ਲੁਧਿਆਣਾ ਇੰਪਰੂਵਮੈਂਟ ਟਰੱਸਟ ਵਿੱਚ ਵਿਜੀਲੈਂਸ ਵੱਲੋਂ ਛਾਪਾ;ਕਾਰਜ ਸਾਧਕ ਅਫਸਰ ਸਮੇਤ 2 ਲਏ ਹਿਰਾਸਤ ‘ਚ
ਲੁਧਿਆਣ,14 ਜੁਲਾਈ(ਵਿਸ਼ਵ ਵਾਰਤਾ)-ਲੁਧਿਆਣਾ ਦੇ ਇੰਪਰੂਵਮੈਂਟ ਟਰੱਸਟ ਵਿੱਚ ਵਿਜੀਲੈਂਸ ਵੱਲੋਂ ਰੇਡ ਮਾਰੀ ਗਈ ਹੈ। ਇਸ ਦੌਰਾਨ ਟਰੱਸਟ ਵਿੱਚ ਭ੍ਰਿਸ਼ਟਾਚਾਰ ਕਰਨ ਦੇ ਮਾਮਲੇ ਵਿੱਚ ਵਿਜੀਲੈਂਸ ਨੇ 2 ਅਫਸਰਾਂ ਨੂੰ ਹਿਰਾਸਤ ਵਿੱਚ ਲਿਆ ਹੈ। ਜਾਣਕਾਰੀ ਅਨੁਸਾਰ ਕਾਰਜ ਸਾਧਕ ਅਫ਼ਸਰ ਕੁਲਜੀਤ ਕੌਰ ਅਤੇ ਜੂਨੀਅਰ ਸਹਾਇਕ ਹਰਮੀਤ ਸਿੰਘ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਦੇ ਨਾਲ ਹੀ ਇੱਕ ਕਲਰਕ ਦੇ ਫਰਾਰ ਹੋਣ ਦੀ ਵੀ ਖਬਰ ਹੈ।






















