ਲੁਧਿਆਣਾ ਰੈਲੀ ਵਿੱਚ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਚੰਨੀ ਨੇ ਅਰਵਿੰਦ ਕੇਜਰੀਵਾਲ ਖਿਲਾਫ ਖੋਲ੍ਹਿਆ ਮੋਰਚਾ
ਕਿਸਾਨਾਂ ਨੂੰ ਸਬਸਿਡੀ ਦੇਣ ਅਤੇ ਬਿਜਲੀ ਦੇ ਮੁੱਦੇ ਤੇ ਚੁੱਕੇ ਆਪ ਤੇ ਸਵਾਲ
ਕੇਜਰੀਵਾਲ ਦੇ ‘ਮਿਸ਼ਨ ਪੰਜਾਬ’ ਤੇ ਵੀ ਵਿੰਨ੍ਹੇ ਨਿਸ਼ਾਨੇ
ਚੰਡੀਗੜ੍ਹ,22 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਲੁਧਿਆਣਾ ਵਿਖੇ ਹੋਈ ਰੈਲੀ ਦੌੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਮੋਰਚਾ ਖੋਲ੍ਹਿਆ। ਉਹਨਾਂ ਨੇ ਪੁੱਛਿਆ ਕਿ ਦਿੱਲੀ ਵਿੱਚ ਕੀ ਸਰਕਾਰ ਕਿਸਾਨਾਂ ਨੂੰ ਸਬਸਿਡੀ ਦਿੱਤੀ? ਇਸ ਤੋਂ ਇਲਾਵਾ ਸਿੱਧੂ ਨੇ ਪੰਜਾਬ ਮਾਡਲ ਦੀ ਤੁਲਨਾ ਦਿੱਲੀ ਮਾਡਲ ਨਾਲ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਉਦਯੋਗਾਂ ਨੂੰ ਬਿਜਲੀ ਪੰਜਾਬ ਨਾਲੋਂ ਮਹਿੰਗੀ ਮਿਲਦੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਚੰਨੀ ਨੇ ਵੀ ਸਟੇਜ ਤੋਂ ਬੋਲਦਿਆਂ ਹੋਇਆਂ ਕਿਹਾ ਕਿ “ਕੇਜਰੀਵਾਲ ਦੇ ‘ਮਿਸ਼ਨ ਪੰਜਾਬ’ ਦਾ ਕੀ ਮਤਲਬ ਹੈ? ਕੀ ਇਸ ਦਾ ਮਤਲਬ ਇਹ ਹੈ ਕਿ ਦਿੱਲੀ ਤੋਂ ਬਾਹਰਲੇ ਲੋਕ ਆ ਕੇ ਪੰਜਾਬ ‘ਤੇ ਰਾਜ ਕਰਨਗੇ? ਕੀ ਇੱਥੇ ਪੰਜਾਬ ਦੀ ਸੰਭਾਲ ਕਰਨ ਲਈ ਪੰਜਾਬੀਆਂ ਦਾ ਕੋਈ ਵੱਸ ਨਹੀਂ?”






















