ਮਾਨਸਾ, 23 ਅਗਸਤ (ਵਿਸ਼ਵ ਵਾਰਤਾ)- ਦੇਸ਼ ਦੇ ਸੀਨੀਅਰ ਪੱਤਰਕਾਰ ਅਤੇ ਮਨੁਖੀ ਹੱਕਾਂ ਦੇ ਉਘੇ ਅਲੰਬਰਦਾਰ ਕੁਲਦੀਪ ਨਈਅਰ ਦੇ ਦੇਹਾਂਤ ਉਤੇ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਦੁਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਜਾਣ ਨਾਲ ਦੇਸ਼ ਇਕ ਲੋਕ ਹਿਤੂ, ਅਸੂਲਪ੍ਰਸਤ ਤੇ ਨਿਡਰ ਪੱਤਰਕਾਰ ਤੋਂ ਵਾਂਝਾ ਹੋ ਗਿਆ ਹੈ ।
ਲਿਬਰੇਸ਼ਨ ਦੀ ਪੰਜਾਬ ਇਕਾਈ ਦੇ ਸਕਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਅਤੇ ਸੂਬਾਈ ਤਰਜ਼ਮਾਨ ਕਾ. ਸੁਖਦਰਸ਼ਨ ਨੱਤ ਵੱਲੋਂ ਇਥੋਂ ਜਾਰੀ ਇਕ ਸ਼ੋਕ ਸੁਨੇਹੇ ਵਿਚ ਕਿਹਾ ਗਿਆ ਹੈ ਕਿ ਸ਼੍ਰੀ ਨਈਅਰ ਉਮਰ ਭਰ ਭਾਰਤ ਪਾਕ ਦਰਮਿਆਨ ਅਮਨ ਦੋਸਤੀ ਅਤੇ ਚµਗੇ ਸਬµਧਾਂ ਦੇ ਡ¤ਟਵੇਂ *ਤੇ ਸਰਗਰਮ ਹਾਮੀ ਰਹੇ। ਇµਦਰਾ ਗਾਂਧੀ ਵੱਲੋਂ ਜੂਨ 1975 ਵਿਚ ਦੇਸ਼ ਉਤੇ ਐਮਰਜੈਂਸੀ ਮੜ੍ਹਕੇ ਜਮਹੂਰੀ ਹ¤ਕਾਂ ਦਾ ਘਾਣ ਕਰਤਨ ਖਿਲਾਫ਼ ਡ¤ਟਕੇ ਅਵਾਜ਼ ਉਠਾਉਣ ਬਦਲੇ ਭਾਵੇਂ ਉਨ੍ਹਾਂ ਨੂੰ ਖੁਦ ਵੀ ਜ਼ੇਲ੍ਹ ਵਿਚ ਬµਦ ਰਹਿਣਾ ਪਿਆ, ਪਰ ਉਹ ਅਪਣੇ ਅਕੀਦੇ ਉਤੇ ਅਡੋਲ ਰਹੇ। 1970—71 ਵਿਚ ਪµਜਾਬ ਵਿਚ ਮੁ¤ਖ ਮµਤਰੀ ਬਾਦਲ ਦੀ ਸਰਕਾਰ ਵੱਲੋਂ ਨਕਸਲਬਾੜੀ ਲਹਿਰ ਵਿਚ ਸ਼ਾਮਲ ਇਨਕਲਾਬੀਆਂ ਨੂੰ ਝੂਠੇ ਪੁਲਸ ਮੁਕਾਬਲਿਆਂ ਵਿਚ ਮਾਰਨ ਦੀ ਪੜਤਾਲ ਕਰਨ ਲਈ ਸੀਪੀਆਈ (ਐਮ ਐਲ) ਵਲੋਂ 1977 ਵਿਚ ਜਸਟਿਸ ਵੀ ਐਮ ਤਾਰਕੁµਡੇ ਦੀ ਪ੍ਰਧਾਨਗੀ ਹੇਠ ਬਣਾਏ ਪµਜ ਮੈਂਬਰੀ ਜਾਂਚ ਕਮਿਸ਼ਨ ਵਿਚ ਕੁਲਦੀਪ ਨਈਅਰ ਵੀ ਮੈਂਬਰ ਵਜੋਂ ਸ਼ਾਮਲ ਸਨ। ਇਸ ਕਮਿਸ਼ਨ ਨੇ ਪµਜਾਬ ਦੇ ਕਈ ਪਿµਡਾਂ ਵਿਚ ਬੈਠਕਾਂ ਕਰਕੇ ਵਿਧੀਵਤ ਜਾਂਚ ਤੋਂ ਬਾਅਦ ਜਾਰੀ ਕੀਤੀ ਅਪਣੀ ਪਹਿਲੀ ਜਾਂਚ ਰਿਪੋਰਟ ਵਿਚ 8 ਕੇਸਾਂ ਵਿਚ ਉਨ੍ਹਾਂ ਪੁਲੀਸ ਮੁਕਾਬਲਿਆਂ ਨੂੰ ਸਰਾਸਰ ਝੂਠੇ ਐਲਾਨਿਆ ਸੀ ।
ਇਸ ਵਾਰ 400 ਪਾਰ ਨਹੀਂ, ਸਗੋਂ ਭਾਜਪਾ ਦਾ ਬੇੜਾ ਪਾਰ ਕਰ ਦਿਓ-ਭਗਵੰਤ ਮਾਨ
ਇਸ ਵਾਰ 400 ਪਾਰ ਨਹੀਂ, ਸਗੋਂ ਭਾਜਪਾ ਦਾ ਬੇੜਾ ਪਾਰ ਕਰ ਦਿਓ-ਭਗਵੰਤ ਮਾਨ ਮੁੱਖ ਮੰਤਰੀ ਨੇ ਹਰਸਿਮਰਤ ਬਾਦਲ ਦਾ ਬਠਿੰਡਾ...