਵਿੱਚ ਹੈ ਅਤੇ ਆਖਿਰ ਕਾਂਗਰਸ ਸਰਕਾਰ ਦੇ ਆਉਣ ਤੋਂ ਬਾਅਦ ਇਸ ਮਾਮਲੇ ਵਿੱਚ ਵਿਜੀਲੈਂਸ ਵਲੋਂ ਕਲੋਜਰ ਰਿਪੋਰਟ ਦਾਖਲ ਕੀਤੀ ਗਈ ਸੀ। ਬੈਂਸ ਭਰਾਵਾਂ ਨੇ ਦੋਸ਼ ਲਾਇਆ ਸੀ ਕਿ ਬਾਦਲ ਅਤੇ ਕੈਪਟਨ ਪਰਿਵਾਰ ਦੀ ਆਪਸੀ ਸਾਂਝ ਤੋਂ ਬਾਅਦ ਹੀ ਸਿਆਸੀ ਦਬਾਅ ਹੇਠ ਸੂਬਾ ਵਿਜੀਲੈਂਸ ਨੇ ਕੇਸ ਦੀ ਪੈਰਵਾਈ ਸਹੀ ਢੰਗ ਨਾਲ ਨਹੀ ਕੀਤੀ। ਜਿਕਰਯੋਗ ਹੈ ਕਿ ਵਿਧਾਨਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਲੁਧਿਆਣਾ ਦੇ ਬਹੁਚਰਚਿਤ ਸਿਟੀ ਸੈਂਟਰ ਘੋਟਾਲੇ ਵਿੱਚ ਅਲੱਗ ਤੋਂ ਪਟੀਸ਼ਨ ਪਾਈ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਬੈਂਸ ਭਰਾਵਾਂ ਨੂੰ ਇਸ ਮਾਮਲੇ ਵਿੱਚ ਪਾਰਟੀ ਬਣਾਇਆ ਜਾਵੇ। ਵਿਧਾਇਕ ਸਿਮਰਜੀਤ ਸਿੰਘ ਬੈਂਸ ਅਨੁਸਾਰ ਸਿਟੀ ਸੈਂਟਰ ਪ੍ਰੋਜੈਕਟ ਬਨਾਉਣ ਵਾਲੀ ਕੰਪਨੀ ਟੂਡੇ ਹੋਮ ਨੇ ਅਲੱਗ ਤੋ ਇੱਕ ਕੇਸ ਮਾਣਯੋਗ ਸੁਪਰੀਮ ਕੋਰਟ ਵਿੱਚ ਕੀਤਾ ਹੋਇਆ ਹੈ ਜਿਸਤੇ ਕਾਰਵਾਈ ਮੁਕੰਮਲ ਹੋਣ ਬਾਅਦ ਮਾਣਯੋਗ ਕੋਰਟ ਨੇ ਇਹ ਆਦੇਸ਼ ਜਾਰੀ ਕੀਤੇ ਹਨ ਕਿ ਜੇਕਰ ਪੰਜਾਬ ਸਰਕਾਰ ਸਿਟੀ ਸੈਂਟਰ ਘੋਟਾਲੇ ਦੇ ਕੇਸ ਨੂੰ ਕਲੋਜ ਕਰਦੀ ਹੈ ਤਾਂ ਉਸਨੂੰ ਟੂਡੇ ਹੋਮ ਕੰਪਨੀ ਨੂੰ ਕਰੀਬ 1140 ਕਰੋੜ ਰੁਪਏ ਬਤੌਰ ਜੁਰਮਾਨਾ ਕੰਪਨੀ ਨੂੰ ਦੇਣੇ ਪੈਣਗੇ ਅਤੇ ਬਾਦਲ ਸਰਕਾਰ ਤੋਂ ਲੈ ਕੇ ਹੁਣ ਤੱਕ ਕੀਤੀ ਗਈ ਕਾਰਵਾਈ ਵਿੱਚ ਸਿਰਫ ਤੇ ਸਿਰਫ ਕੈਪਟਨ ਅਮਰਿੰਦਰ ਨੂੰ ਇਸ ਕੇਸ ਵਿੱਚੋ ਬਚਾਉਣ ਲਈ ਹੀ ਕੇਸ ਨੂੰ ਕਮਜੋਰ ਕੀਤਾ ਗਿਆ ਹੈ। – ਅਦਾਲਤ ਤੇ ਭਰੋਸਾ, ਜੇ ਲੋੜ ਪਈ ਤਾਂ ਸੁਪਰੀਮ ਕੋਰਟ ਤੱਕ ਜਾਵਾਂਗੇ : ਬੈਂਸ ਉੱਧਰ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਿਟੀ ਸੈਂਟਰ ਮਾਮਲੇ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਦਾਲਤ ਤੇ ਉਨ•ਾਂ ਨੂੰ ਪੂਰਾ ਭਰੋਸਾ ਹੈ ਅਤੇ ਅਦਾਲਤ ਲੋਕਾਂ ਦੀ 1140 ਕਰੋੜ ਰੁਪਏ ਦੀ ਰਾਸ਼ੀ ਸਬੰਧੀ ਸਹੀ ਫੈਸਲਾ ਲਵੇਗੀ ਪਰ ਫਿਰ ਵੀ ਜੇਕਰ ਜਰੂਰਤ ਪਈ ਤਾਂ ਹਾਈਕੋਰਟ ਦੇ ਨਾਲ ਨਾਲ ਉਹ ਇਸ ਮਾਮਲੇ ਨੂੰ ਸੁਪਰੀਮ ਕੋਰਟ ਤੱਕ ਲੈ ਕੇ ਜਾਣਗੇ। ਉਨ•ਾਂ ਸਾਫ ਕੀਤਾ ਕਿ ਜੇਕਰ ਅਦਾਲਤ ਦੇ ਹੁਕਮਾਂ ਤਹਿਤ 1140 ਕਰੋੜ ਪੰਜਾਬ ਸਰਕਾਰ ਨੂੰ ਦੇਣੇ ਪੈਣਗੇ ਤਾਂ ਸਿੱਧਾ ਮਤਲਬ ਹੈ, ਕਿ ਪੰਜਾਬ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਲੁੱਟੀ ਜਾਵੇਗੀ ਅਤੇ ਅਜਿਹਾ ਉਹ ਕਦੇ ਵੀ ਨਹੀਂ ਹੋਣ ਦੇਣਗੇ। ਉਹ ਅਤੇ ਉਨ•ਾਂ ਦੀ ਲੋਕ ਇਨਸਾਫ ਪਾਰਟੀ ਹਰ ਵੇਲੇ ਇਨਸਾਫ ਲਈ ਲੋਕਾਂ ਲਈ ਅਤੇ ਲੋਕਾਂ ਵਾਸਤੇ ਖੜੀ ਹੈ, ਤੇ ਖੜਦੀ ਰਹੇਗੀ।
ਤੁਸੀ ਜਾਣਦੇ ਹੀ ਹੋ ❗ਪਾਰਟੀ ਪ੍ਰਧਾਨਾਂ ਦੀ ਇੱਜਤ ਦਾ ਸਵਾਲ ਬਣ ਗਈਆਂ ਹਨ ਪੰਜਾਬ ਲੋਕ ਸਭਾ ਚੋਣਾਂ 2024
ਚੰਡੀਗੜ 6 ਮਈ( ਵਿਸ਼ਵ ਵਾਰਤਾ)-ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਦੌਰ ਤਿਆਰ ਹੋ ਗਿਆ ਹੈ। ਆਮ ਆਦਮੀ ਪਾਰਟੀ, ਬਹੁਜਨ ਸਮਾਜ...