
ਕੱਟੇ ਕੁਨੇਕਸ਼ਨਾਂ ਵਿੱਚ ਸਿਆਸੀ ਨੇਤਾ ਵੀ ਬਖਸ਼ੇ ਨਾ ਗਏ
ਕੂਨੇਕਸ਼ਨ ਕੱਟਣਾ ਮਨੁੱਖੀ ਅਧਿਕਾਰਾਂ ਦਾ ਘਾਣ ^ ਵਿਧਾਇਕ
ਬੁਢਲਾਡਾ 13, ਅਗਸਤ(ਬਾਂਸਲ): ਸਥਾਨਕ ਸ਼ਹਿਰ ਅੰਦਰ ਜਨਵਰੀ ਤੋਂ ਲੈ ਕੇ ਜੂਨ ਮਹੀਨੇ ਤੱਕ ਪੰਜਾਬ ਪਾਵਰ ਕਾਰਪੋਰੇਸ਼ਨ ਵੱਲੋਂ ਲੋਕਾਂ ਨੂੰ ਬਿਜਲੀ ਦੇ ਬਿੱਲ ਭੇਜੇ ਗਏ ਜਿਸ ਵਿੱਚ ਲਗਭਗ 1 ਕਰੋੜ 37 ਲੱਖ ਰੁਪਏ ਦੀ ਬਕਾਇਆਂ ਰਾਸ਼ੀ ਨੂੰ ਇੱਕਠਾ ਕਰਨ ਲਈ ਬਿਜਲੀ ਵਿਭਾਗ ਵੱਲੋਂ ਸ਼ਹਿਰ ਅੰਦਰ ਜੇ ਈ ਦੀਆਂ ਟੀਮਾਂ ਬਣਾ ਕੇ ਬਿੱਲ ਨਾ ਭਰਨ ਵਾਲੇ ਲੋਕਾਂ ਦੇ ਕੂਨੇਕਸ਼ਨ ਕੱਟਣ ਦਾ ਫੈਸਲਾ ਕੀਤਾ ਗਿਆ ਹੈ। ਅੱਜ ਸ਼ਹਿਰ ਅੰਦਰ ਲਗਭਗ ਅੱਧੀ ਦਰਜਨ ਬਿਜਲੀ ਕਰਮਚਾਰੀਆਂ ਦੀਆਂ ਟੀਮਾਂ ਨੇ ਬਿੱਲ ਨਾ ਭਰਨ ਵਾਲੇ ਲੋਕਾਂ ਦੇ ਵੱਡੀ ਤਦਾਦ ਵਿੱਚ ਕੂਨੇੈਕਸ਼ਨ ਕੱਟੇ ਗਏ ਲੋਕਾਂ ਅੰਦਰ ਕੂਨੇਕਸ਼ਨ ਕੱਟੇ ਜਾਣ ਕਾਰਨ ਹੜਕੰਪ ਮੰਚ ਗਈ। ਸ਼ਹਿਰ ਦੀ ਚੋੜੀ ਗਲੀ ਅਤੇ ਧੋਬੀਆ ਵਾਲੀ ਗਲੀਆਂ ਸਮੇਤ ਆਦਿ ਖੇਤਰਾਂ ਵਿੱਚ ਜੇ ਈ ਹਿੱਤ ਅਭਿਲਾਸ਼ੀ, ਜੇ ਈ ਧਰਮਪਾਲ, ਜੇ ਈ ਖੁਸ਼ਪ੍ਰੀਤ ਸਿੰਘ, ਜੇ ਈ ਸੁਖਦਰਸ਼ਨ ਸਿੰਘ ਆਧਾਰਤ ਟੀਮਾਂ ਨੇ ਵੱਖ ਵੱਖ ਮੀਟਰ ਬਕਸਿਆਂ ਤੇ ਜਾ ਕੇ ਕੁਨੇਕਸ਼ਨ ਕੱਟੇ। ਇਨ੍ਹਾਂ ਕੂਨੈਕਸ਼ਨਾਂ ਵਿੱਚ ਸ਼ਹਿਰ ਦੇ ਕਈ ਸਿਆਸੀ ਨੇਤਾਵਾ ਦੇ ਘਰਾਂ ਦੇ ਕੂਨੇਕਸ਼ਨ ਵੀ ਕੱਟੇ ਗਏ ਹਨ। ਦੂਸਰੇ ਪਾਸੇ ਬਿਜਲੀ ਵਿਭਾਗ ਵੱਲੋਂ ਕੂਨੇਕਸ਼ਨ ਕੱਟਣ ਦੀ ਮੁਹਿੰਮ ਦੀ ਸਖਤ ਨਿੰਦਿਆ ਕਰਦਿਆਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਕਾਰਨ ਲੋਕ ਪਹਿਲਾ ਹੀ ਆਰਥਿਕ ਤੌਰ ਤੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਹਰ ਗਰੀਬ ਅਤੇ ਲੋੜਵੰਦ ਵਿਅਕਤੀ ਦੇ ਕਰੋਨਾ ਕਾਲ ਦੌਰਾਨ ਬਿਜਲੀ ਦੇ ਬਿੱਲ ਮੁਆਫ ਕਰ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੂਨੇਕਸ਼ਨ ਕੱਟਣਾ ਮਨੁੱਖ ਦੀਆਂ ਬੁਨਿਆਦੀ ਸਹੂਲਤਾ ਦਾ ਘਾਣ ਕਰਨਾ ਹੈ। ਇਸ ਵਰਤਾਰੇ ਦੀ ਉਨ੍ਹਾਂ ਘੋਰ ਨਿੰਦਿਆ ਕੀਤੀ।
ਮੁੜ-ਵਸੇਬਾ ਕਾਲੋਨੀਆਂ ਦੇ ਵਸਨੀਕਾਂ ਨੂੰ ਮਾਲਕੀ ਹੱਕ ਦੇਣ ਦੇ ਐਲਾਨ ਨਾਲ ਚੰਡੀਗੜ੍ਹ ਵਿੱਚ ਖੁਸ਼ੀ ਦੀ ਲਹਿਰ, ਭਾਜਪਾ ਦੇ ਯਤਨ ਸਫਲ ਹੋਏ – ਜਤਿੰਦਰ ਪਾਲ ਮਲਹੋਤਰਾ
ਮੁੜ-ਵਸੇਬਾ ਕਾਲੋਨੀਆਂ ਦੇ ਵਸਨੀਕਾਂ ਨੂੰ ਮਾਲਕੀ ਹੱਕ ਦੇਣ ਦੇ ਐਲਾਨ ਨਾਲ ਚੰਡੀਗੜ੍ਹ ਵਿੱਚ ਖੁਸ਼ੀ ਦੀ ਲਹਿਰ, ਭਾਜਪਾ ਦੇ ਯਤਨ ਸਫਲ...






















